ਕੇਰਲ ਹੜ੍ਹਾਂ ਵਿਚ 97 ਲੋਕਾਂ ਦੀ ਮੌਤ, 8000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਵਿਚ ਹੜ੍ਹ ਦੀ ਵਜ੍ਹਾ ਨਾਲ ਲੋਕਾਂ ਦੀ ਜ਼ਿੰਦਗੀ ਉਥਲ ਪੁਥਲ ਹੋ ਗਈ ਹੈ।

Kerala floods

ਤੀਰੁਵਨੰਤਪੁਰਮ, ਕੇਰਲ ਵਿਚ ਹੜ੍ਹ ਦੀ ਵਜ੍ਹਾ ਨਾਲ ਲੋਕਾਂ ਦੀ ਜ਼ਿੰਦਗੀ ਉਥਲ ਪੁਥਲ ਹੋ ਗਈ ਹੈ। ਹੜ੍ਹ ਦੇ ਕਾਰਨ ਹੋਈ ਤਬਾਹੀ ਦੇ ਚਲਦੇ ਫਸਲ ਅਤੇ ਜਾਇਦਾਦਾਂ ਸਮੇਤ ਕੁਲ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਸਿਰਫ ਇਹੀ ਨਹੀਂ, ਮੌਸਮ ਵਿਭਾਗ ਵਲੋਂ ਸੂਬੇ ਦੇ 14 ਵਿਚੋਂ 13 ਜ਼ਿਲਿਆਂ ਵਿਚ ਫਿਰ ਤੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੈਂਟਰਲ ਵਾਟਰ ਕਮਿਸ਼ਨ ਦੇ ਸਾਰੇ 9 ਫਲਡ ਮਾਨਿਟਰਿੰਗ ਸਟੇਸ਼ਨਾਂ ਤੋਂ ਹੜ੍ਹ ਦੀ ਹਾਲਤ 'ਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦਈਏ ਕਿ ਕੇਰਲ ਵਿਚ ਹੁਣ ਤੱਕ 97 ਲੋਕਾਂ ਦੀ ਮੌਤ ਹੋ ਚੁੱਕੀ ਹੈ।  

ਇਸ ਤਬਾਹੀ ਵਿਚ ਐਨਜੀਓ ਵੀ ਹੜ੍ਹ ਨਾਲ ਪ੍ਰਭਾਵਿਤ ਕੇਰਲ ਵਿਚ ਰਾਹਤ ਅਤੇ ਬਚਾਅ ਅਭਿਆਨ ਵਿਚ ਫੌਜ, ਹਵਾਈ ਫੌਜ, ਜਲ ਸੈਨਾ, ਅਤੇ ਐਨਡੀਆਰਐਫ ਦੀਆਂ 52 ਟੀਮਾਂ ਦੇ ਨਾਲ ਸ਼ਾਮਿਲ ਹੋ ਗਏ ਹਨ। ਹਾਲਾਂਕਿ, ਵੀਰਵਾਰ ਨੂੰ ਅਜਿਹਾ ਦੇਖਣ ਨੂੰ ਮਿਲਿਆ ਕਿ ਆਫ਼ਤ ਦਾ ਪੱਧਰ ਇਨ੍ਹਾਂ ਤੋਂ ਨਿੱਬੜਨ ਦੀਆਂ ਚਲ ਰਹੀਆਂ ਕੋਸ਼ਿਸ਼ਾਂ ਤੋਂ ਬਹੁਤ ਜ਼ਿਆਦਾ ਹੈ। 

