Lockdown 4.0 ਦਾ ਹੋਇਆ ਐਲਾਨ, 31 ਮਈ ਤੱਕ ਰਹੇਗਾ ਜ਼ਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਲੌਕਡਾਊਨ ਦਾ ਤੀਜੇ ਪੜਾਅ ਅੱਜ ਖ਼ਤਮ ਹੋ ਰਿਹਾ ਹੈ।

Lockdown

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਲੌਕਡਾਊਨ ਦਾ ਤੀਜੇ ਪੜਾਅ ਅੱਜ ਖ਼ਤਮ ਹੋ ਰਿਹਾ ਹੈ। ਇਸ ਤਰ੍ਹਾਂ ਹੁਣ ਦੇਸ਼ ਵਿਚ NDMA ਵੱਲੋਂ ਦੇਸ਼ ਵਿਚ ਲੌਕਡਾਊਨ 4.0 ਦਾ ਐਲਾਨ ਕਰ ਦਿੱਤਾ ਹੈ ਜਿਹੜਾ ਕਿ 31 ਮਈ ਤੱਕ ਲਾਗੂ ਕੀਤਾ ਰਹੇਗਾ। ਜਿਸ ਤੋਂ ਬਾਅਦ ਇਸ ਸਬੰਧੀ ਸਾਰੇ ਅਧਿਕਾਰੀਆਂ, ਮੰਤਰਾਲਿਆਂ ਅਤੇ ਰਾਜਾਂ ਦੀਆਂ ਸਰਕਾਰਾਂ ਨੂੰ ਚਿੱਠੀ ਭੇਜੀ ਗਈ ਹੈ

ਅਤੇ ਨਾਲ ਹੀ ਲੌਕਡਾਊਨ ਦੇ ਨਿਯਮਾਂ ਨੂੰ ਦੀ ਪਾਲਣਾ ਕਰਨ ਨੂੰ ਵੀ ਕਿਹਾ ਗਿਆ ਹੈ। ਦੱਸ ਦੱਈਏ ਕਿ ਐਨਡੀਐਮਏ ਪਹਿਲਾਂ ਲੌਕਡਾਊਨ ਨੂੰ ਰਸਮੀ ਤੌਰ 'ਤੇ ਜਾਰੀ ਕਰਨ ਲਈ ਇਕ ਆਦੇਸ਼ ਜਾਰੀ ਕਰਦਾ ਹੈ ਅਤੇ ਫਿਰ ਰਾਸ਼ਟਰੀ ਕਾਰਜਕਾਰੀ ਕਮੇਟੀ (ਐਨਈਸੀ) ਨੇ ਤਾਲਾਬੰਦ ਦਿਸ਼ਾ-ਨਿਰਦੇਸ਼ ਤਿਆਰ ਕਰਦਾ ਹੈ। ਜ਼ਿਕਰਯੋਗ ਹੈ ਕਿ ਹੁਣ ਪੂਰੇ ਦੇਸ਼ ਵਿਚ ਲੌਕਡਾਊਨ 4.0 ਨੂੰ ਲਾਗੂ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ

ਅਤੇ ਇਸ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਵੀ ਗਾਈਡ ਲਾਈਨ ਜ਼ਾਰੀ ਕਰ ਦਿੱਤੀਆਂ ਗਈਆਂ ਹਨ। ਦੱਸ ਦੱਈਏ ਕਿ ਘਰੇਲੂ ਅਤੇ ਵਿਦੇਸ਼ੀ ਉਡਾਣਾਂ ਨੂੰ ਉਡਣ ਤੇ ਹਾਲੇ ਪਾਬੰਦੀ ਜਾਰੀ ਰੱਖੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਇਲਾਕੇ ਕਰੋਨਾ ਵਾਇਰਸ ਦੇ ਹੋਟਸਪੌਟ ਵਜੋਂ ਉਭਰ ਕੇ ਸਾਹਮਣੇ ਆਏ ਹਨ

ਉੱਥੇ ਸਖ਼ਤ ਨਿਯਮਾਂ ਨਾਲ ਲੌਕਡਾਊਨ ਲਾਗੂ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਮੈਟਰੋ ਅਤੇ ਸਕੂਲ ਕਾਲਜ ਸੇਵਾਵਾਂ ਨੂੰ ਹਾਲੇ ਬੰਦ ਰੱਖਿਆ ਗਿਆ ਹੈ। ਪਰ ਜਿਹੜੇ ਇਲਾਕਿਆਂ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਕਮੀਂ ਹੈ ਉੱਥੇ ਕੁਝ ਛੁਟਾਂ ਦੇਣ ਦੇ ਕਿਆਸ ਲਗਾਏ ਜਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।