8 ਚੀਤੇ ਤਾਂ ਆ ਗਏ ਪਰ 8 ਸਾਲਾਂ ’ਚ 16 ਕਰੋੜ ਨੌਕਰੀਆਂ ਕਿਉਂ ਨਹੀਂ ਆਈਆਂ?: ਰਾਹੁਲ ਗਾਂਧੀ
ਕਾਂਗਰਸ ਅਤੇ ਰਾਹੁਲ ਗਾਂਧੀ ਦਾ ਇਲਜ਼ਾਮ ਹੈ ਕਿ ਪ੍ਰਧਾਨ ਮੰਤਰੀ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ, ਜੋ ਉਹਨਾਂ ਨੇ ਪੂਰਾ ਨਹੀਂ ਕੀਤਾ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਾਮੀਬੀਆ ਤੋਂ ਲਿਆਂਦੇ ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਛੱਡਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਅੱਠ ਚੀਤੇ ਤਾਂ ਆ ਗਏ ਪਰ ਅੱਠ ਸਾਲਾਂ ਵਿਚ 16 ਕਰੋੜ ਨੌਕਰੀਆਂ ਕਿਉਂ ਨਹੀਂ ਆਈਆਂ?
ਉਹਨਾਂ ਟਵੀਟ ਕੀਤਾ, ''8 ਚੀਤੇ ਆ ਗਏ ਹਨ, ਹੁਣ ਦੱਸੋ, 8 ਸਾਲਾਂ 'ਚ 16 ਕਰੋੜ ਨੌਕਰੀਆਂ ਕਿਉਂ ਨਹੀਂ ਆਈਆਂ? ਨੌਜਵਾਨ ਦੀ ਹੈ ਲਲਕਾਰ, ਲੈ ਕੇ ਰਹਾਂਗੇ ਰੁਜ਼ਗਾਰ”। ਕਾਂਗਰਸ ਅਤੇ ਰਾਹੁਲ ਗਾਂਧੀ ਦਾ ਇਲਜ਼ਾਮ ਹੈ ਕਿ ਪ੍ਰਧਾਨ ਮੰਤਰੀ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ, ਜੋ ਉਹਨਾਂ ਨੇ ਪੂਰਾ ਨਹੀਂ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਨਾਮੀਬੀਆ ਤੋਂ ਲਿਆਂਦੇ ਚੀਤਿਆਂ ਨੂੰ ਇਕ ਵਿਸ਼ੇਸ਼ ਬਾੜੇ ਵਿਚ ਛੱਡਿਆ ਹੈ। ਇਸ ਮੌਕੇ ਮੋਦੀ ਆਪਣੇ ਪ੍ਰੋਫੈਸ਼ਨਲ ਕੈਮਰੇ ਨਾਲ ਚੀਤਿਆਂ ਦੀਆਂ ਕੁਝ ਤਸਵੀਰਾਂ ਲੈਂਦੇ ਵੀ ਨਜ਼ਰ ਆਏ।