ਹੁਣ ਮਾਪੇ ਆਪਣੇ ਬੈਂਕ ਖਾਤੇ ਤੋਂ ਬੱਚਿਆਂ ਦੇ ਨਾਂ 'ਤੇ ਕਰ ਸਕਣਗੇ ਨਿਵੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

2019 ਦੇ ਸਰਕੂਲਰ ਵਿਚ ਦਰਸਾਏ ਗਏ ਹੋਰ ਸਾਰੇ ਪ੍ਰਬੰਧਾਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ

photo

 

ਨਵੀਂ ਦਿੱਲੀ : ਜੇਕਰ ਤੁਸੀਂ ਆਪਣੇ ਬੱਚਿਆਂ ਲਈ ਮਿਊਚੁਅਲ ਫੰਡ 'ਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹੁਣ ਇਕ ਮਹੀਨਾ ਇੰਤਜ਼ਾਰ ਕਰਨਾ ਹੋਵੇਗਾ। ਕਿਉਂਕਿ ਸੇਬੀ ਦੇ ਇੱਕ ਨਵੇਂ ਸਰਕੂਲਰ ਦੇ ਅਨੁਸਾਰ, ਹੁਣ ਮਾਪੇ ਜਾਂ ਕਾਨੂੰਨੀ ਸਰਪ੍ਰਸਤ ਜਲਦੀ ਹੀ ਆਪਣੇ ਬੈਂਕ ਖਾਤਿਆਂ ਤੋਂ ਆਪਣੇ ਬੱਚਿਆਂ ਲਈ ਮਿਊਚਲ ਫੰਡ ਸਕੀਮਾਂ ਵਿਚ ਨਿਵੇਸ਼ ਕਰਨ ਦੇ ਯੋਗ ਹੋਣਗੇ।

ਕਿਉਂਕਿ ਸੇਬੀ ਦੇ ਇਕ ਨਵੇਂ ਸਰਕੂਲਰ ਦੇ ਮੁਤਾਬਕ ਹੁਣ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਜਲਦ ਹੀ ਆਪਣੇ ਬੱਚੇ ਲਈ ਮਿਊਚੁਅਲ ਫੰਡ ਸਕੀਮਾਂ ਵਿਚ ਉਹਨਾਂ ਦੇ ਖੁਦ ਦੇ ਖਾਤੇ ਵਿਚ ਨਿਵੇਸ਼ ਕਰ ਸਕਣਗੇ।

ਸੇਬੀ ਨੇ ਇਹ ਵੀ ਕਿਹਾ ਕਿ ਮੌਜੂਦਾ ਪੋਰਟਫੋਲੀਓਜ਼ ਦੇ ਏਐਮਸੀ ਨੂੰ ਰੀਡੈਂਪਸ਼ਨ ਪ੍ਰਕਿਰਿਆ ਤੋਂ ਪਹਿਲਾਂ ਪੇ-ਆਊਟ ਬੈਂਕ ਦੇ ਆਦੇਸ਼ ਵਿਚ ਬਦਲਾਅ 'ਤੇ ਜ਼ੋਰ ਦੇਣਾ ਚਾਹੀਦਾ ਹੈ।

ਹਾਲਾਂਕਿ ਸੇਬੀ ਦੇ ਨਵੇਂ ਸਰਕੂਲਰ ਦੇ ਅਨੁਸਾਰ ਨਾਬਾਲਗਾਂ ਦੇ ਨਾਮ 'ਤੇ ਕੀਤੇ ਗਏ ਮਿਊਚੁਅਲ ਫੰਡ ਨਿਵੇਸ਼ਾਂ ਨੂੰ ਸਿਰਫ ਨਾਬਾਲਗ ਬੱਚਿਆਂ ਦੇ ਪ੍ਰਮਾਣਿਤ ਬੈਂਕ ਖਾਤਿਆਂ ਵਿਚ ਹੀ ਕ੍ਰੈਡਿਟ ਕੀਤਾ ਜਾਵੇਗਾ। ਸੇਬੀ ਨੇ ਕਿਹਾ ਕਿ ਗਾਹਕੀ ਲਈ ਭੁਗਤਾਨ ਦੇ ਸਰੋਤ ਦੀ ਪਰਵਾਹ ਕੀਤੇ ਬਿਨਾਂ, ਸਾਰੀ ਕਮਾਈ ਨਾਬਾਲਗ ਦੇ ਪ੍ਰਮਾਣਿਤ ਬੈਂਕ ਖਾਤੇ ਵਿਚ ਹੀ ਕ੍ਰੈਡਿਟ ਕੀਤੀ ਜਾਵੇਗੀ ਭਾਵ ਨਾਬਾਲਗ ਸਾਰੇ ਕੇਵਾਈਸੀ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਤੋਂ ਬਾਅਦ ਮਾਤਾ-ਪਿਤਾ/ਕਾਨੂੰਨੀ ਸਰਪ੍ਰਸਤ ਦੇ ਨਾਲ ਹੋ ਸਕਦਾ ਹੈ।

ਸੇਬੀ ਦੇ ਅਨੁਸਾਰ 2019 ਦੇ ਸਰਕੂਲਰ ਵਿਚ ਦਰਸਾਏ ਗਏ ਹੋਰ ਸਾਰੇ ਪ੍ਰਬੰਧਾਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਨਵਾਂ ਨਿਯਮ 15 ਜੂਨ 2023 ਤੋਂ ਲਾਗੂ ਹੋਵੇਗਾ। ਯਾਨੀ ਕਿ 15 ਜੂਨ ਤੋਂ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੇ ਨਾਂ 'ਤੇ ਮਿਊਚਲ ਫੰਡ ਸਕੀਮਾਂ 'ਚ ਨਿਵੇਸ਼ ਕਰ ਸਕਣਗੇ। ਤੁਸੀਂ ਮਿਊਚੁਅਲ ਫੰਡ ਸਕੀਮਾਂ ਵਿਚ ਨਿਵੇਸ਼ ਕਰਕੇ ਆਸਾਨੀ ਨਾਲ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਸਕਦੇ ਹੋ। ਕਿਉਂਕਿ ਮਿਊਚਲ ਫੰਡ ਸਕੀਮਾਂ ਵਿਚ ਨਿਵੇਸ਼ ਕਰਨ ਨਾਲ ਵੀ ਚੰਗਾ ਰਿਟਰਨ ਮਿਲਦਾ ਹੈ।