PM ਮੋਦੀ ਦੀ ਚੰਗੀ ਕਾਰਗੁਜ਼ਾਰੀ ਨਾਲ ਭਾਰਤ ਅੱਜ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ- ਰਿਪੋਰਟ
ਭਾਰਤ ਇਕ ਵਾਰ ਫਿਰ ਸੋਨੇ ਦੀ ਚਿੜੀ ਬਣਨ ਵੱਲ ਵਧ ਰਿਹਾ'
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਹੁਣ ਵਿਦੇਸ਼ੀ ਏਜੰਸੀਆਂ ਵੀ ਇਸ ਗੱਲ ਨੂੰ ਮੰਨ ਰਹੀਆਂ ਹਨ। ਬ੍ਰੋਕਰੇਜ ਫਰਮ ਬਰਨਸਟਾਈਨ ਨੇ ਸੋਮਵਾਰ ਨੂੰ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ 'ਤੇ 31 ਪੰਨਿਆਂ ਦੀ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਜੀਐਸਟੀ ਵਰਗੇ "ਇਤਿਹਾਸਕ" ਸੁਧਾਰਾਂ ਅਤੇ ਵੱਡੇ ਬੁਨਿਆਦੀ ਢਾਂਚੇ ਦੇ ਖਰਚਿਆਂ ਕਾਰਨ ਭਾਰਤ ਅੱਜ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ।
ਬਰਨਸਟਾਈਨ ਦੀ 'ਦਿ ਡੀਕੇਡ ਆਫ਼ ਪੀਐਮ ਮੋਦੀ ਦੀ ਲੀਡਰਸ਼ਿਪ - ਏ ਕੁਆਂਟਮ ਲੀਪ' ਸਿਰਲੇਖ ਵਾਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਰਾਸਤ ਵਿਚ ਕਮਜ਼ੋਰ ਅਰਥਵਿਵਸਥਾ ਦੇ ਨਾਲ ਕਈ ਸੰਸਥਾਵਾਂ ਸੰਕਟ ਮਿਲਣ ਦੇ ਬਾਵਜੂਦ ਇਤਿਹਾਸਕ ਸੁਧਾਰਾਂ, ਮਹਿੰਗਾਈ ਕੰਟਰੋਲ, ਵਿੱਤੀ ਸਮਾਵੇਸ਼ ਅਤੇ ਡਿਜੀਟਾਈਜੇਸ਼ਨ ਦੇ ਮੋਰਚਿਆਂ 'ਤੇ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ। ਇਸ ਨਾਲ ਭਾਰਤ ਇਕ ਵਾਰ ਫਿਰ ਸੋਨੇ ਦੀ ਚਿੜੀ ਬਣਨ ਵੱਲ ਵਧ ਰਿਹਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਕਈ ਖੇਤਰਾਂ ਵਿਚ ਬਹੁਤ ਤਰੱਕੀ ਕੀਤੀ ਹੈ। ਇਨ੍ਹਾਂ ਵਿਚ ਡਿਜੀਟਾਈਜ਼ੇਸ਼ਨ, ਅਰਥਵਿਵਸਥਾ ਦੀ ਮਜ਼ਬੂਤੀ, ਨਿਰਮਾਣ ਲਈ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਬਿਹਤਰ ਨੀਤੀਗਤ ਮਾਹੌਲ ਅਤੇ ਬੁਨਿਆਦੀ ਢਾਂਚੇ 'ਤੇ ਵਧੇ ਹੋਏ ਖਰਚ ਸ਼ਾਮਲ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਦਹਾਕੇ ਦੇ ਕਈ ਸਾਲਾਂ ਦੌਰਾਨ ਆਰਥਿਕ ਵਿਕਾਸ ਸੁਸਤ ਰਿਹਾ ਹੈ, ਪਰ ਸਰਕਾਰ ਨੇ ਨਵੇਂ ਸੁਧਾਰਾਂ ਰਾਹੀਂ ਆਰਥਿਕਤਾ ਨੂੰ ਅੱਗੇ ਵਧਾਇਆ ਹੈ। ਬਰਨਸਟਾਈਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੋਦੀ ਨੇ ਨੌਂ ਸਾਲ ਪਹਿਲਾਂ 'ਅੱਛੇ ਦਿਨ' ਦੇ ਵਾਅਦੇ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤੇ ਅੱਜ ਲੋਕਾਂ ਲਈ ਸੱਚਮੁੱਚ ਅੱਛੇ ਦਿਨ ਚੱਲ ਰਹੇ ਹਨ।