ਰੇਲਵੇ ਕਰਾਸਿੰਗ ਗੇਟ ਖੋਲ੍ਹਣ ਤੋਂ ਮਨ੍ਹਾ ਕਰਨ 'ਤੇ ਗੇਟਮੈਨ ਦਾ ਕੱਟਿਆ ਹੱਥ - ਪੈਰ
ਰਾਜਧਾਨੀ ਦਿੱਲੀ ਵਿਚ ਰੇਲਵੇ ਦੇ ਕਰਾਸਿੰਗ ਗੇਟ ਨੂੰ ਨਹੀਂ ਖੋਲ੍ਹਣ 'ਤੇ ਇਕ ਗੇਟਮੈਨ ਦੇ ਹੱਥ - ਪੈਰ ਕੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਤਰ ਰੇਲਵੇ ਦੇ ਇਕ ਸਿਖਰ...
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਰੇਲਵੇ ਦੇ ਕਰਾਸਿੰਗ ਗੇਟ ਨੂੰ ਨਹੀਂ ਖੋਲ੍ਹਣ 'ਤੇ ਇਕ ਗੇਟਮੈਨ ਦੇ ਹੱਥ - ਪੈਰ ਕੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਤਰ ਰੇਲਵੇ ਦੇ ਇਕ ਸਿਖਰ ਅਧਿਕਾਰੀ ਨੇ ਦੱਸਿਆ ਕਿ ਨਰੇਲਾ ਅਤੇ ਰਠਧਨਾ ਦੇ ਵਿਚ ਰੇਲਵੇ ਲੈਵਲ ਗੇਟ ਨੰਬਰ 19 'ਤੇ ਤੈਨਾਤ ਕੁੰਦਨ ਪਾਠਕ 'ਤੇ ਤਿੰਨ ਬਾਇਕ ਸਵਾਰਾਂ ਨੇ ਹਮਲਾ ਕਰ ਦਿਤਾ।
ਪਾਠਕ ਨੇ 18101 ਮੁਰੀ ਐਕਸਪ੍ਰੈਸ ਦੇ ਆਉਣ ਦੀ ਵਜ੍ਹਾ ਨਾਲ ਗੇਟ ਖੋਲ੍ਹਣ ਤੋਂ ਮਨ੍ਹਾ ਕਰ ਦਿਤਾ ਸੀ। ਅਧਿਕਾਰੀ ਨੇ ਕਿਹਾ ਕਿ ਬਦਮਾਸ਼ਾਂ ਨੇ ਪਾਠਕ ਦੇ ਦੋਹੇਂ ਹੱਥਾਂ ਅਤੇ ਪੈਰਾਂ ਨੂੰ ਕੱਟ ਦਿਤਾ ਅਤੇ ਇਸ ਦੌਰਾਨ ਉਨ੍ਹਾਂ ਦੇ ਗਲੇ ਨੂੰ ਵੀ ਸੱਟ ਪਹੁੰਚਾਈ। ਅਧਿਕਾਰੀ ਨੇ ਦੱਸਿਆ ਕਿ ਪਾਠਕ ਨੂੰ ਨਵੀਂ ਦਿੱਲੀ ਸਥਿਤ ਰੇਲਵੇ ਸੈਂਟਰਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਸਰਜਰੀ ਹੋ ਰਹੀ ਹੈ। ਘਟਨਾ ਐਤਵਾਰ ਰਾਤ 12.40 'ਤੇ ਹੋਈ। ਬਿਹਾਰ ਦੇ ਬਾਂਕਿਆ ਜਿਲ੍ਹੇ ਦੇ ਰਹਿਣ ਵਾਲੇ ਪਾਠਕ ਨੇ 2013 ਵਿਚ ਰੇਲਵੇ 'ਚ ਨੌਕਰੀ ਸ਼ੁਰੂ ਕੀਤੀ ਸੀ।
ਰੇਲ ਮੰਤਰੀ ਪੀਊਸ਼ ਗੋਇਲ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਪਾਠਕ ਦੀ ਹਾਲਤ ਦੀ ਜਾਣਕਾਰੀ ਲਈ। ਅਧਿਕਾਰੀ ਨੇ ਦੱਸਿਆ ਕਿ ਰੇਲਵੇ ਇਲਾਜ ਦਾ ਸਾਰਾ ਖਰਚ ਚੁੱਕ ਰਹੀ ਹੈ ਤਾਂਕਿ ਉਹ ਫਿਰ ਤੋਂ ਠੀਕ ਹੋ ਕੇ ਸਾਡੇ ਵਿਚ ਦੁਬਾਰਾ ਆ ਸਕਣ। ਅਧਿਕਾਰੀ ਨੇ ਕਿਹਾ ਕਿ ਅਣਪਛਾਤੇ ਲੋਕਾਂ ਵਿਰੁਧ ਐਫ਼ਆਈਆਰ ਦਰਜ ਕਰ ਲਈ ਗਈ ਹੈ। ਗੇਟਮੈਨ 'ਤੇ ਹੋਏ ਹਮਲੇ ਤੋਂ ਬਾਅਦ ਲੱਗਭੱਗ ਪੰਜ ਟਰੇਨਾਂ ਦੇ ਸਮੇਂ 'ਚ ਦੇਰੀ ਹੋਈ।