Bank Locker ਵਿਚ ਰੱਖਿਆ ਸੀ ਸੋਨਾ, ਖੋਲ੍ਹ ਕੇ ਦੇਖਿਆ ਤਾਂ ਨਿਕਲੇ ਪੱਥਰ
ਜੇਕਰ ਤੁਸੀਂ ਅਪਣੇ ਲੌਕਰ ਵਿਚ ਸੁਰੱਖਿਅਤ ਸੋਨਾ ਰੱਖ ਦਿਤਾ ਹੋਵੇ ਅਤੇ ਉਹ ਕੁਝ ਸਾਲਾਂ ਬਾਅਦ ਪੱਥਰ ਬਣ ਜਾਵੇ ਤਾਂ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੋਵੇਗੀ।
ਨਵੀਂ ਦਿੱਲੀ: ਜੇਕਰ ਤੁਸੀਂ ਅਪਣੇ ਲੌਕਰ ਵਿਚ ਸੁਰੱਖਿਅਤ ਸੋਨਾ ਰੱਖ ਦਿਤਾ ਹੋਵੇ ਅਤੇ ਉਹ ਕੁਝ ਸਾਲਾਂ ਬਾਅਦ ਪੱਥਰ ਬਣ ਜਾਵੇ ਤਾਂ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੋਵੇਗੀ। ਇਕ ਅਜਿਹਾ ਹੀ ਮਾਮਲਾ ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਪੰਜ ਸਾਲ ਪਹਿਲਾਂ ਬੈਂਕ ਲੌਕਰ ਵਿਚ ਅਪਣਾ ਸੋਨਾ ਰੱਖਿਆ ਸੀ ਪਰ ਜਦੋਂ ਲੌਕਰ ਖੋਲ੍ਹਿਆ ਤਾਂ ਉਸ ਵਿਚ ਪੱਥਰ ਨਿਕਲੇ।
ਦਰਅਸਲ ਇਹ ਪੂਰਾ ਮਾਮਲਾ ਜਾਲੌਰ ਜ਼ਿਲ੍ਹੇ ਦਾ ਹੈ, ਜਿੱਥੇ ਤਿਲਕ ਦੁਆਰ ਸਥਿਤ ਐਸਬੀਆਈ ਬੈਂਕ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਜਾਲੌਰ ਸ਼ਹਿਰ ਨਿਵਾਸੀ ਪਾਰਸਮਲ ਜੈਨ ਉਸ ਲੌਕਰ ਨੂੰ ਖੁਲਵਾਇਆ ਤਾਂ ਸਾਰਾ ਸੋਨਾ ਪੱਥਰ ਬਣ ਗਿਆ ਸੀ।
ਇਸ ਤੋਂ ਬਾਅਦ ਉਹਨਾਂ ਨੇ ਬੈਂਕ ਮੈਨੇਜਰ ਅਤੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਜਦੋਂ ਮਾਮਲਾ ਜ਼ਿਆਦਾ ਵਧ ਗਿਆ ਤਾਂ ਬੈਂਕ ਮੈਨੇਜਰ ਨੇ ਕਿਹਾ ਕਿ ਲੌਕਰ ਦੀ ਚਾਬੀ ਸਿਰਫ ਗਾਹਕ ਕੋਲ ਹੀ ਹੁੰਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।