Lockdown 4.0 :ਪੰਜਾਬ 'ਚ ਅਮ੍ਰਿੰਤਸਰ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਸੂਬੇ 'ਚ ਮਿਲੇਗੀ ਰਾਹਤ
ਦੇਸ਼ ਵਿਚ 17 ਮਈ ਨੂੰ ਲੌਕਡਾਊਨ ਦਾ ਤੀਜਾ ਪੜਾਅ ਖ਼ਤਮ ਹੋਣ ਤੋਂ ਬਾਅਦ ਹੁਣ 18 ਮਈ ਨੂੰ ਚੋਥਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ
ਚੰਡੀਗੜ੍ਹ : ਦੇਸ਼ ਵਿਚ 17 ਮਈ ਨੂੰ ਲੌਕਡਾਊਨ ਦਾ ਤੀਜਾ ਪੜਾਅ ਖ਼ਤਮ ਹੋਣ ਤੋਂ ਬਾਅਦ ਹੁਣ 18 ਮਈ ਨੂੰ ਚੋਥਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ ਇਸ ਲੌਕਡਾਊਨ ਵਿਚ ਪਹਿਲਾਂ ਨਾਲੋਂ ਕਾਫੀ ਛੂਟਾਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ ਦੇਸ਼ ਦੇ 30 ਜ਼ਿਲ੍ਹੇ ਅਜਿਹੇ ਵੀ ਹਨ ਜਿੱਥੇ ਸਖ਼ਤੀ ਨਾਲ ਲੌਕਡਾਊਨ ਜਾਰੀ ਰਹਿ ਸਕਦਾ ਹੈ।
ਇਸ ਸਾਰੇ ਉਹ ਜ਼ਿਲ੍ਹੇ ਹਨ ਜਿੱਥੇ ਕਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਤਹਿਤ ਪੰਜਾਬ ਵਿਚ ਅਮ੍ਰਿੰਤਸਰ ਜ਼ਿਲ੍ਹੇ ਵਿਚ ਸਖ਼ਤ ਲੌਕਡਾਊਨ ਲਾਗੂ ਰਹੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਵਿਚ ਹੀ ਅਮ੍ਰਿੰਤਸਰ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਕਾਫ਼ੀ ਵਾਧਾ ਹੋਇਆ ਹੈ, ਜਿਸ ਨੂੰ ਦੇਖਦਿਆਂ ਇਸ ਜ਼ਿਲ੍ਹੇ ਵਿਚ ਸਖ਼ਤੀ ਨਾਲ ਲੌਕਡਾਊਨ ਨੂੰ ਲਾਗੂ ਰੱਖਿਆ ਜਾਵੇਗਾ।
ਬਾਕੀ ਜ਼ਿਲ੍ਹਿਆਂ ਵਿਚ ਵੀ ਜਿੱਥੇ ਕੰਟੇਨਮੈਂਟ ਜ਼ੋਨ ਹਨ ਉੱਥੇ ਵੀ ਕਿਸ ਤਰ੍ਹਾਂ ਢਿੱਲ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬਾਕੀ ਇਲਾਕਿਆਂ ਵਿਚ ਜ਼ਿੰਦਗੀ ਨੂੰ ਮੁੜ ਪਟੜੀ ਤੇ ਲਿਆਉਂਣ ਦੀ ਕੋਸ਼ਿਸ ਕੀਤੀ ਜਾਵੇਗੀ। ਦੱਸ ਦੱਈਏ ਕਿ ਅੱਜ ਦੇਸ਼ ਵਿਚ ਲੌਕਡਾਊਨ ਦੇ ਤੀਜੇ ਪੜਾਅ ਜਾ ਆਖ਼ਰੀ ਦਿਨ ਹੈ । ਇਸ ਤੋਂ ਪਹਿਲਾਂ 12 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਸੀ
ਕਿ ਅੱਗੇ ਵੀ ਲੌਕਡਾਊਨ ਲਾਗੂ ਰਹੇਗਾ, ਪਰ ਕਦੋਂ ਤੱਕ ਲਾਗੂ ਰਹੇਗਾ ਇਸ ਬਾਰੇ ਕੋਈ ਵੀ ਸ਼ਪਸਟੀ ਕਰਨ ਨਹੀਂ ਦਿੱਤਾ ਗਿਆ ਹੈ। ਇਸ ਲਈ ਲੌਕਡਾਊਨ ਦੇ ਦੋ ਹਫ਼ਤੇ ਹੋਰ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਪੂਰੀ ਜਾਣਕਾਰੀ ਅੱਜ ਸ਼ਾਮ ਤੱਕ ਸਾਫ਼ ਹੋ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।