ਵਿਖੇ ਪਾਟਿਲ ਨੂੰ ਦੇਖਦੇ ਹੀ ਵਿਰੋਧੀਆਂ ਨੇ ਜੈ ਸ਼੍ਰੀ ਰਾਮ ਦੇ ਲਗਾਏ ਨਾਅਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਖੇ ਪਾਟਿਲ ਨੇ 16 ਜੂਨ ਨੂੰ ਮੰਤਰੀ ਮੰਡਲ ਵਿਚ ਵਿਸਥਾਰ ਤਹਿਤ ਮੰਦਰੀ ਆਹੁਦੇ ਦੀ ਸਹੁੰ ਚੁੱਕੀ।

Slogan against Radhakrishna Vikhe Patil in Maharashtra

ਨਵੀਂ ਦਿੱਲੀ: ਮਹਾਂਰਾਸ਼ਟਰ ਵਿਧਾਨ ਭਵਨ ਵਿਚ 17 ਜੂਨ ਨੂੰ ਵਿਰੋਧੀਆਂ ਨੇ ਫਡਨਵੀਸ ਸਰਕਾਰ ਦੇ ਮੰਤਰੀ ਰਾਧਾ ਕ੍ਰਿਸ਼ਣ ਵਿਖੇ ਪਾਟਿਲ ਨੂੰ ਦੇਖਦੇ ਹੀ ਇਕ ਨਾਅਰਾ ਲਗਾਉਣਾ ਸ਼ੁਰੂ ਕਰ ਦਿੱਤਾ- ਆਇਆ ਰਾਮ ਗਿਆ ਰਾਮ, ਜੈ ਸ਼੍ਰੀ ਰਾਮ। ਵਿਖੇ ਪਾਟਿਲ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਉਹਨਾਂ ਨੇ 16 ਜੂਨ ਨੂੰ ਫੜਨਵੀਸ ਸਰਕਾਰ ਦੇ ਮੰਤਰੀ ਮੰਡਲ ਵਿਚ ਵਿਸਥਾਰ ਤਹਿਤ ਮੰਦਰੀ ਆਹੁਦੇ ਦੀ ਸਹੁੰ ਚੁੱਕੀ ਹੈ।

ਹਾਲਾਂਕਿ ਰਾਧਾ ਕ੍ਰਿਸ਼ਣ ਵਿਖੇ ਪਾਟਿਲ ਦੇ ਪੁੱਤਰ ਸੁਜੈ ਵਿਖੇ ਪਾਟਿਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਤੋਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਸੁਜੈ ਨੇ ਇਹ ਕਦਮ ਉਦੋਂ ਉਠਾਇਆ ਸੀ ਜਦੋਂ ਕਾਂਗਰਸ ਨਾਲ ਗਠਜੋੜ ਤੋਂ ਬਾਅਦ ਐਨਸੀਪੀ ਨੇ ਅਹਿਮਦਨਗਰ ਲੋਕ ਸਭਾ ਸੀਟ 'ਤੇ ਅਪਣਾ ਦਾਅਵਾ ਨਹੀਂ ਛੱਡਿਆ ਸੀ। ਜਦਕਿ ਸੁਜੈ ਵੀ ਇਸ ਸੀਟ ਤੋਂ ਚੋਣਾਂ ਲੜਨਾ ਚਾਹੁੰਦੇ ਸਨ। ਫ਼ਿਲਹਾਲ ਸੁਜੈ ਅਹਿਮਦਨਗਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਮੈਂਬਰ ਹਨ।

ਮਹਾਂਰਾਸ਼ਟਰ ਵਿਚ ਕਰੀਬ 4 ਮਹੀਨਿਆਂ ਵਿਚ ਵਿਧਾਨ ਸਭਾ ਚੋਣਾਂ ਹੋਣਗੀਆਂ। ਇਸ ਤੋਂ ਪਹਿਲਾਂ ਫੜਨਵੀਸ ਸਰਕਾਰ ਨੇ ਅਪਣੇ ਮੰਤਰੀ ਮੰਡਲ ਵਿਚ ਵਿਸਥਾਰ ਤਹਿਤ 16 ਜੂਨ ਨੂੰ  ਆਗੂਆਂ ਨੂੰ ਮੰਤਰੀ, ਜਦਕਿ 5 ਨੂੰ ਰਾਜ ਮੰਤਰੀ ਬਣਾਇਆ ਗਿਆ। ਇਸ ਦੌਰਾਨ ਫੜਨਵੀਸ ਸਰਕਾਰ ਦੇ 6 ਮੰਤਰੀਆਂ ਨੇ ਅਪਣੇ ਆਹੁਦੇ ਤੋਂ ਅਸਤੀਫ਼ਾ ਦਿੱਤਾ।

ਦਸ ਦਈਏ ਕਿ ਪ੍ਰਕਾਸ਼ ਮਹਿਤਾ 'ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ ਸਨ। ਉਹਨਾਂ 'ਤੇ ਲੋਕ ਕਮਿਸ਼ਨ ਦੀ ਜਾਂਚ ਵੀ ਜਾਰੀ ਹੈ। ਉਹਨਾਂ ਵਿਰੁਧ ਤਾਡਦੇਵ ਦੀ ਮਲ ਕੰਪਾਉਂਡ ਦੇ ਐਸਆਰਏ ਪ੍ਰੋਜੈਕਟ ਵਿਚ ਬਿਲਡਰ ਨੂੰ ਲਾਭ ਪਹੁੰਚਾਉਣ ਦਾ ਵੀ ਆਰੋਪ ਹੈ।