Delhi News: ਨਾਜਾਇਜ਼ ਹਥਿਆਰਾਂ ਦੇ ਮਾਮਲੇ 'ਚ ਗੈਂਗਸਟਰ ਕਾਲਾ ਜਠੇੜੀ ਤੇ ਅਨਿਲ ਛਿੱਪੀ ਬਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋ ਹੋਰ ਮੁਲਜ਼ਮਾਂ ’ਤੇ ਦੋਸ਼ ਤੈਅ

Delhi Court discharges gangsters Kala Jatheri, Anil Chippi in illegal arms case

Delhi News: ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਗੈਂਗਸਟਰ ਕਾਲਾ ਜਠੇੜੀ ਅਤੇ ਅਨਿਲ ਛਿੱਪੀ ਨੂੰ ਗੈਰ-ਕਾਨੂੰਨੀ ਹਥਿਆਰਾਂ ਦੇ ਮਾਮਲੇ ਵਿਚ ਬਰੀ ਕਰ ਦਿਤਾ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੋ ਹੋਰ ਮੁਲਜ਼ਮਾਂ ਦੇ ਕਬਜ਼ੇ ਤੋਂ ਬਰਾਮਦ ਹਥਿਆਰਾਂ ਅਤੇ ਉਨ੍ਹਾਂ ਦੇ ਖੁਲਾਸੇ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਸੀ। ਬਿਆਨਾਂ ਦੇ ਆਧਾਰ 'ਤੇ ਕਾਲਾ ਅਤੇ ਅਨਿਲ ਛਿੱਪੀ ਨੂੰ ਮੁਲਜ਼ਮ ਬਣਾਇਆ ਗਿਆ ਅਤੇ ਉਨ੍ਹਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ।

ਅਦਾਲਤ ਨੇ ਸਬੰਧਤ ਡੀਸੀਪੀ ਤੋਂ ਰਿਪੋਰਟ ਮੰਗੀ ਹੈ। ਚੀਫ ਮੈਟਰੋਪੋਲੀਟਨ ਮੈਜਿਸਟਰੇਟ ਰਜਤ ਗੋਇਲ ਨੇ ਸੰਦੀਪ ਉਰਫ ਕਾਲਾ ਜਠੇੜੀ ਅਤੇ ਅਨਿਲ ਰੋਹਿਲਾ ਉਰਫ ਛਿੱਪੀ ਨੂੰ ਆਰਮਜ਼ ਐਕਟ ਅਤੇ ਅਪਰਾਧਿਕ ਸਾਜ਼ਿਸ਼ ਦੇ ਇਕ ਮਾਮਲੇ ਵਿਚ ਬਰੀ ਕਰ ਦਿਤਾ। ਅਦਾਲਤ ਨੇ ਦੋ ਮੁਲਜ਼ਮਾਂ ਆਕਾਸ਼ ਅਤੇ ਅਸ਼ਦੀਪ ਉਰਫ ਆਸ਼ੂ ਵਿਰੁਧ ਆਰਮਜ਼ ਐਕਟ ਦੀ ਧਾਰਾ 25 ਤਹਿਤ ਦੋਸ਼ ਤੈਅ ਕੀਤੇ ਹਨ।

(For more Punjabi news apart from Delhi Court discharges gangsters Kala Jatheri, Anil Chippi in illegal arms case, stay tuned to Rozana Spokesman)