ਪ੍ਰਧਾਨ ਮੰਤਰੀ ਨਰੇਂਦਰ ਮੋਦੀ 2 ਦਿਨ ਲਈ ਭੂਟਾਨ ਦੌਰੇ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ 2 ਦਿਨਾਂ ਭੂਟਾਨ ਯਾਤਰਾ ‘ਤੇ ਸ਼ਨੀਵਾਰ ਨੂੰ ਰਵਾਨਾ ਹੋ ਗਏ ਹਨ...

Pm Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ 2 ਦਿਨਾਂ ਭੂਟਾਨ ਯਾਤਰਾ ‘ਤੇ ਸ਼ਨੀਵਾਰ ਨੂੰ ਰਵਾਨਾ ਹੋ ਗਏ ਹਨ। ਇਸ ਯਾਤਰਾ ਦੌਰਾਨ ਦੋਨੇਂ ਦੇਸ਼ ਆਪਣੇ ਮਜਬੂਤ ਸਬੰਧਾਂ ਨੂੰ ਹੋਰ ਅੱਗੇ ਵਧਾਉਣਗੇ। ਮੋਦੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦੀ ਸ਼ੁਰੁਆਤ ‘ਚ ਇਹ ਯਾਤਰਾ ਵਿਖਾਉਂਦੀ ਹੈ ਕਿ ਭਾਰਤ ‘‘ਆਪਣੇ ਭਰੋਸੇਯੋਗ ਮਿੱਤਰ ਅਤੇ ਗੁਆਂਢੀ ਦੇਸ਼ ਭੂਟਾਨ ਦੇ ਨਾਲ ਸਬੰਧਾਂ ਨੂੰ ਕਿੰਨਾ ਮਹੱਤਵ ਦਿੰਦਾ ਹੈ।

ਮੋਦੀ ਨੇ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀ ਭੁਟਾਨ ਯਾਤਰਾ ਮਜਬੂਤ ਸਬੰਧਾਂ ਨੂੰ ਬੜਾਵਾ ਦੇਵੇਗੀ ਅਤੇ ਸਾਡੀ ਮਹੱਤਵਪੂਰਨ ਦੋਸਤੀ ਨੂੰ ਪ੍ਰੋਸਾਹਿਤ ਕਰੇਗੀ ਅਤੇ ਦੋਨਾਂ ਦੇਸ਼ਾਂ ਦੇ ਲੋਕਾਂ ਦੀ ਤਰੱਕੀ ਅਤੇ ਚੰਗੇ ਭਵਿੱਖ ਨੂੰ ਹੋਰ ਮਜਬੂਤ ਕਰੇਗੀ।

ਦੱਸ ਦਈਏ ਕਿ ਦੂਜਾ ਕਾਰਜਕਾਲ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਇਸਤੋਂ ਪਹਿਲਾਂ ਵੀ ਸਾਲ 2014 ਵਿੱਚ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਨਰੇਂਦਰ ਮੋਦੀ ਨੇ ਆਪਣੇ ਵਿਦੇਸ਼ ਯਾਤਰਾਵਾਂ ਦੀ ਸ਼ੁਰੁਆਤ ਭੁਟਾਨ ਤੋਂ ਹੀ ਕੀਤੀ ਸੀ।