
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਗੁੰਡਿਆਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ।
ਲਖਨ: ਕਾਂਗਰਸ (Congress) ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਅੱਜ ਲਖੀਮਪੁਰ ਖੇੜੀ (Lakhimpur Kheri) ਦੀ ਅਨੀਤਾ ਯਾਦਵ (Anita Yadav) ਨਾਲ ਮੁਲਾਕਾਤ ਕੀਤੀ। ਦਰਅਸਲ ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ (Uttar Pradesh) ਦੇ ਤਿੰਨ ਦਿਨੀਂ ਦੌਰੇ ਤੇ ਹਨ। ਅਨੀਤਾ ਯਾਦਵ ਨਾਲ ਪੰਚਾਇਤੀ ਚੋਣਾਂ (Panchayat elections) ਦੀ ਨਾਮਜ਼ਦਗੀ ਵਿਚ ਦੁਰਵਿਵਹਾਰ ਕੀਤਾ ਗਿਆ ਸੀ। ਨਾਮਜ਼ਦਗੀਆਂ ਦਾਖਲ ਕਰਨ ਸਮੇਂ ਗੁੰਡਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਸੀ। ਇਥੋਂ ਤਕ ਕਿ ਉਸਦੀ ਸਾੜ੍ਹੀ ਵੀ ਖਿੱਚੀ ਗਈ।
ਹੋਰ ਪੜ੍ਹੋ: ਭਾਰਤ ਦੇ ਪਹਿਲੇ ਓਲੰਪਿਕ ਤਮਗਾ ਜੇਤੂ KD Jadhav ਦੇ ਸਵਾਗਤ ‘ਚ ਕੱਢੀਆਂ ਗਈਆਂ ਸੀ 100 ਬੈਲ ਗੱਡੀਆਂ
PHOTO
ਪ੍ਰਿਯੰਕਾ ਗਾਂਧੀ ਅਨੀਤਾ ਯਾਦਵ ਦੇ ਪਿੰਡ ਪਾਸਗਵਾਨ ਪਹੁੰਚੀ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪ੍ਰਿਯੰਕਾ ਨੇ ਅਨੀਤਾ ਯਾਦਵ ਨੂੰ ਭਰੋਸਾ ਦਿਵਾਇਆ ਕਿ ਉਹ ਉਸਨੂੰ ਇਨਸਾਫ ਦਿਵਾਉਣਗੇ ਅਤੇ ਹਮੇਸ਼ਾਂ ਉਸਦੇ ਨਾਲ ਖੜੇ ਰਹਿਣਗੇ। ਅਨੀਤਾ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਭਾਜਪਾ (BJP) ਦੇ ਗੁੰਡਿਆਂ ਨੂੰ ਉਨ੍ਹਾਂ ਦੇ ਇਸ ਕੰਮਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਹਰ ਔਰਤ ਮੇਰੀ ਭੈਣ ਹੈ। ਦੇਸ਼ ਦੀਆਂ ਸਾਰੀਆਂ ਔਰਤਾਂ ਮੇਰੀਆਂ ਭੈਣਾਂ ਹਨ। ਮੈਂ ਉਨ੍ਹਾਂ ਦੇ ਹੱਕਾਂ ਦੀ ਲੜਾਈ ਵਿਚ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹੀ ਹਾਂ।
ਹੋਰ ਪੜ੍ਹੋ: ਕੇਂਦਰੀ ਬਿਜਲੀ ਮੰਤਰਾਲੇ ਦੀ ਰੇਟਿੰਗ ’ਚ ਪੰਜਾਬ ਨੂੰ ਮਿਲਿਆ ਤੀਜਾ ਰੈਂਕ, ਪਹਿਲੇ ਨੰਬਰ 'ਤੇ ਗੁਜਰਾਤ
लोकतंत्र का चीरहरण करने वाले भाजपा के गुंडे कान खोलकर सुन लें, महिलाएँ प्रधान, ब्लॉक प्रमुख, विधायक, सांसद, मुख्यमंत्री, प्रधानमंत्री बनेंगी और उनपर अत्याचार करने वालों को शह देने वाली सरकार को शिकस्त देंगी।.. 1/2 pic.twitter.com/Z6jEMeTKks
— Priyanka Gandhi Vadra (@priyankagandhi) July 17, 2021
ਹੋਰ ਪੜ੍ਹੋ: ਅੱਜ ਕੈਪਟਨ ਨਾਲ ਮੁਲਾਕਾਤ ਕਰ ਗਲਤਫ਼ਹਿਮੀਆਂ ਦੂਰ ਕਰਨਗੇ ਹਰੀਸ਼ ਰਾਵਤ
ਇਸ ਮੁਲਾਕਾਤ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਟਵੀਟ (Tweet) ਕਰਕੇ ਭਾਜਪਾ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਭਾਜਪਾ ਦੇ ਗੁੰਡੇ ਜੋ ਲੋਕਤੰਤਰ ਦੀ ਨਿੰਦਿਆ ਕਰਦੇ ਹਨ, ਕੰਨ ਖੋਲ ਕੇ ਸੁਣ ਲੈਣ, ਔਰਤਾਂ… ਪ੍ਰਧਾਨ, ਬਲਾਕ ਮੁੱਖ, ਵਿਧਾਇਕ, ਸੰਸਦ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣਨਗੀਆਂ ਅਤੇ ਉਨ੍ਹਾਂ ਉੱਤੇ ਜ਼ੁਲਮ ਕਰਨ ਵਾਲਿਆਂ ਦੀ ਹਮਾਇਤ ਕਰਨ ਵਾਲੀ ਸਰਕਾਰ ਨੂੰ ਉਹ ਮਾਤ ਦੇਣਗੀਆਂ। ਮੈਂ ਪੰਚਾਇਤੀ ਚੋਣਾਂ ਵਿੱਚ ਭਾਜਪਾ ਦੁਆਰਾ ਆਪਣੀਆਂ ਸਾਰੀਆਂ ਭੈਣਾਂ, ਨਾਗਰਿਕਾਂ, ਹਿੰਸਾ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਰਾਜ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਾਂਗੀ।