ਲੱਦਾਖ 'ਚ ਤੈਨਾਇਤ ਸੁਰੱਖਿਆ ਬਲਾਂ ਨੂੰ ਦਿੱਤੇ ਗਏ ਐਮਰਜੈਂਸੀ ਅਧਿਕਾਰ, ਸ੍ਰੀਨਗਰ ਤੋਂ ਭੇਜੀਆਂ ਤੋਪਾਂ
ਗਲਵਾਨ ਘਾਟੀ ਚ ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪੂਰਵੀ ਲਦਾਖ ਵਿਚ ਸੈਨਾ ਨੇ ਚੌਕਸੀ ਹੋਰ ਵਧਾ ਦਿੱਤੀ ਹੈ ਅਤੇ ਗਸ਼ਤ ਵੀ ਵਧਾਈ ਗਈ ਹੈ।
ਗਲਵਾਨ ਘਾਟੀ ਚ ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪੂਰਵੀ ਲਦਾਖ ਵਿਚ ਸੈਨਾ ਨੇ ਚੌਕਸੀ ਹੋਰ ਵਧਾ ਦਿੱਤੀ ਹੈ ਅਤੇ ਗਸ਼ਤ ਵੀ ਵਧਾਈ ਗਈ ਹੈ। ਇਸ ਦੇ ਨਾਲ ਹੀ ਹੁਣ ਨਾਈਟ ਪੈਟਰੋਲਿੰਗ ਵੀ ਤੇਜ਼ ਕਰ ਦਿੱਤੀ ਗਈ ਹੈ। ਉਧਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਲਦਾਖ ਵਿਚ ਜਵਾਨਾਂ ਦੀ ਤੈਨਾਇਤੀ ਨੂੰ ਵਧਾਉਂਣ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਗਲਵਾਨ ਵਿਚ ਤਣਾਅ ਵਧਣ ਤੋਂ ਬਾਅਦ ਆਰਟਿਲਰੀ ਤਾਕਤ ਵੀ ਵਧਾਈ ਜਾ ਰਹੀ ਹੈ। ਜਿਸ ਤਹਿਤ ਹੁਣ ਸ਼੍ਰੀਨਗਰ ਤੋਂ ਤੋਪਾਂ ਅਤੇ ਟੈਕਾਂ ਨੂੰ ਲਦਾਖ ਵਿਚ ਤੈਨਾਇਤ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸੈਨਾ ਵੱਲੋਂ ਐੱਲਏਸੀ ਤੇ ਚੀਨ ਦੇ ਸੈਨਾ ਅਤੇ ਉਸ ਦੀਆਂ ਹਰਕਤਾਂ ਦਾ ਮੁਕਾਬਲਾ ਕਰਨ ਲਈ ਲਦਾਖ ਵਿਚ ਸਥਿਤ ਸੁਰੱਖਿਆ ਬੱਲਾਂ ਨੂੰ ਆਪਤਾਕਾਲੀਨ ਸ਼ਕਤੀਆਂ ਦੇ ਦਿੱਤੀਆਂ ਹਨ।
ਦੱਸ ਦੱਈਏ ਕਿ ਸੋਮਵਾਰ ਨੂੰ ਗਲਵਾ ਘਾਟੀ ਤੇ ਚੀਨ ਅਤੇ ਭਾਰਤੀ ਸੈਨਿਕਾ ਵਿਚਕਾਰ ਹੋਈ ਹਿੰਸਕ ਝੜਪ ਵਿਚ ਭਾਰਤੀ ਸੈਨਾ ਦੇ ਇਕ ਉਚ ਅਧਿਕਾਰੀ ਸਹਿਤ 20 ਹੋਰ ਜਵਾਨ ਸ਼ਹੀਦ ਹੋ ਗਏ। ਉਧਰ ਚੀਨ ਦੇ 43 ਸੈਨਿਕਾਂ ਦੇ ਇਸ ਵਿਚ ਪ੍ਰਭਾਵਿਤ ਹੋਣ ਬਾਰੇ ਪਤਾ ਲੱਗਾ ਹੈ ਇਸ ਵਿਚ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਸ਼ਾਮਿਲ ਹੈ।
ਉਧਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਜਵਾਨਾਂ ਦੀ ਇਸ ਸ਼ਹਾਦਤ ਤੇ ਬੋਲਦਿਆਂ ਕਿਹਾ ਕਿ ਜਵਾਨਾਂ ਦੇ ਇਸ ਬਲੀਦਾਨ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ। ਜੋ ਵੀ ਕੋਈ ਉਕਸਾਉਂਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਪਲਟ ਜਵਾਬ ਜਰੂਰ ਦਿੱਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।