ਪਰੋਲ 'ਤੇ ਸੀ ਬਲਾਤਕਾਰ ਦਾ ਦੋਸ਼ੀ, ਫਿਰ ਕੀਤਾ ਇੱਕ ਲੜਕੀ ਨੂੰ ਅਗਵਾ
ਬਲਾਤਕਾਰ ਦੇ ਇੱਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਇੱਕ ਵਿਅਕਤੀ ਨੇ ਪਰੋਲ 'ਤੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਇੱਕ ਹੋਰ ਕੁੜੀ ਨੂੰ ਅਗਵਾ ਕਰ ਲਿਆ ਹੈ..........
ਰਾਜਕੋਟ, ਬਲਾਤਕਾਰ ਦੇ ਇੱਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਇੱਕ ਵਿਅਕਤੀ ਨੇ ਪਰੋਲ 'ਤੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਇੱਕ ਹੋਰ ਕੁੜੀ ਨੂੰ ਅਗਵਾ ਕਰ ਲਿਆ ਹੈ। ਬਲਾਤਕਾਰ ਦਾ ਦੋਸ਼ੀ ਧਵਲ ਤ੍ਰਿਵੇਦੀ ਇੱਕ ਸਕੂਲ ਅਧਿਆਪਕ ਹੈ ਜਿਸ ਨੂੰ ਇਸ ਸਾਲ 23 ਮਾਰਚ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗੁਮਸ਼ੁਦਾ ਲੜਕੀ ਦੇ ਪਿਤਾ ਨੇ ਪੁਲਿਸ ਵਿਚ ਸ਼ਿਕਾਇਤ ਦਿੱਤੀ ਹੈ ਕਿ ਧਵਲ ਨੇ ਉਨ੍ਹਾਂ ਦੀ ਲੜਕੀ ਨੂੰ ਗੱਲਾਂ 'ਚ ਪਾਕੇ ਅਗਵਾਹ ਕੀਤਾ ਹੈ।
ਧਵਲ ਦੀ ਪਰੋਲ 12 ਅਗਸਤ ਨੂੰ ਖਤਮ ਹੋ ਰਹੀ ਸੀ ਪਰ ਉਹ ਠੀਕ ਇੱਕ ਦਿਨ ਪਹਿਲਾਂ 11 ਅਗਸਤ ਨੂੰ ਲੜਕੀ ਦੇ ਨਾਲ ਕਿਸੀ ਜਗ੍ਹਾ ਗਾਇਬ ਹੋ ਗਿਆ। ਉਸ ਨੂੰ 28 ਜੁਲਾਈ ਨੂੰ 15 ਦਿਨ ਦੀ ਪਰੋਲ ਮਿਲੀ ਸੀ। ਅਸਲ ਵਿਚ ਪਰੋਲ 'ਤੇ ਬਾਹਰ ਆਉਣ ਤੋਂ ਬਾਅਦ ਧਵਲ ਦੀ ਮੁਲਾਕਾਤ ਜੈਦੀਪ ਧਾਂਧਲ ਨਾਲ ਹੋਈ ਸੀ। ਜੈਦੀਪ ਹਾਲ ਹੀ ਵਿਚ ਇੱਕ ਹੱਤਿਆ ਦੀ ਕੋਸ਼ਿਸ਼ ਦੇ ਮੁਕੱਦਮੇ ਵਿਚ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਇਆ ਸੀ ਅਤੇ ਇੱਕ ਕਿਰਾਏ ਦੇ ਮਕਾਨ ਵਿਚ ਇੰਗਲਿਸ਼ ਸਪੀਕਿੰਗ ਕਲਾਸ ਸ਼ੁਰੂ ਕੀਤੀ ਸੀ। ਧਵਲ ਨੇ ਇੱਥੇ ਆਪਣੇ ਆਪ ਨੂੰ ਧਰਮਿੰਦਰ ਸਰ ਦੱਸਕੇ ਕਲਾਸ ਲੈਣਾ ਸ਼ੁਰੂ ਕੀਤਾ ਸੀ।
ਗੁਮਸ਼ੁਦਾ ਲੜਕੀ ਇਸ ਕੋਚਿੰਗ ਕਲਾਸ ਵਿਚ ਆਉਂਦੀ ਸੀ ਜਿੱਥੇ ਉਸ ਦੀ ਮੁਲਾਕਾਤ ਧਵਲ ਨਾਲ ਹੋਈ ਸੀ। ਲੜਕੀ ਦੇ ਪਿਤਾ ਨੇ 15 ਅਗਸਤ ਨੂੰ ਪੁਲਿਸ ਵਿਚ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਾਰਵਾਈ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇਖਕੇ ਪਤਾ ਕੀਤਾ ਕਿ ਧਰਮਿੰਦਰ ਸਰ ਹੀ ਧਵਲ ਤ੍ਰਿਵੇਦੀ ਹੈ। ਬੈਚ ਵਿਚ ਗੁਮਸ਼ੁਦਾ ਲੜਕੀ ਤੋਂ ਇਲਾਵਾ 9 ਲੜਕੀਆਂ ਸਨ।
ਡੀਐਸਪੀ ਪ੍ਰਦੀਪ ਸਿੰਘ ਜਡੇਜਾ ਨੇ ਕਿਹਾ ਕਿ ਧਵਲ ਅਕਸਰ ਇਸ ਕੁੜੀ ਨੂੰ ਇੱਕ ਘੰਟੇ ਪਹਿਲਾਂ ਬੁਲਾਉਂਦਾ ਸੀ ਅਤੇ ਆਖ਼ਿਰਕਾਰ ਉਹ ਆਪਣੇ ਮਕਸਦ ਵਿਚ ਕਾਮਯਾਬ ਰਿਹਾ। ਧਵਲ ਨੂੰ ਇਸ ਤੋਂ ਪਹਿਲਾਂ 14 ਜੁਲਾਈ 2014 ਨੂੰ ਪੰਜਾਬ ਤੋਂ ਗਿਰਫਤਾਰ ਕੀਤਾ ਸੀ। ਉਸ 'ਤੇ ਸਾਲ 2012 ਵਿਚ 11ਵੀ ਕਲਾਸ ਦੀ ਇੱਕ ਲੜਕੀ ਦੇ ਅਗਵਾਹ ਅਤੇ ਬਲਾਤਕਾਰ ਦਾ ਇਲਜ਼ਾਮ ਸੀ।