Delhi News : ਵਰਲਡ ਸਕਿਲ 'ਚ ਚਮਕੇ ਭਾਰਤੀ, 16 ਮੈਡਲ ਜਿੱਤੇ
Delhi News : 70 ਮੁਲਕਾਂ ਦੇ 1400 ਤੋਂ ਵੱਧ ਮੁਕਾਬਲੇਬਾਜ਼ ਹੋਏ ਸ਼ਾਮਲ, ਭਾਰਤ ਦੇ 60 ਨੌਜਵਾਨਾਂ ਨੇ 52 ਵੱਖ- ਵੱਖ ਮੁਕਾਬਲਿਆਂ 'ਚ ਦਿਖਾਈ ਪ੍ਰਤਿਭਾ
Delhi News : ਭਾਰਤ ਨੂੰ ਹੁਨਰ ਦੀ ਆਲਮੀ ਰਾਜਧਾਨੀ ਬਣਾਉਣ ਦੇ ਸਰਕਾਰ ਦੇ ਯਤਨਾਂ ਵਿਚਾਲੇ ਹੁਨਰ ਦਾ ਓਲੰਪਿਕ ਕਹੇ ਜਾ ਰਹੇ ਵਰਲਡ ਸਕਿੱਲ- 2024 'ਚ ਭਾਰਤੀਆਂ ਨੇ ਪ੍ਰਤਿਭਾ ਦਿਖਾਈ ਹੈ। ਫਰਾਂਸ ਦੇ ਲਿਓਨ ਵਿਚ ਕਰਵਾਏ ਗਏ ਇਸ ਕੌਮਾਂਤਰੀ ਦੋ ਵਰ੍ਹਾ ਅਧਾਰਤ ਮੁਕਾਬਲੇ ਵਿਚ ਭਾਰਤ ਦੇ ਨੌਜਵਾਨਾਂ ਨੇ ਚਾਰ ਕਾਂਸੇ ਦੇ ਅਤੇ 12 ਬਿਹਤਰੀਨ ਸਮੇਤ ਕੁਲ 16 ਮੈਡਲ ਆਪਣੇ ਨਾਂ ਕੀਤੇ ਹਨ। ਇਨ੍ਹਾਂ ਵਿੱਚੋਂ ਸਭ ' ਤੋਂ ਵੱਧ ਤਿੰਨ ਕਰਨਾਟਕ ਤਾਂ ਦੋ-ਦੋ ਮੈਡਲ ਦਿੱਲੀ, ਓਡੀਸ਼ਾ ਤੇ ਬੰਗਾਲ ਦੇ ਨੌਜਵਾਨਾਂ ਨੇ ਜਿੱਤੇ ਹਨ।
ਇਹ ਵੀ ਪੜੋ : Delhi News : ਜੁਰਮਾਨਾ ਦੇ ਕੇ ਖ਼ਤਮ ਹੋ ਸਕਦੇ ਨੇ ਪੰਜ ਕਰੋੜ ਤੱਕ ਦੇ ਫੇਮਾ ਮਾਮਲੇ
ਇਸ ਮੁਕਾਬਲੇ ਵਿਚ 70 ਮੁਲਕਾਂ ਦੇ 1400 ਤੋਂ ਵੱਧ ਮੁਕਾਬਲੇਬਾਜ਼ ਸ਼ਾਮਲ ਹੋਏ ਹਨ। ਹੁਨਰ ਵਿਕਾਸ ਤੇ ਉੱਦਮਸ਼ੀਲਤਾ ਮੰਤਰਾਲਾ ਨੇ ਇੰਡੀਆ ਸਕਿਲ ਮੁਕਾਬਲੇ ਦੇ ਜ਼ਰੀਏ ਮੁਲਕ ਤੋਂ ਅਜਿਹੇ ਨੌਜਵਾਨਾਂ ਨੂੰ ਚਿੰਨ੍ਹਤ ਕੀਤਾ ਗਿਆ ਸੀ, ਜੋ ਕਿ ਆਲਮੀ ਹੁਨਰਮੰਦੀ ਵਿਚ ਸ਼ਾਮਲ ਵਿਧਾਵਾਂ ਦਾ ਹੁਨਰ ਰੱਖਦੇ ਹਨ। ਕਈ ਗੇੜਾਂ ਦੀ ਪ੍ਰਕਿਰਿਆ ਮਗਰੋਂ ਵੱਖ-ਵੱਖ ਸੂਬਿਆਂ ਤੋਂ 60 ਮੁਕਾਬਲੇਬਾਜ਼ਾਂ ਦੀ ਚੋਣ ਵਰਲਡ ਸਕਿਲ-2024 ਲਈ ਕੀਤੀ ਗਈ। ਇਨ੍ਹਾਂ ਚੁਣੇ ਗਏ ਮੁਕਾਬਲੇਬਾਜ਼ਾਂ ਨੂੰ ਹੁਨਰ ਵਿਕਾਸ ਮੰਤਰਾਲਾ ਦੀ ਹੀ ਸੰਸਥਾ ਨੈਸ਼ਨਲ ਸਕਿੱਲ ਡਵੈਲਪਮੈਂਟ ਕਾਰਪੋਰੇਸ਼ਨ ਨੇ ਭਾਸ਼ਾ ਤੋਂ ਲੈ ਕੇ ਤਕਨੀਕੀ ਟਰੇਨਿੰਗ ਦਿੱਤੀ। ਉਸ ਮਗਰੋਂ ਫਰਾਂਸ ਵਿਚ ਕਰਵਾਏ ਵਰਲਡ ਸਕਿੱਲ ਮੁਕਾਬਲੇ ਵਿਚ ਇਨ੍ਹਾਂ ਨੌਜਵਾਨਾਂ ਨੇ ਆਪਣਾ ਹੁਨਰ ਦਿਖਾਇਆ ਹੈ। ਇਸ ਮੁਕਾਬਲੇ ਦੀ ਸਮਾਪਤੀ 15 ਸਤੰਬਰ ਨੂੰ ਹੋਈ ਸੀ। ਮੰਤਰਾਲੇ ਦਾ ਦਾਅਵਾ ਹੈ ਕਿ ਮੁਕਾਬਲੇਬਾਜ਼ਾਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤ ਦਾ ਸੰਸਾਰ ਵਿਚ ਚੌਥਾ ਸਥਾਨ ਰਿਹਾ ਹੈ।
(For more news apart from Indians shone in World Skill, won 16 medals News in Punjabi, stay tuned to Rozana Spokesman)