ਕੇਰਲ ਵਿਚ ਹੜ੍ਹ ਦੇ ਹਾਲਾਤ ਨੂੰ ਦੇਖਦੇ ਹੋਏ ਐਨਡੀਆਰਐਫ ਦੀਆਂ 5 ਟੀਮਾਂ ਸ਼ੁੱਕਰਵਾਰ ਸਵੇਰੇ ਤੀਰੁਵਨੰਤਪੁਰਮ ਪਹੁੰਚ ਗਈਆਂ ਅਤੇ ਬਚਾਅ ਆਪਰੇਸ਼ਨ ਵਿਚ ਜੁਟ ਗਈਆਂ ਹਨ। ਰਾਹਤ ਕਾਰਜ ਵਿਚ ਤੇਜ਼ੀ ਲਿਆਉਣ ਲਈ ਸ਼ੁੱਕਰਵਾਰ ਨੂੰ ਐਨਡੀਆਰਐਫ ਦੀਆਂ 35 ਹੋਰ ਟੀਮਾਂ ਇੱਥੇ ਪਹੁੰਚ ਰਹੀਆਂ ਹਨ। ਕੇਰਲ ਦੇ ਪਥਨਮਤੀੱਤਾ ਜ਼ਿਲ੍ਹੇ ਵਿਚ ਸਥਿਤ ਰੰਨੀ, ਅਰਨਮੁਲਾ, ਕੋਝੇਨਚੇਰੀ ਪਿੰਡ ਵਿਚ ਹਜ਼ਾਰਾਂ ਲੋਕ ਹੜ੍ਹ ਦੀ ਵਜ੍ਹਾ ਨਾਲ ਆਪਣੇ ਘਰਾਂ ਵਿਚ ਕੈਦ ਹਨ। ਪਥਨਮਤੀੱਤਾ, ਏਰਨਾਕੁਲਮ ਅਤੇ ਥਰਿਸੁਰ ਜ਼ਿਲ੍ਹਿਆਂ ਦੇ ਕਈ ਹਿੱਸਿਆਂ ਵਿਚ ਪਾਣੀ ਪੱਧਰ 20 ਫੁੱਟ ਤੋਂ ਜ਼ਿਆਦਾ ਹੋ ਗਿਆ ਹੈ,

ਜਿਸ ਦੀ ਵਜ੍ਹਾ ਨਾਲ ਗਲੀਆਂ ਡੂੰਘੀਆਂ ਝੀਲਾਂ ਵਿਚ ਤਬਦੀਲ ਹੋ ਗਈਆਂ ਹਨ। ਮੁੱਖ ਮੰਤਰੀ ਪਿਨਰਈ ਵਿਜੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਕੇਂਦਰੀ ਨੇਤਾਵਾਂ ਨਾਲ ਵੀਰਵਾਰ ਨੂੰ ਹੋਰ ਜ਼ਿਆਦਾ ਮਦਦ ਦੀ ਬੇਨਤੀ ਕੀਤੀ ਹੈ। ਇਹੀ ਨਹੀਂ, ਕੰਨੂਰ, ਵਾਇਨਾੜ, ਕੋਝਿਕੋਡ, ਮਲੱਪੁਰਮ ਅਤੇ ਇਡੁੱਕੀ ਜ਼ਿਲ੍ਹਿਆਂ ਵਿਚ ਪਹਾੜ ਢਹਿਣ ਦੇ ਮਾਮਲੇ ਵੀ ਸਾਹਮਣੇ ਆਏ।

ਇਸ ਵਿਚ, ਵੀਰਵਾਰ ਨੂੰ ਸੁਪਰੀਮ ਕੋਰਟ ਨੇ ਮੱਲਪੇਰਿਆਰ ਡੈਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਡੈਮ ਦਾ ਪਾਣੀ ਛੱਡੇ ਜਾਣ ਨਾਲ ਹੋਣ ਵਾਲੇ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾਂ ਤੋਂ ਇਸ ਦਾ ਪਲਾਨ ਤਿਆਰ ਕਰਕੇ ਰੱਖਣ। ਮੁੱਖ ਜੱਜ ਦੀਪਕ ਮਿਸ਼ਰਾ ਅਤੇ ਜਸਟੀਸ ਇੰਦੁ ਮਲਹੋਤਰਾ ਨੇ ਕੇਰਲ ਅਤੇ ਤਮਿਲਨਾਡੁ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੁਚੱਜੇ ਢੰਗ ਨਾਲ ਕੰਮ ਕਰਨ ਲਈ ਕਿਹਾ ਹੈ।