ਦਿੱਲੀ ਵਿਚ ਮਾਨਸੂਨ ਮਿਹਰਬਾਨ : 1964 ਤੋਂ ਬਾਅਦ ਸੱਭ ਤੋਂ ਵੱਧ ਮੀਂਹ, ਹਾਲੇ ਹੋਰ ਬਾਰਸ਼ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਰਵਾਰ ਦੁਪਹਿਰ ਤਕ ਇਸ ਮੌਸਮ ਵਿਚ 1159.4 ਮਿਲੀਮੀਟਰ ਬਾਰਿਸ਼ ਹੋਈ

RAIN

 

ਨਵੀਂ ਦਿੱਲੀ : ਇਸ ਸਾਲ ਮਾਨਸੂਨ ਦੇ ਆਉਣ ਦੀ ਉਡੀਕ ਦਿੱਲੀ ਲਈ ਲੰਮੀ ਰਹਿ, ਪਰ ਜਦੋਂ ਬੱਦਲ ਬਰਸੇ ਤਾਂ ਜੰਮ ਕੇ ਬਰਸੇ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅੰਕੜਿਆਂ ਅਨੁਸਾਰ, ਇਸ ਸਾਲ ਬਿਹਤਰ ਮਾਨਸੂਨ ਦੇ ਕਾਰਨ ਦਿੱਲੀ ਵਿਚ (Monsoon favors Delhi: Highest rainfall since 1964, more rains expected) ਵੀਰਵਾਰ ਦੁਪਹਿਰ ਤਕ 1159.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 1964 ਤੋਂ ਬਾਅਦ ਸੱਭ ਤੋਂ ਵੱਧ ਅਤੇ ਹੁਣ ਤਕ ਦੀ ਤੀਜੀ ਸੱਭ ਤੋਂ ਵੱਧ ਬਾਰਿਸ਼ ਰਹੀ।

 

 

ਨਾਲ ਹੀ, ਦਿੱਲੀ ਵਿਚ ਸਤੰਬਰ ’ਚ ਹੋਈ ਬਾਰਿਸ਼ ਨੇ 400 ਮਿਲੀਮੀਟਰ ਦੇ ਨਿਸ਼ਾਨ ਨੂੰ ਪਾਰ ਕਰ ਲਿਆ। ਵੀਰਵਾਰ ਦੁਪਹਿਰ ਤਕ 403 ਮਿਲੀਮੀਟਰ ਬਾਰਿਸ਼ ਸਤੰਬਰ 1944 ਵਿਚ 417.3 ਮਿਲੀਮੀਟਰ ਤੋਂ ਬਾਅਦ ਇਸ ਮਹੀਨੇ ਵਿਚ ਹੋਈ ਸੱਭ ਤੋਂ ਵੱਧ ਬਾਰਿਸ਼ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਰਸਾਤੀ ਮੌਸਮ ਦੇ ਜਾਂਦੇ ਜਾਂਦੇ ਇਹ ਦਿੱਲੀ ’ਚ ਦੂਜੀ ਸੱਭ ਤੋਂ ਵੱਧ ਮਾਨਸੂਨ ਦੀ (Monsoon favors Delhi: Highest rainfall since 1964, more rains expected) ਬਾਰਿਸ਼ ਹੋ ਸਕਦੀ ਹੈ। ਆਮ ਤੌਰ ’ਤੇ ਦਿੱਲੀ ’ਚ ਮਾਨਸੂਨ ਦੇ ਮੌਸਮ ’ਚ  653.6 ਮਿਲੀਮੀਟਰ ਬਾਰਿਸ਼ ਹੁੰਦੀ ਹੈ। ਪਿਛਲੇ ਸਾਲ ਰਾਜਧਾਨੀ ਵਿਚ 648.9 ਮਿਲੀਮੀਟਰ ਬਾਰਿਸ਼ ਹੋਈ ਸੀ।

 ਹੋਰ ਵੀ ਪੜ੍ਹੋ: ਸੰਪਾਦਕੀ: ਵੋਟਾਂ ਲਈ ਜਾਤ-ਬਰਾਦਰੀ ਹੀ ਭਾਰਤੀ ਸਿਆਸਤਦਾਨਾਂ ਨੂੰ ਰਾਸ ਆ ਸਕਦੀ ਹੈ!

 

1 ਜੂਨ ਨੂੰ ਜਦੋਂ ਮਾਨਸੂਨ ਸ਼ੁਰੂ ਹੁੰਦਾ ਹੈ, ਉਦੋਂ ਤੋਂ 15 ਸਤੰਬਰ ਦੇ ਵਿਚਕਾਰ ਸ਼ਹਿਰ ਵਿਚ 614.3 ਮਿਲੀਮੀਟਰ ਦੀ ਆਮ ਬਾਰਿਸ਼ ਹੁੰਦੀ ਹੈ। ਦਿੱਲੀ ’ਚ ਮਾਨਸੂਨ 25 ਸਤੰਬਰ ਤਕ ਵਾਪਸ ਆਉਂਦਾ ਹੈ। ਆਈਐਮਡੀ ਦੇ ਅਨੁਸਾਰ, ਸ਼ਹਿਰ ਲਈ (Monsoon favors Delhi: Highest rainfall since 1964, more rains expected) ਅਧਿਕਾਰਤ ਮੰਨੀ ਜਾਂਣ ਵਾਲੀ ਸਫਦਰਜੰਗ ਆਬਜ਼ਰਵੇਟਰੀ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਵੀਰਵਾਰ ਦੁਪਹਿਰ ਤਕ ਇਸ ਮੌਸਮ ਵਿਚ 1159.4 ਮਿਲੀਮੀਟਰ ਬਾਰਿਸ਼ ਹੋਈ।

 

1975 ’ਚ 1,155.6 ਮਿਲੀਮੀਟਰ ਅਤੇ 1964 ਵਿਚ 1190.9 ਮਿਲੀਮੀਟਰ ਬਾਰਿਸ਼ ਹੋਈ ਸੀ। ਹੁਣ ਤਕ ਸੱਭ ਤੋਂ ਵੱਧ ਦਰਜ ਕੀਤੀ ਗਈ ਬਾਰਿਸ ਦਾ ਰੀਕਾਰਡ 1933 ਵਿਚ 1,420.3 ਮਿਲੀਮੀਟਰ ਬਾਰਿਸ਼ ਦਾ ਹੈ। ਇਸ ਤੋਂ ਪਹਿਲਾਂ ਸਵੇਰੇ ਮੌਸਮ ਵਿਭਾਗ ਨੇ ਦਿੱਲੀ ਵਿਚ ਦਿਨ ਵੇਲੇ ਦਰਮਿਆਨੀ ਬਾਰਿਸ਼ ਲਈ ਆਰੇਂਜ ਅਲਰਟ ਜਾਰੀ ਕੀਤਾ ਸੀ। ਸ਼ੁਕਰਵਾਰ ਨੂੰ ਹਲਕੀ ਬਾਰਿਸ਼ ਦੀ (Monsoon favors Delhi: Highest rainfall since 1964, more rains expected) ਸੰਭਾਵਨਾ ਹੈ। 

 

 ਹੋਰ ਵੀ ਪੜ੍ਹੋ:   ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਉੱਡਦਾ ਵੇਖ BSF ਨੇ ਕੀਤੀ ਫਾਇਰਿੰਗ, ਸਰਚ ਆਪਰੇਸ਼ਨ ਜਾਰੀ