#MeToo : ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੇ ਦਿਤਾ ਅਸਤੀਫਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੇ ਯੌਨ ਸ਼ੋਸ਼ਣ ਦੇ ਦੋਸ਼ਾਂ ਤੋਂ ਪਰੇਸ਼ਾਨ ਹੋ ਕੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਉਨ੍ਹਾਂ 'ਤੇ ਹੁਣ ਤੱਕ 15 ਮਹਿਲਾ ਪੱਤਰ..

M J Akbar

ਨਵੀਂ ਦਿੱਲੀ : (ਭਾਸ਼ਾ) ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੇ ਯੌਨ ਸ਼ੋਸ਼ਣ ਦੇ ਦੋਸ਼ਾਂ ਤੋਂ ਪਰੇਸ਼ਾਨ ਹੋ ਕੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਉਨ੍ਹਾਂ 'ਤੇ ਹੁਣ ਤੱਕ 15 ਮਹਿਲਾ ਪੱਤਰਕਾਰਾਂ ਨੇ #MeToo ਮਹਿੰਮ ਦੇ ਤਹਿਤ ਇਲਜ਼ਾਮ ਲਗਾਏ ਸਨ। ਅਕਬਰ 'ਤੇ ਪਹਿਲਾਂ ਦੋਸ਼ ਸੀਨੀਅਰ ਪੱਤਰਕਾਰ ਪ੍ਰਿਯਾ ਰਮਾਨੀ ਨੇ ਲਗਾਇਆ ਸੀ, ਜਿਸ 'ਚ ਉਨ੍ਹਾਂ ਨੇ ਇਕ ਹੋਟਲ ਦੇ ਕਮਰੇ 'ਚ ਇੰਟਰਵਿਊ ਦੌਰਾਨ ਅਪਣੀ ਕਹਾਣੀ ਬਿਆਨ ਕੀਤੀ ਸੀ। ਰਮਾਨੀ ਦੇ ਦੋਸ਼ਾਂ ਦੇ ਬਾਅਦ ਅਕਬਰ ਵਿਰੁਧ ਕਈ ਹੋਰ ਔਰਤਾਂ ਨੇ ਵੀ ਉਨ੍ਹਾਂ 'ਤੇ ਦੋਸ਼ ਲਗਾਏ ਸਨ।

ਅਕਬਰ 'ਤੇ ਤਾਜ਼ਾ ਦੋਸ਼ ਇਕ ਵਿਦੇਸ਼ੀ ਮਹਿਲਾ ਪੱਤਰਕਾਰ ਨੇ ਲਗਾਇਆ ਜਿਸ 'ਚ ਉਸ ਨੇ ਕਿਹਾ ਕਿ 2007 'ਚ ਜਦੋਂ ਉਹ ਇਨਟਰਸ਼ਿਪ ਲਈ ਆਈ ਤਾਂ ਉਹ ਸਿਰਫ਼ 18 ਸਾਲ ਦੀ ਸੀ। ਇਹ ਪਹਿਲੀ ਵਾਰ ਹੈ ਕਿ ਜਦੋਂ ਮੋਦੀ ਸਰਕਾਰ ਦੇ ਕਿਸੇ ਮੰਤਰੀ ਨੇ ਕਿਸੇ ਵਿਵਾਦ ਦੇ ਚੱਲਦੇ ਅਸਤੀਫਾ ਦਿਤਾ ਹੈ। ਅਸਤੀਫੇ ਤੋਂ ਪਹਿਲਾਂ ਅਜੀਤ ਡੋਭਾਲ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਫਿਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਇਸ ਦੀ ਰਿਪੋਰਟ ਦਿਤੀ ਸੀ। ਐੱਮ.ਜੇ.ਅਕਬਰ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਕਾਰ ਦਿਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਦਾਲਤ 'ਚ ਲੜਾਈ ਲੜਨਗੇ।