ਪੁਲਾੜ ਜਾਣ ਵਾਲੀ ਰਾਕੇਟ ਟੀਮ ਦਾ ਹਿੱਸਾ ਬਣੀ ਦੇਸ਼ ਦੀ ਧੀ Sanjal Gavande

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੀਕਾ ਵਿਚ ਪੁਲਾੜ ਰਾਕੇਟ ਬਣਾਉਣ ਵਾਲੀ ਟੀਮ ਦਾ ਹਿੱਸਾ ਬਣੀ ਭਾਰਤ ਦੀ ਧੀ ਸੰਜਲ ਗਾਵੰਡੇ ਨੇ ਪੂਰੀ ਦੁਨੀਆਂ ਵਿਚ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।

Indian Girl engineer part of Blue Origin team that built space rocket

ਨਵੀਂ ਦਿੱਲੀ: ਅਮਰੀਕਾ ਵਿਚ ਪੁਲਾੜ ਰਾਕੇਟ ਬਣਾਉਣ ਵਾਲੀ ਟੀਮ ਦਾ ਹਿੱਸਾ ਬਣੀ ਭਾਰਤ ਦੀ ਧੀ ਸੰਜਲ ਗਾਵੰਡੇ ਨੇ ਪੂਰੀ ਦੁਨੀਆਂ ਵਿਚ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਸੰਜਲ ਮਹਾਰਾਸ਼ਟਰ ਦੇ ਛੋਟੇ ਜਿਹੇ ਸ਼ਹਿਰ ਕਲਿਆਣ ਦੀ ਰਹਿਣ ਵਾਲੀ ਹੈ। ਸੰਜਲ ਨੇ ਪਹਿਲਾਂ ਮਰਕਰੀ ਮਰੀਨ ਰੇਸਿੰਗ ਕਾਰ ਨੂੰ ਡਿਜ਼ਾਇਨ ਕੀਤਾ ਸੀ। ਹੁਣ ਪੁਲਾੜ ਰਾਕੇਟ ਟੀਮ ਦਾ ਹਿੱਸਾ ਬਣ ਕੇ ਸੰਜਲ ਨੇ ਅਪਣੇ ਦੇਸ਼ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ।

ਹੋਰ ਪੜ੍ਹੋ: ਕਰਜ਼ ਮੁਆਫ਼ੀ ਘੁਟਾਲੇ 'ਤੇ ਪਰਦਾ ਪਾਉਣ ਲਈ AAP ਖਿਲਾਫ਼ ਬੇਤੁਕੀ ਬਿਆਨਬਾਜ਼ੀ ਕਰ ਰਹੇ ਕੈਪਟਨ: ਹਰਪਾਲ ਚੀਮਾ

ਦੱਸ ਦਈਏ ਕਿ ਬਲੂ ਓਰਿਜਨ ਕੰਪਨੀ ਦਾ ਰਾਕੇਟ 20 ਜੁਲਾਈ 2021 ਨੂੰ ਪੁਲਾੜ ਲਈ ਉਡਾਣ ਭਰੇਗਾ, ਜਿਸ ਵਿਚ ਸੰਜਲ ਗਾਵੰਡੇ ਸਿਸਟਮ ਇੰਜੀਨੀਅਰ ਵਜੋਂ ਰਾਕੇਟ ਟ੍ਰਿਪ ਵਿਚ ਸ਼ਾਮਲ ਹੋਵੇਗੀ। ਇਸ ਮੌਕੇ ਐਮਜ਼ੋਨ ਦੇ ਸੰਸਥਾਪਕ ਅਤੇ ਅਰਬਪਤੀ ਜੇਫ ਬੇਜੋਸ ਪੁਲਾੜ ਲਈ ਉਡਾਣ ਭਰਨਗੇ। ਸੰਜਲ ਗਾਵੰਡੇ ਕਲਿਆਣ ਦੇ ਕੋਲਸੇਵਾੜੀ ਕੰਪਲੈਕਸ ਦੇ ਹਨੂੰਮਾਨਨਗਰ ਨਾਲ ਸਬੰਧ ਰੱਖਦੀ ਹੈ। ਉਸ ਨੇ ਮੁੱਢਲੀ ਸਿੱਖਿਆ ਮਾਡਲ ਸਕੂਲ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੇ ਬਿਰਲਾ ਕਾਲਜ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ।

