ਭਾਰਤ ਦੇ ਹੱਕ ਵਿਚ ਆਇਆ ਫ਼ੈਸਲਾ, ਫਾਂਸੀ 'ਤੇ ਲੱਗੀ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਜੁੜੇ...

International court decision on kulbhushan jadhav on death row in pakistan

ਨਵੀਂ ਦਿੱਲੀ: ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਜੁੜੇ ਮਾਮਲੇ ਵਿਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਅਪਣਾ ਫ਼ੈਸਲਾ ਸੁਣਾ ਦਿੱਤਾ ਹੈ। ਇੰਟਰਨੈਸ਼ਨਲ ਕੋਰਟ ਨੇ ਉਹਨਾਂ ਦੀ ਫਾਂਸੀ 'ਤੇ ਰੋਕ ਲਗਾ ਦਿੱਤੀ ਹੈ। ਨੀਦਰਲੈਂਡ ਵਿਚ ਦ ਹੇਗ ਦੇ ਪੀਸ ਪੈਲੇਸ ਵਿਚ ਸਰਵਜਨਿਕ ਸੁਣਵਾਈ ਹੋਈ ਜਿਸ ਵਿਚ ਅਦਾਲਤ ਦੇ ਮੁੱਖ ਜੱਜ ਅਬਦੁਕਾਵੀ ਅਹਿਮਦ ਯੂਸੁਫ ਨੇ ਫ਼ੈਸਲਾ ਪੜ੍ਹ ਕੇ ਸੁਣਾਇਆ।

ਦਸ ਦਈਏ ਕਿ ਪਾਕਿਸਤਾਨ ਦੀ ਇਕ ਫ਼ੌਜੀ ਕੋਰਟ ਦੁਆਰਾ ਜਾਧਵ ਦੀ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਮਾਮਲੇ ਵਿਚ ਭਾਰਤ ਨੇ ਆਈਸੀਜੇ ਨੂੰ ਚੁਣੌਤੀ ਦਿੱਤੀ ਸੀ। ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਅਪ੍ਰੈਲ 2017 ਵਿਚ ਬੰਦ ਕਮਰੇ ਵਿਚ ਸੁਣਵਾਈ ਤੋਂ ਬਾਅਦ ਜਾਸੂਸੀ ਅਤੇ ਅਤਿਵਾਦ ਦੇ ਆਰੋਪਾਂ ਵਿਚ ਭਾਰਤੀ ਸਮੁੰਦਰੀ ਫ਼ੌਜ ਦੇ ਸੇਵਾਮੁਕਤ ਅਧਿਕਾਰੀ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਹਨਾਂ ਦੀ ਸਜ਼ਾ 'ਤੇ ਭਾਰਤ ਨੇ ਸਖ਼ਤ ਪ੍ਰਕਿਰਿਆ ਦਿੱਤੀ ਸੀ।

ਪਾਕਿਸਤਾਨ ਤੋਂ ਜਾਧਵ ਨੂੰ ਰਿਹਾਅ ਕਰਨ ਦੀ ਅਪੀਲਾਂ ਦੇ ਵਾਰ-ਵਾਰ ਖਾਰਜ ਹੋਣ ਤੋਂ ਬਾਅਦ ਭਾਰਤ ਨੇ ਇਸ ਸਬੰਧ 'ਚ ਸਫ਼ਾਰਤਖ਼ਾਨਾ ਸਬੰਧਾਂ 'ਚ ਵਿਯਨਾ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾਉਂਦਿਆਂ ਅੱਠ ਮਈ 2017 ਨੂੰ ਹੇਗ ਸਥਿਤ ਅੰਤਰਰਾਸ਼ਟਰੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।

ਜਾਧਵ ਨੂੰ ਜਾਸੂਸ ਕਹਿਣ 'ਤੇ ਪਾਕਿਸਤਾਨ ਦੇ ਆਰੋਪ ਨੂੰ ਬੇਬੁਨਿਆਦ ਦਸਦੇ ਹੋਏ ਭਾਰਤ ਨੇ ਕੌਮਾਂਤਰੀ ਅਦਾਲਤ ਵਿਚ ਕਿਹਾ ਸੀ ਕਿ ਜਾਧਵ ਦੀ ਗ੍ਰਿਫ਼ਤਾਰੀ ਦੇ ਬਹੁਤ ਸਮੇਂ ਬਾਅਦ ਇਸ ਦੀ ਸੂਚਨਾ ਨਹੀਂ ਦਿੱਤੀ ਗਈ ਅਤੇ ਪਾਕਿਸਤਾਨ ਨੇ ਆਰੋਪੀ ਨੂੰ ਵੀ ਉਸ ਦੇ ਅਧਿਕਾਰ ਨਹੀਂ ਦੱਸੇ। ਭਾਰਤ ਨੇ ਆਈਸੀਜੇ ਤੋਂ ਬਾਅਦ ਵਿਚ ਦਸਿਆ ਸੀ ਕਿ ਪਾਕਿਸਤਾਨ ਨੇ ਵਿਯਨਾ ਸਮਝੌਤੇ ਦਾ ਉਲੰਘਣ ਕਰਦੇ ਹੋਏ ਭਾਰਤ ਨੂੰ ਵਾਰ-ਵਾਰ ਸੁਚੇਤ ਕਰਨ ਦੇ ਬਾਵਜੂਦ ਜਾਧਵ ਨੂੰ ਸਫ਼ੀਰ ਨਾਲ ਸੰਪਰਕ ਕਰਨ ਦੀ ਮਨਜੂਰੀ ਨਹੀਂ ਦਿੱਤੀ।