ਅਫ਼ਗਾਨਿਸਤਾਨ ਦੀ ਪਹਿਲੀ ਮੇਅਰ ਦਾ ਬਿਆਨ ‘ਤਾਲਿਬਾਨ ਆਵੇ ਮੈਨੂੰ ਤੇ ਮੇਰੇ ਵਰਗੇ ਲੋਕਾਂ ਨੂੰ ਮਾਰ ਦੇਵੇ’
ਮੈਂ ਆਪਣੇ ਪਰਿਵਾਰ ਅਤੇ ਪਤੀ ਨਾਲ ਬੈਠੀ ਹਾਂ। ਉਹ ਮੈਨੂੰ ਅਤੇ ਮੇਰੇ ਵਰਗੇ ਲੋਕਾਂ ਨੂੰ ਮਾਰ ਦੇਵੇਗਾ। ਪਰ ਮੈਂ ਆਪਣੇ ਪਰਿਵਾਰ ਨੂੰ ਨਹੀਂ ਕੇ ਨਹੀਂ ਜਾਵਾਂਗੀ
ਕਾਬੁਲ - ਅਫ਼ਗਾਨਿਸਤਾਨ (Afghanistan) ਵਿਚ ਹੋ ਰਹੀਆਂ ਤਬਦੀਲੀਆਂ ਉਥੋਂ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਅਜਿਹਾ ਹੀ ਕੁਝ ਉਥੋਂ ਦੀ ਪਹਿਲੀ ਮਹਿਲਾ ਮੇਅਰ ਜ਼ਰੀਫਾ ਗਫਾਰੀ (Zarifa Ghafari) ਨਾਲ ਹੋਇਆ। ਉਹ ਤਾਲਿਬਾਨ ਦੇ ਦੇਸ਼ ਉੱਤੇ ਕਬਜਾ ਕਰਨ ਤੋਂ ਬਾਅਦ ਇੱਥੋਂ ਦੀ ਸਥਿਤੀ ਬਾਰੇ ਬਹੁਤ ਚਿੰਤਤ ਹੈ। ਹੁਣ ਜ਼ਰੀਫਾ ਨੇ ਤਾਲਿਬਾਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।
ਇਹ ਵੀ ਪੜ੍ਹੋ - ਰਾਸ਼ਟਰੀ ਝੰਡੇ ਦੇ ਸਨਮਾਨ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਮੁੱਖ ਅਧਿਆਪਕਾ ਮੁਅੱਤਲ
ਉਸ ਨੇ ਕਿਹਾ ਹੈ ਕਿ ਮੈਂ ਉਡੀਕ ਕਰ ਰਹੀ ਹਾਂ ਕਿ ‘ਤਾਲਿਬਾਨ ਆਵੇ ਮੈਨੂੰ ਤੇ ਮੇਰੇ ਵਰਗੇ ਲੋਕਾਂ ਨੂੰ ਮਾਰ ਦੇਵੇ।‘’ ਜ਼ਰੀਫਾ ਨੇ ਇਹ ਗੱਲ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਨ ਦੌਰਾਨ ਕਹੀ। ਜਦੋਂ ਜ਼ਰੀਫ਼ਾ ਨੇ ਇੱਕ ਹਫ਼ਤਾ ਪਹਿਲਾਂ ਗੱਲ ਕੀਤੀ ਤਾਂ ਉਸ ਨੂੰ ਆਪਣੇ ਦੇਸ਼ ਦਾ ਬਿਹਤਰ ਭਵਿੱਖ ਨਜ਼ਰ ਆ ਰਿਹਾ ਸੀ ਪਰ ਬਦਲਦੇ ਹਾਲਾਤਾਂ ਵਿਚ, ਉਸ ਨੇ ਉਮੀਦ ਗੁਆ ਦਿੱਤੀ।
ਜ਼ਰੀਫਾ ਨੇ ਕਿਹਾ ਕਿ ਉਹ ਆਪਣੇ ਅਪਾਰਟਮੈਂਟ ਦੇ ਕਮਰੇ ਵਿੱਚ ਬੈਠੀ ਤਾਲਿਬਾਨ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਮੇਰੀ ਜਾਂ ਮੇਰੇ ਪਰਿਵਾਰ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ। ਮੈਂ ਆਪਣੇ ਪਰਿਵਾਰ ਅਤੇ ਪਤੀ ਨਾਲ ਬੈਠੀ ਹਾਂ। ਉਹ ਮੈਨੂੰ ਅਤੇ ਮੇਰੇ ਵਰਗੇ ਲੋਕਾਂ ਨੂੰ ਮਾਰ ਦੇਵੇਗਾ। ਪਰ ਮੈਂ ਆਪਣੇ ਪਰਿਵਾਰ ਨੂੰ ਨਹੀਂ ਕੇ ਨਹੀਂ ਜਾਵਾਂਗੀ। ਆਖ਼ਰਕਾਰ, ਮੈਂ ਕਿੱਥੇ ਜਾਵਾਂ?
ਇਹ ਵੀ ਪੜ੍ਹੋ - ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣਗੇ ਚੀਨ ਸਣੇ 4 ਦੇਸ਼
ਇਸ ਤੋਂ ਬਾਅਦ, ਜ਼ਰੀਫਾ ਨੇ ਬੋਲਣ ਤੋਂ ਅਸਮਰੱਥਾ ਪ੍ਰਗਟਾਈ। ਦੱਸ ਦਈਏ ਕਿ ਜਦੋਂ ਤੋਂ ਅਫ਼ਗਾਨਿਸਤਾਨ ਦੇ ਹਾਲਾਤ ਵਿਗੜ ਰਹੇ ਹਨ ਇੱਥੋਂ ਦੇ ਸਾਰੇ ਸੀਨੀਅਰ ਨੇਤਾ ਦੇਸ਼ ਛੱਡ ਕੇ ਹੋਰਨਾਂ ਥਾਵਾਂ ‘ਤੇ ਚਲੇ ਗਏ ਹਨ। ਅਫਗਾਨ ਰਾਸ਼ਟਰਪਤੀ ਖੁਦ ਦੇਸ਼ ਛੱਡ ਚੁੱਕੇ ਹਨ।