ਰਾਸ਼ਨ ਲਈ ਲਾਈਨ 'ਚ ਖੜ੍ਹੀਆਂ ਮਹਿਲਾਵਾਂ 'ਤੇ ਲਾਠੀਚਾਰਜ, ਬਾਡਰ 'ਤੇ ਫਿਰ ਇਕੱਠੀ ਹੋਈ ਮਜ਼ਦੂਰਾਂ ਦੀ ਭੀੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

54 ਦਿਨਾਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 134 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ।

Photo

ਨੋਇਡਾ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਸੈਕਟਰ-19 ਵਿਚ ਰਾਸ਼ਨ ਲੈਣ ਲਈ ਲਾਈਨ ਵਿਚ ਲੱਗੀਆਂ ਔਰਤਾਂ ਤੇ ਪੁਲਿਸ ਮੁਲਾਜ਼ਮ ਵੱਲੋਂ ਲਾਠੀਚਾਰਜ਼ ਕੀਤਾ ਗਿਆ। ਇਸ ਘਟਨਾ ਦਾ ਵੀਡੀਓ ਸਾਹਮਣੇ ਆਉਂਣ ਤੋਂ ਬਾਅਦ ਹੁਣ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਮਹਿਲਾਵਾਂ ਤੇ ਲਾਠੀ-ਚਾਰਜ਼ ਕਰਨ ਤੇ ਨੋਇਡਾ ਪੁਲਿਸ ਨੂੰ ਲੋਕਾਂ ਵੱਲੋਂ ਫਟਕਾਰ ਲਗਾਈ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸਬੰਧਿਤ ਮੁਲਾਜ਼ਮ ਨੂੰ ਸਸਪੈਂਡ ਕਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੱਈਏ ਕਿ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ। ਜਿੱਥੇ ਸੈਕਟਰ-19 ਦੇ ਬਾਹਰ ਰਾਸ਼ਨ ਦੀ ਦੁਕਾਨ ਤੇ ਮਹਿਲਾਵਾਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਉਸੇ ਸਮੇਂ ਉੱਥੇ ਪੁਲਿਸ ਅਧਿਕਾਰੀ ਸੌਰਵ ਕੁਮਾਰ ਆਪਣੀ ਟੀਮ ਲੈ ਕੇ ਨਿਗਰਾਨੀ ਕਰਨ ਆਇਆ। ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾਂ ਹੁੰਦਿਆ ਦੇਖ ਉਹ ਕੁਝ ਔਰਤਾਂ ਨੂੰ ਡੰਡੇ ਮਾਰਨ ਲੱਗਦਾ ਹੈ। ਜਿਸ ਤੋਂ ਬਾਅਦ ਇਸ ਘਟਨਾ ਦੀ ਵੀਡੀਓ ਬਣਾ ਕਿਸੇ ਨੇ ਸੋਸ਼ਲ ਮੀਡੀਆ ਤੇ ਪਾ ਦਿੱਤੀ। ਹੁਣ ਪੁਲਿਸ ਸਬੰਧਿਤ ਮੁਲਾਜ਼ਮ ਖਿਲਾਫ ਕਾਰਵਾਈ ਦੀ ਗੱਲ ਕਰ ਰਹੀ ਹੈ।

ਦੱਸ ਦੱਈਏ ਕਿ ਯੂਪੀ ਵਿਚ ਸ਼ਨੀਵਾਰ ਨੂੰ 24 ਪ੍ਰਵਾਸੀ ਮਜ਼ਦੂਰਾਂ ਦੀ ਸੜਕ ਹਾਦਸੇ ਵਿਚ ਮੌਤ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਘਰ ਜਾਣ ਨੂੰ ਕਾਹਲੇ ਹਨ। ਜਿਸ ਤੋਂ ਬਾਅਦ ਅੱਜ ਐਤਵਾਰ ਨੂੰ ਦਿੱਲੀ-ਯੂਪੀ ਬਾਡਰ ਤੇ ਗਾਜੀਪੁਰ ਵਿਚ ਸੈਂਕੜੇ ਮਜ਼ਦੂਰ ਇਕੱਠੇ ਹੋ ਗਏ। ਦਰਅਸਲ ਯੂਪੀ ਦੀ ਯੋਗੀ ਸਰਕਾਰ ਨੇ ਓਰਿਆ ਹਾਦਸੇ ਤੋਂ ਬਾਅਦ ਜ਼ਿਲਾ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਸੜਕ ਤੇ ਪੈਦਲ ਜਾਂਦੇ ਦਿਖਾਈ ਦੇਣ ਉਨ੍ਹਾਂ ਨੂੰ ਤੁਰੰਤ ਬੱਸ ਮੁਹੱਈਆ ਕਰਵਾਈ ਜਾਵੇ।

ਜਿਸ ਤੋਂ ਬਾਅਦ ਦਿੱਲੀ ਅਤੇ ਉਸ ਦੇ ਨੇੜਲਿਆ ਇਲਾਕਿਆਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰ ਯੂਪੀ ਬਾਡਰ ਦੇ ਵੱਲੋਂ ਨੂੰ ਤੁਰ ਪਏ। ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗਾਜੀਪੁਰ ਵਿਚ ਬਹੁਤ ਭੀੜ ਜਮ੍ਹਾ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਵਾਸੀ ਲੋਕਾਂ ਨੂੰ ਟ੍ਰੇਨ ਲੈਣ ਲਈ ਕਹਿ ਰਹੇ ਹਾਂ, ਪਰ ਉਹ ਸੁਣ ਨਹੀਂ ਰਹੇ। ਉਨ੍ਹਾਂ ਕਿਹਾ ਕਿ ਬਿਨਾ ਪਾਸ ਦੇ ਕਿਸੇ ਵੀ ਮਜ਼ਦੂਰ ਨੂੰ ਰਾਜ ਵਿਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ। ਦੱਸ ਦੱਈਏ ਕਿ 54 ਦਿਨਾਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 134 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।