ਦਰਿਆਦਿਲੀ: Amazon ਦੇ ਮੁਖੀ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਨੇ ਦਾਨ ਕੀਤੇ 19800 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਸੰਗਠਨਾਂ ਨੂੰ ਮਿਲੇਗਾ ਫ਼ਾਇਦਾ

Ex-wife of Amazon chief Jeff Bezos donates Rs 19,800 crore

 ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਅਮੀਰ ਆਦਮੀ ਜੈਫ ਬੇਜ਼ੋਸ (Jeff Bozos)  ਦੀ ਸਾਬਕਾ ਪਤਨੀ ਮੈਕੇਂਜ਼ੀ ਸਕੌਟ( MacKenzie Scott)  ਨੇ ਆਪਣੀ ਜਾਇਦਾਦ ਵਿਚੋਂ  19,810 ਕਰੋੜ ਰੁਪਏ ਦਾਨ ਕੀਤੇ ਹਨ। ਉਹਨਾਂ ਦੇ ਇਸ ਦਾਨ ਨਾਲ ਭਾਰਤ ਸਮੇਤ ਦੁਨੀਆ ਭਰ ਦੀਆਂ ਲਗਭਗ 283 ਸੰਸਥਾਵਾਂ ਨੂੰ ਫਾਇਦਾ ਹੋਵੇਗਾ। ਸਾਲ ਭਰ ਵਿਚ ਇਹ ਉਹਨਾਂ ਦਾ ਤੀਜਾ ਵੱਡਾ ਦਾਨ ਹੈ।

ਜੈਫ ਬੇਜ਼ੋਸ (Jeff Bozos)  ਤੋਂ ਤਲਾਕ ਲੈਣ ਵਾਲੀ ਮੈਕੇਂਜ਼ੀ ( MacKenzie Scott)  ਆਪਣੇ ਪਰਉਪਕਾਰੀ ਕੰਮਾਂ ਲਈ ਜਾਣੀ ਜਾਂਦੀ ਹੈ। ਮੈਕੇਂਜ਼ੀ ( MacKenzie Scott)  ਜੁਲਾਈ 2020 ਤੋਂ ਲੈ ਕੇ ਹੁਣ ਤੱਕ 8.5 ਅਰਬ ਰੁਪਏ ਦਾਨ ਕਰ ਚੁੱਕੇ ਹਨ।  ਇਹ ਰਾਸ਼ੀ ਭਾਰਤ ਸਮੇਤ ਕਈ ਦੇਸ਼ਾਂ ਦੇ 286 ਸੰਗਠਨਾਂ, ਯੂਨੀਵਰਸਿਟੀਆਂ ਅਤੇ ਕਲਾ ਸਮੂਹਾਂ ਨੂੰ ਮਿਲੇਗੀ। 

ਮੈਕੇਂਜ਼ੀ ( MacKenzie Scott)  ਨੇ ਬਲਾਗ ਪੋਸਟ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਨੀਆ ਲਈ ਚੰਗਾ ਹੋਵੇਗਾ ਜੇਕਰ ਜ਼ਿਆਦਾ ਜਾਇਦਾਦ ਕੁਝ ਹੱਥਾਂ ਵਿਚ ਹੀ ਨਾ ਰਹੇ। ਮੈਕੇਂਜ਼ੀ ( MacKenzie Scott) ਦਾ ਖੁਦ ਦਾ ਕੋਈ ਚੈਰਿਟੀ ਸੰਗਠਨ ਨਹੀਂ ਹੈ ਪਰ ਉਹ ਨਿੱਜੀ ਤੌਰ 'ਤੇ ਹੀ ਇਹ ਰਾਸ਼ੀ ਦਾਨ ਕਰਦੀ ਰਹੀ ਹੈ।

 ਇਹ ਵੀ ਪੜ੍ਹੋ:  ਸੰਪਾਦਕੀ: ਗ਼ਰੀਬੀ ਤੇ ਬੇਰੁਜ਼ਗਾਰੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨਿਚੋੜ ਕੇ ਰੱਖ ਦੇਵੇਗੀ

 

ਮੈਕੇਂਜ਼ੀ ( MacKenzie Scott) ਨੇ ਸਾਲ 2019 ਵਿਚ ਜੈੱਫ ਬੇਜ਼ੋਸ ਤੋਂ ਤਲਾਕ ਲਿਆ ਸੀ ਉਦੋਂ ਉਹਨਾਂ ਨੂੰ ਐਮਾਜ਼ਾਨ ਦੀ 4 ਫੀਸਦੀ ਹਿੱਸੇਦਾਰੀ ਮਿਲੀ ਸੀ, ਜਿਸ ਦੀ ਕੀਮਤ 36 ਅਰਬ ਡਾਲਰ ਸੀ। ਜੈਫ ਬੇਜ਼ੋਸ  ਤੋਂ ਤਲਾਕ ਲੈਣ ਤੋਂ ਬਾਅਦ ਮੈਕੇਂਜ਼ੀ ( MacKenzie Scott)  ਨੇ ਡੈਨ ਜਾਵੇਟ ਨਾਲ ਵਿਆਹ ਕਰਵਾ ਲਿਆ ਸੀ ।