ਪਾਕਿਸਾਤਨੀ ਨਾਗਰਿਕ ਸੀਮਾ ਹੈਦਰ ਤੋਂ ਉਤਰ ਪ੍ਰਦੇਸ਼ ਪੁਲਿਸ ਦੇ ਅਤਿਵਾਦ ਵਿਰੋਧੀ ਦਸਤੇ ਨੇ ਕੀਤੀ ਪੁਛਗਿਛ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਈ ਵਿਚ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਦਾਖਲ ਹੋਈ ਸੀ ਮਹਿਲਾ

Pakistan's Seema Haider under ATS scanner



ਨੋਇਡਾ: ਉਤਰ ਪ੍ਰਦੇਸ਼ ਪੁਲਿਸ ਦੇ ਅਤਿਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਸੋਮਵਾਰ ਨੂੰ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਤੋਂ ਪੁਛਗਿਛ ਕੀਤੀ, ਜੋ ਮਈ ਵਿਚ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਦਾਖਲ ਹੋਈ ਸੀ ਅਤੇ ਹੁਣ ਗ੍ਰੇਟਰ ਨੋਇਡਾ ਵਿਚ ਅਪਣੇ ਭਾਰਤੀ ਸਾਥੀ ਸਚਿਨ ਮੀਣਾ ਨਾਲ ਰਹਿ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਹੈ।

ਇਹ ਵੀ ਪੜ੍ਹੋ: ਹਿਮਾਂਤਾ ਦੀ ‘ਮੀਆਂ’ ਸਬੰਧੀ ਟਿਪਣੀ: ਰਾਜ ਸਭਾ ਮੈਂਬਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ

ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦੇ ਇਕ ਸ਼ੱਕੀ ਏਜੰਟ ਨੂੰ ਉਤਰ ਪ੍ਰਦੇਸ਼ ਏ.ਟੀ.ਐਸ. ਨੇ ਗੁਆਂਢੀ ਦੇਸ਼ ਵਿਚ ਅਪਣੇ ਹੈਂਡਲਰਾਂ ਨੂੰ "ਰੱਖਿਆ ਅਦਾਰਿਆਂ ਬਾਰੇ ਅਹਿਮ ਜਾਣਕਾਰੀ" ਪ੍ਰਦਾਨ ਕਰਨ ਦੇ ਦੋਸ਼ ਵਿਚ ਲਖਨਊ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਕੁੱਝ ਦਿਨਾਂ ਬਾਅਦ ਇਹ ਘਟਨਾ ਸਾਹਮਣੇ ਆਈ।

ਇਹ ਵੀ ਪੜ੍ਹੋ: 500 ਰੁਪਏ ਲਈ ਪਤਨੀ ਦਾ ਕਤਲ: ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ 

ਏ.ਟੀ.ਐਸ. ਵਲੋਂ ਪਾਕਿਸਤਾਨੀ ਮਹਿਲਾ ਤੋਂ ਪੁਛਗਿਛ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਗ੍ਰੇਟਰ ਨੋਇਡਾ ਵਿਚ ਇਕ ਕੱਟੜਪੰਥੀ ਸਮੂਹ ਨੇ ਧਮਕੀ ਦਿਤੀ ਹੈ ਕਿ ਜੇਕਰ ਅਪਣੇ ਚਾਰ ਬੱਚਿਆਂ ਨਾਲ ਭਾਰਤ ਵਿਚ ਦਾਖਲ ਹੋਈ ਸੀਮਾ ਹੈਦਰ ਨੂੰ 72 ਘੰਟਿਆਂ ਵਿਚ ਦੇਸ਼ ਤੋਂ ਬਾਹਰ ਨਾ ਕਢਿਆ ਤਾਂ ਉਹ ਵਿਰੋਧ ਪ੍ਰਦਰਸ਼ਨ ਕਰਨਗੇ।

ਇਹ ਵੀ ਪੜ੍ਹੋ: ਭਾਜਪਾ ਵਿਰੁਧ ਰਣਨੀਤੀ ’ਤੇ ਬੇਂਗਲੁਰੂ ’ਚ ਵਿਰੋਧੀ ਪਾਰਟੀਆਂ ਵਲੋਂ ‘ਅਸੀਂ ਇਕ ਹਾਂ’ ਦਾ ਸੰਦੇਸ਼

ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਹੈਦਰ ਕੋਲੋਂ ਏ.ਟੀ.ਐਸ. ਨੇ ਸੋਮਵਾਰ ਨੂੰ ਪੁਛਗਿਛ ਕੀਤੀ ਅਤੇ ਸਥਾਨਕ ਪੁਲਿਸ ਇਸ ਵਿਚ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ ਅਤੇ ਅਜੇ ਤਕ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ ਹੈ।