ਵਿੱਤ ਮੰਤਰੀ ਦੇ ਐਲਾਨ 'ਤੇ ਬੋਲੇ ਮੋਦੀ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਆਉਣਗੇ ਬਦਲਾਅ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ 'ਆਤਮ ਨਿਰਭਰ ਭਾਰਤ' ਮੁਹਿੰਮ ਦੇ ਤਹਿਤ ਐਲਾਨ ਕੀਤੇ ਗਏ ਆਰਥਕ ਪੈਕੇਜ ਨੂੰ ਲੈ ਕੇ ਅੰਤਿਮ ਐਲਾਨ ਕਰ ਦਿੱਤਾ ਗਿਆ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ 'ਆਤਮ ਨਿਰਭਰ ਭਾਰਤ' ਮੁਹਿੰਮ ਦੇ ਤਹਿਤ ਐਲਾਨ ਕੀਤੇ ਗਏ ਆਰਥਕ ਪੈਕੇਜ ਨੂੰ ਲੈ ਕੇ ਅੰਤਿਮ ਐਲਾਨ ਕਰ ਦਿੱਤਾ ਗਿਆ। ਬੀਤੇ ਚਾਰ ਦਿਨਾਂ ਵਿਚ ਉਹਨਾਂ ਨੇ ਲਗਾਤਾਰ ਇਸ ਦਾ ਵੇਰਵਾ ਦੇਸ਼ ਦੀ ਜਨਤਾ ਦੇ ਸਾਹਮਣੇ ਰੱਖਿਆ।
ਅੱਜ ਦੇ ਐਲਾਨਾਂ ਵਿਚ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਕਈ ਅਹਿਮ ਗੱਲਾਂ ਕਹੀਆਂ ਗਈਆਂ ਹਨ। ਇਸ ਦੀ ਸ਼ਲਾਘਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਵਿੱਤ ਮੰਤਰੀ ਵੱਲੋਂ ਐਲਾਨੇ ਉਪਾਅ ਅਤੇ ਸੁਧਾਰਾਂ ਦਾ ਦੇਸ਼ ਦੇ ਸਿਹਤ ਅਤੇ ਸਿੱਖਿਆ ਖੇਤਰਾਂ 'ਤੇ ਪਰਿਵਰਤਨਸ਼ੀਲ ਪ੍ਰਭਾਵ ਪਵੇਗਾ।
ਉਹ ਉੱਦਮ ਨੂੰ ਉਤਸ਼ਾਹਤ ਕਰਨਗੇ, ਜਨਤਕ ਖੇਤਰ ਦੀਆਂ ਇਕਾਈਆਂ ਦੀ ਮਦਦ ਕਰਨਗੇ ਅਤੇ ਪਿੰਡਾਂ ਦੀ ਅਰਥਵਿਵਸਥਾ ਨੂੰ ਮੁੜ ਜੀਵਤ ਕਰਨਗੇ। ਸੂਬਿਆਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਕੋਰੋਨਾ ਸੰਕਟ ਅਤੇ ਲੌਕਡਾਊਨ ਕਾਰਨ ਸੁਸਤ ਪੈਂਦੀ ਅਰਥਵਿਵਸਥਾ ਨੂੰ ਗਤੀ ਦੇਣ ਲਈ ਆਤਮ ਨਿਰਭਰ ਪੈਕੇਜ ਦੀ ਪੰਜਵੀਂ ਕਿਸ਼ਤ ਦੇ ਤਹਿਤ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੱਤ ਵੱਡੇ ਐਲਾਨ ਕੀਤੇ।
ਮਨਰੇਗਾ, ਸਿਹਤ, ਸਿੱਖਿਆ, ਨਿੱਜੀਕਰਣ, ਸੂਬਾ ਸਰਕਾਰਾਂ ਨੂੰ ਮਦਦ ਦੇ ਰੂਪ ਵਿਚ 7 ਅਹਿਮ ਐਲਾਨ ਕੀਤੇ ਗਏ। ਪਿੰਡ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਮਿਲ ਸਕੇ। ਗ੍ਰਾਮੀਣ ਖੇਤਰਾਂ ਵਿਚ ਕੰਮ ਦੀ ਕਮੀ ਨਾ ਆਵੇ ਅਤੇ ਆਮਦਨੀ ਦਾ ਸਾਧਨ ਮਿਲੇ, ਇਸ ਦੇ ਲਈ 40 ਹਜ਼ਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾ ਰਹੀ ਹੈ।