ਰੇਲਵੇ ਨੇ ਸ਼ੁਰੂ ਕੀਤਾ 50 ਟਰੇਨਾਂ ਦਾ ਸੰਚਾਲਨ, ਰੇਲ ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਨ੍ਹਾਂ ਸਾਰਿਆਂ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਵੀ ਜ਼ਿਆਦਾਤਰ ਰੂਟਾਂ 'ਤੇ ਟਰੇਨਾਂ ਨੂੰ ਚਲਾਉਣ ਦਾ ਐਲਾਨ ਕੀਤਾ ਹੈ

Train

ਨਵੀਂ ਦਿੱਲੀ-ਭਾਰਤ 'ਚ ਬੇਸ਼ੱਕ ਕੋਰੋਨਾ ਦੇ ਮਾਮਲੇ ਘੱਟਣੇ ਸ਼ੁਰੂ ਹੋ ਗਏ ਹਨ ਪਰ ਇਸ ਦਾ ਸੰਕਟ ਅਜੇ ਵੀ ਬਣਿਆ ਹੋਇਆ ਹੈ। ਕੋਰੋਨਾ ਦੇ ਡੈਲਟਾ ਰੂਪ ਨੂੰ ਬੇਹਦ ਚਿੰਤਾਜਨਕ ਮੰਨਿਆ ਜਾ ਰਿਹਾ ਹੈ। ਕੋਰੋਨਾ ਇਨਫੈਕਸ਼ਨ ਘੱਟ ਹੁੰਦੇ ਹੀ ਅਨਲਾਕ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ ਅਤੇ ਅਜਿਹੇ 'ਚ ਰੇਲਵੇ ਨੇ ਵੀ ਆਪਣੀਆਂ ਰੱਦ ਟਰੇਨਾਂ ਨੂੰ ਪੜ੍ਹਾਅਵਾਰ ਤਰੀਕੇ ਨਾਲ ਸ਼ੁਰੂ ਕਰਨ ਦੀ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ-ਭਾਰਤ 'ਚ ਪਾਏ ਗਏ ਕੋਰੋਨਾ ਦੇ ਇਸ ਵੈਰੀਐਂਟ ਨੂੰ ਅਮਰੀਕਾ ਨੇ ਦੱਸਿਆ ਬੇਹਦ 'ਚਿੰਤਾਜਨਕ'

ਟਰੇਨਾਂ ਦਾ ਸੰਚਾਲਨ ਕਿਸ ਤਰ੍ਹਾਂ ਕੀਤਾ ਜਾਵੇ ਇਸ ਨੂੰ ਲੈ ਕੇ ਰੇਲਵੇ ਦੇ ਜਨਰਲ ਮੈਨੇਜਰ ਡਵੀਜ਼ਨਲ ਰੇਲਵੇ ਮੈਨੇਜਰ ਅਤੇ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰ ਕੇ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ। ਸੂਬਿਆਂ 'ਚ ਹੁਣ ਹੋਰ ਰੂਟਾਂ 'ਤੇ ਗਤੀਵਿਧੀਆਂ ਵੀ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਸਾਰਿਆਂ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਵੀ ਜ਼ਿਆਦਾਤਰ ਰੂਟਾਂ 'ਤੇ ਟਰੇਨਾਂ ਨੂੰ ਚਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਜ਼ਿਆਦਾਤਰ ਸ਼ਤਾਬਦੀ, ਦੁਰੰਤੋ ਅਤੇ ਕਈ ਸਪੈਸ਼ਲ ਟਰੇਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਰੇਲ ਮੰਤਰੀ ਪਿਉਸ਼ ਗੋਇਲ ਨੇ ਵੀ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ-ਪਿੰਗਲਵਾੜਾ ਮਾਂਨਾਵਾਲਾ ਵਿਖੇ ਲਗਾਇਆ ਗਿਆ ਇਕ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ 

ਉਨ੍ਹਾਂ ਨੇ ਟਵੀਟ 'ਚ ਕਿਹਾ ਕਿ ਆਗਾਮੀ ਕੁਝ ਸਮੇਂ 'ਚ ਭਾਰਤੀ ਰੇਲ ਵੱਲੋਂ ਕਈ ਰੇਲ ਸੇਵਾਵਾਂ ਦਾ ਸੰਚਾਲਨ ਸ਼ੁਰੂ ਕੀਤਾ ਜਾ ਰਿਹਾ ਹੈ। ਨਾਲ ਹੀ 25 ਜੂਨ ਤੋਂ ਗੋਰਖਪੁਰ ਤੋਂ ਬਾਂਦਰਾਂ ਟਰਮਿਨਸ ਤੱਕ ਇਕ ਵਿਸ਼ੇਸ਼ ਟਰੇਨ ਵੀ ਸ਼ੁਰੂ ਕੀਤੀ ਜਾ ਰਹੀ ਹੈ। ਰੇਲ ਮੰਤਰੀ ਨੇ ਟਵੀਟ ਦੇ ਨਾਲ ਟਰੇਨਾਂ ਦੀ ਇਕ ਲਿਸਟ ਵੀ ਜਾਰੀ ਕੀਤੀ ਹੈ ਜਿਸ ਨੂੰ 17 ਜੂਨ ਤੋਂ ਅਗਲੇ ਹੁਕਮ ਤੱਕ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ-'ਜਿਹੜੀ ਸਰਕਾਰ ਅਧਿਆਪਕਾਂ ਦਾ ਮਾਣ ਸਨਮਾਨ ਨਹੀਂ ਕਰ ਸਕਦੀ, ਉਸ ਸਰਕਾਰ ਦਾ ਪਤਨ ਹੋਣਾ ਨਿਸ਼ਚਿਤ'