'ਕੇਂਦਰੀ ਟਰੇਡ ਯੂਨੀਅਨਾਂ 26 ਜੂਨ ਦੇ ‘ਖੇਤੀ ਬਚਾਉ-ਲੋਕਤੰਤਰ ਬਚਾਉ’ ਦਿਹਾੜੇ ਨੂੰ ਦੇਣਗੀਆਂ ਸਮਰਥਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਿਕੈਤ ਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਵੱਡੇ ਕਾਫ਼ਲੇ ਬੁਲੰਦ ਸ਼ਹਿਰ ਤੋਂ ਗਾਜ਼ੀਪੁਰ ਪਹੁੰਚੇ

Samyukt Kisan Morcha

ਨਵੀਂ ਦਿੱਲੀ (ਸੁਖਰਾਜ ਸਿੰਘ): ਕੇਂਦਰੀ ਟਰੇਡ ਯੂਨੀਅਨਾਂ( Central trade unions)  ਦਾ ਸਾਂਝਾ ਪਲੇਟ ਫ਼ਾਰਮ ਅਤੇ ਲੱਖਾਂ ਮਜ਼ਦੂਰਾਂ ਦੀ ਨੁਮਾਇੰਦਗੀ ਕਰਦੀਆਂ ਹੋਰ ਟਰੇਡ ਯੂਨੀਅਨਾਂ ਸੰਯੁਕਤ ਕਿਸਾਨ ਮੋਰਚੇ ( Samyukt Kisan Morcha) ਦੀਆਂ ਤਿੰਨ ਖੇਤੀਬਾੜੀ ਕਾਨੂੰਨ ਅਤੇ ਬਿਜਲੀ ਬਿਲ ਰੱਦ ਕਰਨ ਅਤੇ ਐਮ.ਐਸ.ਪੀ ਨੂੰ ਕਾਨੂੰਨੀ ਗਾਰੰਟੀ ਦੇਣ ਦੀਆਂ ਮੰਗਾਂ ਦਾ ਨਿਰੰਤਰ ਅਤੇ ਸਰਗਰਮੀ ਨਾਲ ਸਮਰਥਨ ਕਰ ਰਹੀਆਂ ਹਨ। ਲੱਖਾਂ ਮਜ਼ਦੂਰਾਂ ਨੇ 26 ਮਈ ਨੂੰ ਦੇਸ਼-ਵਿਆਪੀ ਵਿਰੋਧ-ਪ੍ਰਦਰਸ਼ਨਾਂ ’ਚ ਡਟਵੀਂ ਸ਼ਮੂਲੀਅਤ ਕੀਤੀ ਸੀ।

 

ਏਕਤਾ ਅਤੇ ਸਮਰਥਨ ਦੇ ਇਸ ਪ੍ਰਗਟਾਵੇ ਨੂੰ ਜਾਰੀ ਰਖਦਿਆਂ ਕੇਂਦਰੀ ਟਰੇਡ ਯੂਨੀਅਨਾਂ ਨੇ 26 ਜੂਨ ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ ‘ਖੇਤੀਬਾੜੀ ਬਚਾਉ, ਲੋਕਤੰਤਰ ਬਚਾਉ’ ਦਿਵਸ ਦਾ ਸਮਰਥਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ( Samyukt Kisan Morcha) ਨੇ ਵੀ ਮਜ਼ਦੂਰ-ਕਿਸਾਨ ਏਕਤਾ ਦੇ ਇਸ ਪ੍ਰਗਟਾਵੇ ਲਈ ਟਰੇਡ ਯੂਨੀਅਨਾਂ ਦਾ ਤਹਿ ਦਿਲੋਂ ਧਨਵਾਦ ਕੀਤਾ ਹੈ।

ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ( Balbir Singh Rajewal) , ਡਾ. ਦਰਸ਼ਨਪਾਲ, ਗੁਰਨਾਮ ਸਿੰਘ ਚਡੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ ਕੱਕਾ ਜੀ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ ਨੇ ਮੀਡੀਆ  ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਵੀ ਮਜ਼ਦੂਰਾਂ-ਕਿਸਾਨਾਂ ਦੀ ਇਕਜੁਟਤਾ ਪ੍ਰਤੀ ਸਦਭਾਵਨਾ ਦਰਸਾਈ ਹੈ।

 

 ਇਹ ਵੀ ਪੜ੍ਹੋ:  ਸੰਪਾਦਕੀ: ਗ਼ਰੀਬੀ ਤੇ ਬੇਰੁਜ਼ਗਾਰੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨਿਚੋੜ ਕੇ ਰੱਖ ਦੇਵੇਗੀ

 

ਚਾਰੇ ਲੇਬਰ ਕੋਡਾਂ ਨੂੰ ਰੱਦ ਕਰਨ ਅਤੇ ਜਨਤਕ ਖੇਤਰ ਅਤੇ ਹੋਰ ਖੇਤਰਾਂ ਦੇ ਨਿਜੀਕਰਨ ਵਿਰੁਧ ਚਲ ਰਹੇ ਮਜ਼ਦੂਰਾਂ ਦੇ ਸੰਘਰਸ਼ ਪ੍ਰਤੀ ਸਦਭਾਵਨਾ ਪ੍ਰਗਟ ਕੀਤਾ ਹੈ। ਸੰਘਰਸ਼ ਵਿਚ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ( Samyukt Kisan Morcha) ਅਤੇ ਟਰੇਡ ਯੂਨੀਅਨਾਂ ਦੀ ਇਕ ਸਾਂਝੀ ਮੀਟਿੰਗ ਜਲਦ ਹੋਣ ਦੀ ਉਮੀਦ ਹੈ।

ਕਿਸਾਨਾਂ ਦੇ ਕਾਫ਼ਲਿਆਂ ਦਾ ਲਗਾਤਾਰ ਗਾਜ਼ੀਪੁਰ, ਸਿੰਘੂ, ਟੀਕਰੀ ਅਤੇ ਸ਼ਾਹਜਹਾਪੁਰ ਆਉਣਾ ਜਾਰੀ ਹੈ। ਅੱਜ ਰਾਕੇਸ਼ ਟਿਕੈਤ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਵੱਡੇ ਕਾਫ਼ਲੇ ਬੁਲੰਦ-ਸ਼ਹਿਰ ਤੋਂ ਗਾਜ਼ੀਪੁਰ-ਬਾਰਡਰ ਪਹੁੰਚੇ। ਕਿਸਾਨਾਂ ਨੇ ਅਹਿਦ ਕੀਤਾ ਕਿ ਮੰਗਾਂ ਦੀ ਪ੍ਰਾਪਤੀ ਤਕ ਉਹ ਸੰਘਰਸ਼ਾਂ ’ਚ ਡਟੇ ਰਹਿਣਗੇ।