ਸਾਰੇ ਧਰਮਾਂ ਵਿਚ ਅਤਿਵਾਦੀ ਰਹੇ ਹਨ ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ 'ਪਵਿੱਤਰ' ਹਾਂ- ਕਮਲ ਹਾਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮਲ ਹਸਨ ਨੇ ਇਹ ਵੀ ਕਿਹਾ ਕਿ ਉਹ ਚੱਪਲ ਅਤੇ ਪੱਥਰਾਂ ਵਾਲੀਆਂ ਘਟਨਾਵਾਂ ਤੋਂ ਡਰਿਆ ਨਹੀਂ

Kamal Haasan

ਨਵੀਂ ਦਿੱਲੀ- ਅਭਿਨੇਤਾ ਤੋਂ ਨੇਤਾ ਬਣੇ ਕਮਲ ਹਾਸਨ ਨੇ ਕਿਹਾ ਕਿ ਹਰ ਇਕ ਧਰਮ ਵਿਚ ਅਤਿਵਾਦੀ ਰਹੇ ਹਨ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਅਸੀਂ ਪਵਿੱਤਰ ਹਾਂ। ਉਹਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਨਾਥੂਰਾਮ ਗੋਡਸੇ ਦੇਸ਼ ਦੇ ਪਹਿਲੇ ਅਤਿਵਾਦੀ ਹਿੰਦੂ ਸਨ ਵਾਲੇ ਬਿਆਨ ਤੋਂ ਬਾਅਦ ਹੋਏ ਵਿਵਾਦ ਤੋਂ ਉਹ ਬਿਲਕੁਲ ਨਹੀਂ ਡਰੇ। ਕਮਲ ਹਾਸਨ ਨੇ ਇਹ ਗੱਲ ਆਪਣੀ ਪਾਰਟੀ ਦੇ ਪ੍ਰਚਾਰ ਦੇ ਦੌਰਾਨ ਕਹੀ।

ਦੱਸ ਦੀਏ ਕਿ ਕੁੱਝ ਦਿਨ ਪਹਿਲਾਂ ਮਦੁਰੈ ਵਿਚ ਚੋਣ ਪ੍ਰਚਾਰ ਦੇ ਦੌਰਾਨ ਕਮਲ ਹਾਸਨ ਤੇ ਚੱਪਲ ਸੁੱਟੀ ਗਈ ਸੀ। ਉੱਥੇ ਹੀ ਤਾਮਿਲਨਾਡੂ ਸਰਕਾਰ ਵਿਚ ਮੰਤਰੀ ਕੇਟੀ ਰਾਜਿੰਦਰ ਬਾਲਾਜੀ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਕਮਲ ਹਾਸਨ ਦੀ ਜੁਬਾਨ ਕੱਟ ਦੇਣੀ ਚਾਹੀਦੀ ਹੈ। ਉਨ੍ਹਾਂ ਦੀ ਪਾਰਟੀ ਮੱਕਲ ਨਿਧੀ ਮਾਇਯਾਮ ਦਾ ਪ੍ਰਚਾਰ ਕਰਦੇ ਹੋਏ ਕਮਲ ਹਸਨ ਨੇ ਕਿਹਾ ਕਿ ਉਹ ਚੱਪਲ ਅਤੇ ਪੱਥਰਾਂ ਵਾਲੀਆਂ ਘਟਨਾਵਾਂ ਤੋਂ ਡਰਿਆ ਨਹੀਂ ਉਹਨਾਂ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਬਿਆਨ ਦਿਆਲਤਾ ਦੇ ਬਾਰੇ ਸੀ।

ਉਹ ਆਪਣੀ ਗੱਲ ਹਿੰਦੀ, ਮੁਸਲਿਮ, ਈਸਾਈ ਧਰਮਾਂ ਵਿਚ ਪਹੁੰਚਾਉਣਗੇ। ਕਮਲਨਾਥ ਹਸਨ ਨੇ ਕਿਹਾ ਕਿ ਉਹਨਾਂ ਨੇ ਇਹ ਗੱਲ ਇਸ ਲਈ ਨਹੀਂ ਕਹੀ ਕਿਉਂਕਿ ਉਹ ਇਕ ਮੁਸਲਮਾਨਾਂ ਨਾਲ ਪ੍ਰਭਾਵਿਤ ਖੇਤਰ ਵਿਚ ਹਨ, ਉਹ ਇਸ ਸਮੇਂ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਖੜ੍ਹੇ ਹਨ। ਗੋਡਸੇ ਨੂੰ ਹਿੰਦੂ ਅਤਿਵਾਦੀ ਦੱਸਣ ਵਾਲੇ ਬਿਆਨ ਤੇ ਭਾਜਪਾ ਦੇ ਵੱਲੋਂ ਕਮਲ ਹਾਸਨ ਦੀ ਤਿੱਖੀ ਆਲੋਚਨਾ ਕੀਤੀ ਗਈ।

ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਮਲ ਹਾਸਨ ਦੇ ਬਿਆਨ ਦੀ ਆਲੋਚਨਾ ਕਰਦੇ ਹਾਂ। ਉਹ ਘੱਟ ਗਿਣਤੀ ਨਾਲ ਪ੍ਰਭਾਵਿਤ ਇਲਾਕੇ ਵਿਚ ਫਿਰਕੂ ਹਿੰਸਾ ਨੂੰ ਉਤਸ਼ਾਹਿਤ ਕਰ ਰਹੇ ਹਨ। ਚੋਣ ਕਮਿਸ਼ਨ ਨੂੰ ਉਹਨਾਂ ਦੇ ਇਸ ਬਿਆਨ ਤੇ ਸਖ਼ਤ ਤਦਮ ਉਠਾਉਣੇ ਚਾਹੀਦੇ ਹਨ। ਦੱਸ ਦਈਏ ਕਿ ਇਹ ਬਿਆਨ ਤਾਮਿਲਨਾਡੂ ਦੇ ਭਾਜਪਾ ਪ੍ਰਧਾਨ ਟੀ. ਸੁੰਦਰਾਜਨ ਦੁਆਰਾ ਟਵੀਟਰ 'ਤੇ ਸਾਂਝਾ ਕੀਤਾ ਗਿਆ ਹੈ।