ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ, ਉਕਸਾਉਂਣ ਵਾਲਿਆਂ ਨੂੰ ਮਿਲੇਗਾ ਮੂੰਹ ਤੋੜ ਜਵਾਬ : PM

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਲਬਾਨ ਘਾਟੀ ਚ ਸ਼ਹੀਦ ਹੋਏ ਜਵਾਨਾਂ ਦੀ ਸ਼ਹੀਦਤ ਤੇ ਬੋਲਦਿਆਂ PM ਮੋਦੀ ਨੇ ਕਿਹਾ ਕਿ ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ, ਉਕਸਾਉਂਣ ਤੇ ਮੂੰਹ ਤੋੜ ਜਵਾਬ ਮਿਲੇਗਾ।

Narendra Modi

ਨਵੀਂ ਦਿੱਲੀ : ਗਲਬਾਨ ਘਾਟੀ ਚ ਸ਼ਹੀਦ ਹੋਏ ਜਵਾਨਾਂ ਦੀ ਸ਼ਹੀਦਤ ਤੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ, ਉਕਸਾਉਂਣ ਤੇ ਮੂੰਹ ਤੋੜ ਜਵਾਵ ਮਿਲੇਗਾ। ਭਾਰਤ ਸ਼ਾਂਤੀ ਚਹਾਉੰਦਾ ਹੈ ਅਸੀਂ ਕਿਸੇ ਨੂੰ ਉਕਸਾਉਂਦੇ ਨਹੀਂ ਹਾਂ, ਸਾਨੂੰ ਜਵਾਬ ਦੇਣਾ ਵੀ ਆਉਂਦਾ ਹੈ। ਬਹਾਦਰੀ ਸਾਡੇ ਚਰਿੱਤਰ ਦਾ ਹਿੱਸਾ ਹੈ। ਸਾਡੇ ਜਵਾਨਾਂ ਨੇ ਮਾਰਦੇ-ਮਾਰਦੇ ਸ਼ਹਾਦਤ ਦਿੱਤੀ ਹੈ।

ਜਵਾਨਾਂ ਦਾ ਇਹ ਬਲੀਦਾਨ ਵਿਅਰਥ ਨਹੀਂ ਜਾਵੇਗਾ। ਕੋਈ ਵੀ ਦੇਸ਼ ਭਰਮ ਵਿਚ ਨਾਂ ਰਹੇ, ਜੋ ਵੀ ਉਕਸਾਵੇਗਾ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸਾਨੂੰ ਆਪਣੇ ਜਵਾਨਾ ਤੇ ਗਰਵ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨੀ ਸੈਨਾ ਨਾਲ ਹੋਈ ਝੜਪ ਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਜ਼ਲੀ ਦਿੰਦਿਆਂ ਕਿਹਾ ਕਿ ਗਲਵਾਨ ਘਾਟੀ ਵਿਚ ਸੈਨਿਕਾਂ ਨੂੰ ਗਵਾਉਂਣਾ ਬਹੁਤ ਦੁੱਖਦ ਹੈ। ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤੀ ਜਵਾਨਾਂ ਨੇ ਬਹਾਦਰੀ ਅਤੇ ਸਾਹਸ ਦਾ ਸਬੂਤ ਦਿੱਤਾ ਅਤੇ ਆਪਣੀ ਜਾਨ ਨਿਛਾਵਰ ਕਰ ਦਿੱਤੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਜਵਾਨਾਂ ਦੇ ਬਲੀਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਸ਼ਹੀਦ ਪਰਿਵਾਰਾਂ ਦੇ ਨਾਲ ਮੇਰੀਆਂ ਸੰਵੇਧਨਾਵਾਂ ਹਨ। ਇਸ ਮੁਸ਼ਕਿਲ ਸਮੇਂ ਵਿਚ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਸਾਨੂੰ ਭਾਰਤ ਦੇ ਜਵਾਨਾਂ ਤੇ ਗਰਵ ਹੈ। ਦੱਸ ਦੱਈਏ ਕਿ ਗਲਵਾਨ ਘਾਟੀ ਤੇ ਚੀਨੀ ਸੈਨਿਕਾਂ ਨਾਲ ਸੋਮਵਾਰ ਸ਼ਾਮ ਨੂੰ ਹੋਈ ਝੜਪ ਵਿਚ ਇਕ ਕਰਨਲ ਸਮੇਤ 20 ਜਵਾਨ ਸ਼ਹੀਦ ਹੋ ਗਏ।

ਪੂਰਵੀ ਲਦਾਖ, ਗਲਵਾਨ ਘਾਟੀ ਡੈਮਚੋਕ ਅਤੇ ਦੋਲਤ ਬੇਗ ਔਲਡੀ ਇਲਾਕੇ ਵਿਚ ਭਾਰਤੀ-ਚੀਨ ਸੈਨਿਕਾਂ ਵਿਚਕਾਰ ਗਤੀਰੋਧ ਚੱਲ ਰਿਹਾ ਹੈ। ਭਾਰਤੀ ਸੈਨਾ ਦੇ ਵੱਲੋਂ ਚੀਨ ਦੀ ਇਸ ਕਾਰਵਾਈ ਤੇ ਆਪੱਤੀ ਜਤਾਈ ਗਈ ਹੈ ਅਤੇ ਖੇਤਰ ਵਿਚ ਅਮਚ-ਚੈਨ ਦੇ ਲਈ ਉਸ ਨੂੰ ਤੁਰੰਤ ਪਿਛੇ ਹਟਣ ਲਈ ਕਿਹਾ ਹੈ। ਇਸ ਮਸਲੇ ਨੂੰ ਸੁਲਝਾਉਂਣ ਦੇ ਲਈ ਦੋਵੇ ਦੇਸਾਂ ਵੱਲੋਂ ਕਈ ਵਾਰ ਗੱਲਬਾਤ ਵੀ ਕੀਤੀ ਗਈ ਹੈ, ਪਰ ਹਾਲੇ ਤੱਕ ਕੋਈ ਵੀ ਸਿੱਟਾ ਨਹੀਂ ਨਿਕਲ ਸਕਿਆ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।