ਸ੍ਰੀਲੰਕਾ ਸੰਕਟ: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੱਦੀ ਸਰਬ ਪਾਰਟੀ ਬੈਠਕ
ਡੀਐਮਕੇ ਨੇਤਾ ਟੀ ਆਰ ਬਾਲੂ ਨੇ ਵੀ ਸ੍ਰੀਲੰਕਾ ਵਿਚ ਮੌਜੂਦਾ ਸਥਿਤੀ ਨੂੰ ਸੁਲਝਾਉਣ ਵਿਚ ਭਾਰਤ ਦੇ ਦਖਲ ਦੀ ਮੰਗ ਕੀਤੀ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ੍ਰੀਲੰਕਾ ਸੰਕਟ 'ਤੇ ਮੰਗਲਵਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ, ਜਿਸ ਵਿਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਐਸ ਜੈਸ਼ੰਕਰ ਉਥੋਂ ਦੀ ਸਥਿਤੀ ਬਾਰੇ ਜਾਣਕਾਰੀ ਦੇਣਗੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਹ ਜਾਣਕਾਰੀ ਦਿੱਤੀ ਹੈ।
Sri Lanka crisis
ਤਾਮਿਲਨਾਡੂ ਦੀਆਂ ਪਾਰਟੀਆਂ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਅਤੇ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏਆਈਏਡੀਐੱਮਕੇ) ਨੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਐਤਵਾਰ ਨੂੰ ਬੁਲਾਈ ਗਈ ਸਰਬ ਪਾਰਟੀ ਬੈਠਕ ਦੌਰਾਨ ਗੁਆਂਢੀ ਦੇਸ਼ ਦੇ ਮਾਮਲਿਆਂ 'ਚ ਭਾਰਤ ਦੇ ਦਖ਼ਲ ਦੀ ਮੰਗ ਕੀਤੀ ਹੈ, ਜੋ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
Nirmala Sitharaman
ਐਤਵਾਰ ਦੀ ਮੀਟਿੰਗ ਦੌਰਾਨ ਡੀਐਮਕੇ ਅਤੇ ਏਆਈਏਡੀਐਮਕੇ ਦੋਵਾਂ ਨੇ ਸ੍ਰੀਲੰਕਾ ਦੀ ਸਥਿਤੀ ਅਤੇ ਖਾਸ ਤੌਰ 'ਤੇ ਉਸ ਦੇਸ਼ ਵਿਚ ਤਾਮਿਲ ਆਬਾਦੀ ਨਾਲ ਸਬੰਧਤ ਮੁੱਦਾ ਉਠਾਇਆ। ਡੀਐਮਕੇ ਨੇਤਾ ਐਮ ਥੰਬੀਦੁਰਾਈ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨੂੰ ਸ੍ਰੀਲੰਕਾ ਸੰਕਟ ਦੇ ਹੱਲ ਲਈ ਦਖਲ ਦੇਣਾ ਚਾਹੀਦਾ ਹੈ।
Sri lanka Crisis
ਡੀਐਮਕੇ ਨੇਤਾ ਟੀ ਆਰ ਬਾਲੂ ਨੇ ਵੀ ਸ੍ਰੀਲੰਕਾ ਵਿਚ ਮੌਜੂਦਾ ਸਥਿਤੀ ਨੂੰ ਸੁਲਝਾਉਣ ਵਿਚ ਭਾਰਤ ਦੇ ਦਖਲ ਦੀ ਮੰਗ ਕੀਤੀ। ਸ੍ਰੀਲੰਕਾ ਪਿਛਲੇ ਸੱਤ ਦਹਾਕਿਆਂ ਵਿਚ ਸਭ ਤੋਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਵਿਦੇਸ਼ੀ ਮੁਦਰਾ ਦੀਆਂ ਰੁਕਾਵਟਾਂ ਭੋਜਨ, ਈਂਧਨ ਅਤੇ ਦਵਾਈਆਂ ਸਮੇਤ ਜ਼ਰੂਰੀ ਵਸਤੂਆਂ ਦੇ ਆਯਾਤ ਵਿਚ ਰੁਕਾਵਟ ਪਾਉਂਦੀਆਂ ਹਨ। ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨਾਂ ਤੋਂ ਬਾਅਦ ਪੈਦਾ ਹੋਏ ਆਰਥਿਕ ਸੰਕਟ ਨੇ ਵੀ ਦੇਸ਼ ਵਿਚ ਸਿਆਸੀ ਸੰਕਟ ਨੂੰ ਜਨਮ ਦਿੱਤਾ ਹੈ।