ਹੋਰ ਪੜ੍ਹੋ: ਸਿਰਸਾ ਵਿਚ ਅੱਜ ਹੋਈ ਕਿਸਾਨ ਮਹਾਂਪੰਚਾਇਤ, ਰਾਕੇਸ਼ ਟਿਕੈਤ ਸਣੇ ਹੋਰ ਵੱਡੇ ਆਗੂਆਂ ਨੇ ਕੀਤੀ ਸ਼ਿਰਕਤ

ਸੰਜਲ ਨੇ 2011 ਵਿਚ ਮੁੰਬਈ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਪੂਰੀ ਕੀਤੀ ਸੀ। ਇਸ ਤੋਂ ਬਾਅਦ ਸੰਜਲ ਨੇ ਅਮਰੀਕਾ ਦੀ ਮਿਸ਼ੀਗਨ ਟੈਕ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਅਸਮਾਨ ਨੂੰ ਛੂਹਣ ਦੀ ਚਾਹਤ ਰੱਖਣ ਵਾਲੀ ਸੰਜਲ ਨੂੰ ਹਵਾਈ ਜਹਾਜ਼ ਉਡਾਉਣ ਲਈ 18 ਜੂਨ 2016 ਨੂੰ ਪਾਇਲਟ ਲਾਇਸੈਂਸ ਮਿਲਿਆ ਸੀ।

ਹੋਰ ਪੜ੍ਹੋ: ਸਬਜ਼ੀ ਵੇਚ ਕੇ ਗੁਜ਼ਾਰਾ ਕਰਨ ਵਾਲੇ 100 ਸਾਲਾ ਬਜ਼ੁਰਗ ਦੀ ਮਦਦ ਲਈ ਅੱਗੇ ਆਈ ਪੰਜਾਬ ਸਰਕਾਰ

ਸਖਤ ਮਿਹਨਤ ਦੇ ਚਲਦਿਆਂ ਸੰਜਲ ਨੂੰ ਬਲੂ ਓਰਿਜਨ ਵੱਲੋਂ ਨਿਊ ਸ਼ੇਪਰਡ ਮਿਸ਼ਨ ਲਈ ਚੁਣਿਆ ਗਿਆ ਹੈ। ਸੰਜਲ ਦੀ ਮਾਂ ਦਾ ਕਹਿਣਾ ਹੈ ਕਿ ਟੀਮ ਵਿਚ ਚੁਣੇ ਜਾਣ ਤੋਂ ਬਾਅਦ ਸੰਜਲ ਦਾ ਸੁਪਨਾ ਪੂਰਾ ਹੋਇਆ ਹੈ। ਸੰਜਲ ਦੇ ਮਾਤਾ-ਪਿਤਾ ਉਸ ਦੀ ਪ੍ਰਾਪਤੀ ਤੋਂ ਕਾਫੀ ਖੁਸ਼ ਹਨ। ਦੱਸ ਦਈਏ ਕਿ ਐਮਾਜ਼ੋਨ ਦੇ ਸਾਬਕਾ ਸੀਈਓ ਜੇਫ ਬੇਜੋਸ ਹੀ ਬਲੂ ਓਰਿਜਨ ਸਪੇਸ ਕੰਪਨੀ ਦੇ ਸੰਸਥਾਪਕ ਹਨ।

ਹੋਰ ਪੜ੍ਹੋ: ਚੋਣਾਂ ਵਿਚ ਬਦਸਲੂਕੀ ਦੀ ਸ਼ਿਕਾਰ ਮਹਿਲਾ ਨੂੰ ਮਿਲੀ ਪ੍ਰਿਯੰਕਾ ਗਾਂਧੀ, ਸਾਧਿਆ UP ਸਰਕਾਰ ’ਤੇ ਨਿਸ਼ਾਨਾ