ਬਸਪਾ ਆਗੂ ਦੇ ਵਿਗੜੈਲ ਮੁੰਡੇ ਵਲੋਂ ਪਿਸਤੌਲ ਦਿਖਾ ਕੇ ਕੁੜੀਆਂ ਦੇ ਬਾਥਰੂਮ 'ਚ ਵੜਨ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੱਥ ਵਿਚ ਪਿਸਤੌਲ ਫੜ ਕੇ ਲੋਕਾਂ ਨੂੰ ਧਮਕਾਉਣ ਵਾਲੇ ਨੌਜਵਾਨ ਦੀਆਂ ਇਹ ਤਸਵੀਰਾਂ ਯੂਪੀ ਦੇ ਇਕ ਸਾਬਕਾ ਬਸਪਾ ਸਾਂਸਦ ਦਾ ਵਿਗੜੈਲ ਪੁੱਤਰ ਐ

BSP leader’s son booked for brandishing weapon in foyer of 5-star hotel

ਚੰਡੀਗੜ੍ਹ:- ਸ.ਸ.ਸ, ਹੱਥ ਵਿਚ ਪਿਸਤੌਲ ਫੜ ਕੇ ਲੋਕਾਂ ਨੂੰ ਧਮਕਾਉਣ ਵਾਲੇ ਨੌਜਵਾਨ ਦੀਆਂ ਇਹ ਤਸਵੀਰਾਂ ਯੂਪੀ ਦੇ ਇਕ ਸਾਬਕਾ ਬਸਪਾ ਸਾਂਸਦ ਦਾ ਵਿਗੜੈਲ ਪੁੱਤਰ ਐ....ਜਿਸ ਨੇ ਦਿੱਲੀ ਦੇ ਫਾਈਵ ਸਟਾਰ ਹੋਟਲ ਹਯਾਤ ਵਿਚ ਰਾਤ ਵੇਲੇ ਪਿਸਤੌਲ ਲੈ ਕੇ ਕਾਫ਼ੀ ਡਰਾਮਾ ਕੀਤਾ। ਜਾਣਕਾਰੀ ਅਨੁਸਾਰ ਬਸਪਾ ਆਗੂ ਦੇ ਬੇਟੇ ਆਸ਼ੀਸ਼ ਪਾਂਡੇ ਹੋਟਲ ਵਿਚ ਅਪਣੀਆਂ ਮਹਿਲਾ ਦੋਸਤਾਂ ਨਾਲ ਗਿਆ ਹੋਇਆ ਸੀ...

ਉਥੇ ਲੇਡੀਜ਼ ਬਾਥਰੂਮ ਅੰਦਰ ਜਾਣ 'ਤੇ ਉਸ ਦੀ ਇਕ ਜੋੜੇ ਨਾਲ ਬਹਿਸ ਹੋ ਗਈ....ਜਿਸ ਤੋਂ ਬਾਅਦ ਹੋਟਲ ਦਾ ਸਹਾਇਕ ਸੁਰੱਖਿਆ ਮੈਨੇਜਰ ਆ ਗਿਆ...ਪਰ ਬਸਪਾ ਆਗੂ ਦੇ ਇਸ ਵਿਗੜੈਲ ਪੁੱਤਰ ਨੇ ਪਿਸਤੌਲ ਕੱਢ ਕੇ ਉਨ੍ਹਾਂ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿਤਾ...ਇਸ ਦੇ ਨਾਲ ਹੀ ਉਹ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲੱਗਿਆ....ਅਤੇ ਜਾਂਦੇ ਹੋਏ ਉਸ ਨੇ ਹੋਟਲ ਮੈਨੇਜਰ ਨੂੰ ਅਗਲੇ ਦਿਨ ਦੇਖ ਲੈਣ ਦੀ ਧਮਕੀ ਵੀ ਦਿਤੀ। ਇਥੇ ਹੀ ਬਸ ਨਹੀਂ... ਉਸਦੇ ਨਾਲ ਮੌਜੂਦ ਕੁੜੀਆਂ ਨੇ ਵੀ ਉਸ ਜੋੜੇ ਨੂੰ ਗਾਲਾਂ ਕੱਢੀਆਂ। ਗੁੱਸੇ ਵਿਚ ਆਸ਼ੀਸ਼ ਹੱਥ ਵਿਚ ਪਿਸਤੌਲ ਲਹਿਰਾਉਣ ਲੱਗਿਆ...

ਜਿਸ ਨਾਲ ਉਥੇ ਰੌਲਾ ਪੈ ਗਿਆ। ਕੁਝ ਦੇਰ ਬਾਅਦ ਜੋੜੇ ਨੂੰ ਧਮਕੀਆਂ ਦੇ ਕੇ ਉਹ ਉਥੋਂ ਚਲੇ ਗਏ। ਦਸ ਦਈਏ ਕਿ ਆਸ਼ੀਸ਼ ਦਾ ਭਰਾ ਅੰਬੇਦਰਕਰ ਨਗਰ ਦੀ ਜਲਾਲਪੁਰ ਵਿਧਾਨਸਭਾ ਸੀਟ ਤੋਂ ਵਿਧਾਇਕ ਹੈ ਅਤੇ ਚਾਚਾ ਪਵਨ ਪਾਂਡੇ ਵੀ ਵਿਧਾਇਕ ਰਹਿ ਚੁੱਕੇ ਨੇ....
ਫਿਲਹਾਲ ਹੋਟਲ ਦੇ ਸਹਾਇਕ ਸੁਰੱਖਿਆ ਮੈਨੇਜਰ ਦੀ ਸ਼ਿਕਾਇਤ 'ਤੇ ਦਿੱਲੀ ਦੇ ਆਰ.ਕੇ.ਪੁਰਮ ਸਟੇਸ਼ਨ ਵਿਚ ਆਸ਼ੀਸ਼ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਿਸ ਟੀਮ ਆਸ਼ੀਸ਼ ਨਾਲ ਪੁਛਗਿਛ ਕਰਨ ਲਈ ਲਖਨਊ ਰਵਾਨਾ ਹੋ ਗਈ ਏ