ਨਤਾਸ਼ਾ, ਦੇਵਾਂਗਨਾ ਤੇ ਆਸਿਫ਼ ਨੂੰ ਵੱਡੀ ਰਾਹਤ, ਅਦਾਲਤ ਵੱਲੋਂ ਤੁਰੰਤ ਰਿਹਾਅ ਕਰਨ ਦੇ ਆਦੇਸ਼
ਦਿੱਲੀ ਦੰਗਿਆਂ ਨਾਲ ਸਬੰਧਤ ਮਾਮਲੇ ਵਿਚ ਕੜਕੜਡੁਮਾ ਕੋਰਟ ਨੇ ਦੇਵਾਂਗਨਾ ਕਾਲਿਤਾ, ਨਤਾਸ਼ਾ ਨਰਵਾਲ ਅਤੇ ਆਸਿਫ਼ ਇਕਬਾਲ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ।
ਨਵੀਂ ਦਿੱਲੀ: ਦਿੱਲੀ ਦੰਗਿਆਂ (Delhi riots) ਨਾਲ ਸਬੰਧਤ ਮਾਮਲੇ ਵਿਚ ਕੜਕੜਡੁਮਾ ਕੋਰਟ (Karkardooma Court) ਨੇ ਦੇਵਾਂਗਨਾ ਕਾਲਿਤਾ, ਨਤਾਸ਼ਾ ਨਰਵਾਲ ਅਤੇ ਆਸਿਫ਼ ਇਕਬਾਲ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਦਿੱਲੀ ਪੁਲਿਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਕੋਰਟ ਕੋਲੋਂ ਵੈਰੀਫਿਕੇਸ਼ਨ ਲਈ 21 ਜੂਨ ਤੱਕ ਦਾ ਸਮਾਂ ਮੰਗਿਆ ਸੀ।
ਹੋਰ ਪੜ੍ਹੋ: World Giving Index 2021: ਦੁਨੀਆਂ ਦੇ 300 ਕਰੋੜ ਲੋਕਾਂ ਨੇ ਕੀਤੀ ਅਣਜਾਣ ਲੋਕਾਂ ਦੀ ਮਦਦ
ਤਿਹਾੜ ਜੇਲ੍ਹ ਵਿਚ ਇਹਨਾਂ ਤਿੰਨ ਵਿਦਿਆਰਥੀਆਂ ਦੀ ਰਿਹਾਈ ਲਈ ਵਾਰੰਟ ਭੇਜ ਦਿੱਤੇ ਗਏ ਹਨ। ਇਹ ਆਦੇਸ਼ ਇਹਨਾਂ ਤਿੰਨ ਵਿਦਿਆਰਥੀਆਂ ਦੀ ਤੁਰੰਤ ਰਿਹਾਈ ਲਈ ਦਿੱਲੀ ਹਾਈ ਕੋਰਟ ਵਿਚ ਜਾਣ ਤੋਂ ਬਾਅਦ ਆਇਆ ਹੈ। ਜ਼ਿਕਰਯੋਗ ਹੈ ਕਿ ਦੇਵਾਂਗਨਾ ਕਾਲਿਤਾ (Devangana Kalita), ਨਤਾਸ਼ਾ ਨਾਰਵਾਲ (Natasha Narwal) ਅਤੇ ਜਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨਹਾ (Asif Iqbal Tanha) ਨੂੰ ਉੱਤਰ-ਪੂਰਬੀ ਦਿੱਲੀ ਹਿੰਸਾ ਮਾਮਲੇ ਵਿਚ ਯੂਏਪੀਏ ਐਕਟ (UAPA Act) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਸਿਰਫ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਹੀ ਲੱਗੇਗੀ ਇਹ ਕੋਰੋਨਾ ਵੈਕਸੀਨ
ਇਹਨਾਂ ਨੂੰ ਜ਼ਮਾਨਤ ਦਿੰਦੇ ਹੋਏ ਹਾਈ ਕੋਰਟ ਨੇ ਕਿਹਾ ਕਿ, ‘ਵਿਰੋਧ ਪ੍ਰਦਰਸ਼ਨ ਕਰਨਾ ਅੱਤਵਾਦ ਨਹੀਂ ਹੈ’। ਕੋਰਟ ਵੱਲੋਂ ਜ਼ਮਾਨਤ ਇਸ ਅਧਾਰ ’ਤੇ ਦਿੱਤੀ ਗਈ ਹੈ ਕਿ ਉਹ ਅਪਣਾ ਪਾਸਪੋਰਟ ਸਰੰਡਰ ਕਰਨਗੇ ਅਤੇ ਅਜਿਹੀ ਕਿਸੀ ਵੀ ਗੈਰਕਾਨੂੰਨੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਣਗੇ, ਜਿਸ ਨਾਲ ਜਾਂਚ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੋਵੇ।
ਇਹ ਵੀ ਪੜ੍ਹੋ: ਜਲੰਧਰ: ਦਰਦਨਾਕ ਸੜਕ ਹਾਦਸੇ 'ਚ ਉਜੜੀਆਂ ਪਰਿਵਾਰ ਦੀਆਂ ਖੁਸ਼ੀਆਂ, ਮਾਂ-ਪੁੱਤ ਦੀ ਮੌਤ
ਜ਼ਿਕਰਯੋਗ ਹੈ ਕਿ ਨਤਾਸ਼ਾ ਨਾਰਵਾਲ ਅਤੇ ਦੇਵਾਂਗਨਾ ਕਾਲਿਤਾ, ਦਿੱਲੀ ਸਥਿਤ ਮਹਿਲਾ ਅਧਿਕਾਰ ਗਰੁੱਪ ‘ਪਿੰਜਰਾ ਤੋੜ’ ਦੇ ਮੈਂਬਰ (Pinjra Tod activists) ਹਨ ਜਦਕਿ ਆਸਿਫ ਜਾਮੀਆ ਮਿਲਿਆ ਇਸਲਾਮੀਆ ਦਾ ਵਿਦਿਆਰਥੀ ਹੈ। ਇਹਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਈ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।