'ਕੋਰੋਨਾ ਦੀ ਤੀਸਰੀ ਲਹਿਰ ਨਾਲ ਬੱਚਿਆਂ ਨੂੰ ਜ਼ਿਆਦਾ ਖਤਰਾ ਨਹੀਂ'

ਏਜੰਸੀ

ਖ਼ਬਰਾਂ, ਰਾਸ਼ਟਰੀ

ਉਥੇ ਹੁਣ ਕੋਰੋਨਾ ਦੀ ਤੀਸਰੀ ਸੰਭਾਵਿਤ ਲਹਿਰ ਨੂੰ ਲੈ ਕੇ ਸਰਕਾਰਾਂ ਸਾਵਧਾਨ ਹਨ

children

ਨਵੀਂ ਦਿੱਲੀ- ਭਾਰਤ 'ਚ ਬੇਸ਼ੱਕ ਕੋਰੋਨਾ ਦੇ ਮਾਮਲੇ ਘੱਟਣੇ ਸ਼ੁਰੂ ਹੋ ਗਏ ਹਨ ਪਰ ਇਸ ਦਾ ਸੰਕਟ ਅਜੇ ਵੀ ਬਣਿਆ ਹੋਇਆ ਹੈ। ਕੋਰੋਨਾ ਦੇ ਡੈਲਟਾ ਰੂਪ ਨੂੰ ਬੇਹਦ ਚਿੰਤਾਜਨਕ ਮੰਨਿਆ ਜਾ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ 'ਚ ਕਾਫੀ ਕਹਿਰ ਮਚਾਇਆ ਹੋਇਆ ਹੈ ਅਤੇ ਰੋਜ਼ਾਨਾਂ ਮੌਤਾਂ ਦਾ ਅੰਕੜਾ ਹੁਣ ਵੀ ਚਿੰਤਾ ਦਾ ਵਿਸ਼ਾ ਬਣਾਇਆ ਹੋਇਆ ਹੈ।

ਇਹ ਵੀ ਪੜ੍ਹੋ-ਭਾਰਤ 'ਚ ਪਾਏ ਗਏ ਕੋਰੋਨਾ ਦੇ ਇਸ ਵੈਰੀਐਂਟ ਨੂੰ ਅਮਰੀਕਾ ਨੇ ਦੱਸਿਆ ਬੇਹਦ 'ਚਿੰਤਾਜਨਕ'

ਦੂਜੀ ਲਹਿਰ ਦੌਰਾਨ 5 ਹਜ਼ਾਰ ਤੋਂ ਵਧੇਰੇ ਮੌਤਾਂ ਪੂਰੇ ਦੇਸ਼ ਭਰ ਤੋਂ ਰਿਕਾਰਡ ਕੀਤੀਆਂ ਜਾ ਰਹੀਆਂ ਸਨ। ਉਥੇ ਹੁਣ ਕੋਰੋਨਾ ਦੀ ਤੀਸਰੀ ਸੰਭਾਵਿਤ ਲਹਿਰ ਨੂੰ ਲੈ ਕੇ ਸਰਕਾਰਾਂ ਸਾਵਧਾਨ ਹਨ। ਕੋਰੋਨਾ ਦੀ ਤੀਸਰੀ ਲਹਿਰ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਬੱਚੇ ਜ਼ਿਆਦਾ ਪ੍ਰਭਾਵਿਤ ਹੋਣਗੇ ਪਰ ਇਸ ਦਰਮਿਆਨ ਡਬਲਯੂ.ਐੱਚ.ਓ.-ਏਮਜ਼ ਦੇ ਸਰਵੇਅ 'ਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ 'ਚ ਬੱਚਿਆਂ ਨੂੰ ਕੋਈ ਵਿਸ਼ੇਸ਼ ਖਤਰਾ ਨਹੀਂ ਹੈ।

ਇਹ ਵੀ ਪੜ੍ਹੋ-ਪਿੰਗਲਵਾੜਾ ਮਾਂਨਾਵਾਲਾ ਵਿਖੇ ਲਗਾਇਆ ਗਿਆ ਇਕ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ 

ਦਿੱਲੀ ਦੇ ਏਮਜ਼ ਹਸਪਤਾਲ ਅਤੇ ਵਿਸ਼ਵ ਸਿਹਤ ਸੰਗਠਨ ਦੇ ਇਕ ਅਧਿਐਨ 'ਚ ਬੱਚਿਆਂ 'ਚ ਹਾਈ ਸੇਰੋਪੋਸੀਟਿਵਿਟੀ ਪਾਈ ਗਈ ਹੈ। ਸਰਵੇਅ 'ਚ ਵੱਡਿਆਂ ਦੇ ਮੁਕਾਬਲੇ ਬੱਚਿਆਂ 'ਚ ਸੋਰੋਪੋਸੀਟੀਵਿਟੀ ਰੇਟ ਜ਼ਿਆਦਾ ਸੀ। ਇਸ ਸਰਵੇਅ ਨੂੰ ਪੰਜ ਸੂਬਿਆਂ 'ਚ ਕੀਤਾ ਗਿਆ ਸੀ ਜਿਸ 'ਚ 10 ਹਜ਼ਾਰ ਸੈਂਪਲ ਲਏ ਗਏ ਸਨ। ਸਟੱਡੀ ਲਈ ਡਾਟਾ 15 ਮਾਰਚ 2021 ਅਤੇ 10 ਜੂਨ 2021 ਵਿਚਾਲੇ ਇਕੱਠਾ ਕੀਤਾ ਗਿਆ ਸੀ। ਖੋਜਕਾਰਾਂ ਮੁਤਾਬਕ SARS-CoV-2 ਵਿਰੁੱਧ ਕੁੱਲ ਸੀਰਮ ਐਂਟੀਬਾਡੀ ਦਾ ਮੁਲਾਂਕਣ ਕਰਨ ਲਈ ਏਲੀਸਾ ਕਿੱਟ ਦੀ ਵਰਤੋਂ ਕੀਤੀ ਗਈ ਸੀ।