ਮਾਤਾ-ਪਿਤਾ ਨੂੰ ਰਿਕਸ਼ੇ 'ਤੇ ਬਿਠਾ ਕੇ 500 ਕਿਲੋਮੀਟਰ ਦੇ ਸਫਰ 'ਤੇ ਨਿਕਲਿਆ 11 ਸਾਲ ਦਾ ਮਾਸੂਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦੌਰਾਨ ਦੇਸ਼ ਭਰ ਵਿਚ ਅਪਣੇ ਗ੍ਰਹਿ ਰਾਜਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਕਈ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ।

Photo

ਨਵੀਂ ਦਿੱਲੀ: ਲੌਕਡਾਊਨ ਦੌਰਾਨ ਦੇਸ਼ ਭਰ ਵਿਚ ਅਪਣੇ ਗ੍ਰਹਿ ਰਾਜਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਕਈ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਇਕ ਅਜਿਹੀ ਤਸਵੀਰ ਦੇਖਂਣ ਨੂੰ ਮਿਲੀ ਹੈ, ਜਿਸ ਨੇ ਨਾ ਸਿਰਫ ਲੋਕਾਂ ਨੂੰ ਭਾਵੁਕ ਕਰ ਦਿੱਤਾ ਬਲਕਿ ਇਸ ਤਸਵੀਰ ਨੂੰ ਦੇਖ ਕੇ ਲੋਕ ਤਾਰੀਫ ਵੀ ਕਰਨ ਲੱਗੇ।

ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਬਿਹਾਰ ਦੇ ਔਰਈਆ ਲਈ ਰਿਕਸ਼ੇ 'ਤੇ ਅਪਣੇ ਮਾਤਾ-ਪਿਤਾ ਨੂੰ ਲੈ ਕੇ ਨਿਕਲੇ 11 ਸਾਲ ਦੇ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵੀਡੀਓ ਦੀ ਸ਼ੁਰੂਆਤ ਵਿਚ ਦੇਖਿਆ ਜਾ ਸਕਦਾ ਹੈ ਕਿ ਕਾਰ ਵਿਚ ਸਵਾਰ ਕੁਝ ਲੋਕਾਂ ਦੀ ਨਜ਼ਰ ਇਕ ਬੱਚੇ 'ਤੇ ਪੈਂਦੀ ਹੈ ਜੋ ਅਪਣੇ ਮਾਤਾ-ਪਿਤਾ ਨੂੰ ਰਿਕਸ਼ੇ 'ਤੇ ਲੈ ਕੇ ਜਾ ਰਿਹਾ ਹੈ।  ਵੀਡੀਓ ਵਿਚ ਬੱਚਾ ਅਪਣਾ ਨਾਂਅ ਆਲਮ ਦੱਸਦਾ ਹੈ ਤੇ ਉਸ ਦੀ ਉਮਰ 11 ਸਾਲ ਹੈ।

ਲੋਕ ਬੱਚੇ ਦੀ ਤੁਲਨਾ ਅੱਜ ਦੇ 'ਸ਼ਰਵਣ ਕੁਮਾਰ' ਨਾਲ ਕਰ ਰਹੇ ਹਨ। ਬੱਚੇ ਨੇ ਦੱਸਿਆ ਕਿ ਉਹ ਵਾਰਾਣਸੀ ਵਿਚ ਮਜ਼ਦੂਰੀ ਕਰਦੇ ਹਨ। ਹੁਣ ਕੰਮ ਨਾ ਹੋਣ ਕਾਰਨ ਉਹ ਔਰਈਆ ਜਾ ਰਹੇ ਹਨ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਬੱਚੇ ਦੀ ਮਦਦ ਲ਼ਈ ਉਸ ਨੂੰ 500 ਰੁਪਏ ਵੀ ਦਿੱਤੇ।