ਐਮਜੇ ਅਕਬਰ ਨੇ ਨਹੀਂ ਦਿਤਾ ਅਸਤੀਫ਼ਾ, ਸਾਰੇ ਦੋਸ਼ਾਂ ਨੂੰ ਦੱਸਿਆ ਝੂਠਾ ਅਤੇ ਬੇਬੁਨਿਆਦ
ਮੀ ਟੂ ਅਭਿਆਨ ਦੇ ਤਹਿਤ ਯੋਨ ਉਤਪੀੜਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਂਦਰੀ ਮੰਤਰੀ ਐਮਜੇ ਅਕਬਰ ਨੇ ਕਿਹਾ ਕਿ ਮੇਰੇ...
ਨਵੀਂ ਦਿੱਲੀ (ਭਾਸ਼ਾ) : ਮੀ ਟੂ ਅਭਿਆਨ ਦੇ ਤਹਿਤ ਯੋਨ ਉਤਪੀੜਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਂਦਰੀ ਮੰਤਰੀ ਐਮਜੇ ਅਕਬਰ ਨੇ ਕਿਹਾ ਕਿ ਮੇਰੇ ਖ਼ਿਲਾਫ਼ ਲਗਾਏ ਗਏ ਸਾਰੇ ਦੋਸ਼ ਝੂਠੇ ਅਤੇ ਮਨ-ਘੜਤ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮਾਮਲੇ ਉਤੇ ਪਹਿਲਾਂ ਜਵਾਬ ਨਹੀਂ ਦੇ ਸਕਿਆ, ਕਿਉਂਕਿ ਮੈਂ ਸਰਕਾਰੀ ਦੌਰੇ 'ਤੇ ਵਿਦੇਸ਼ ਗਿਆ ਸੀ। ਉਨ੍ਹਾਂ ਨੇ ਅਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਅਪਣੇ ਉਤੇ ਲੱਗੇ ਯੋਨ ਉਤਪੀੜਨ ਦੇ ਦੋਸ਼ਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਣਗੇ। ਉਨ੍ਹਾਂ ਨੇ ਕਿਹਾ ਕਿ ਗਵਾਹੀ ਤੋਂ ਬਿਨਾਂ ਇਲਜ਼ਾਮ ਕੁਝ ਵਰਗਾਂ ਦੇ ਵਿਚ ਇਕ ਵਾਇਰਲ ਬੁਖ਼ਾਰ ਬਣ ਗਿਆ ਹੈ।
ਜੋ ਕੁਝ ਵੀ ਮਾਮਲਾ ਹੈ, ਹੁਣ ਮੈਂ ਵਾਪਸ ਆ ਗਿਆ ਹਾਂ, ਮੇਰੇ ਵਕੀਲ ਇਸ ਬੇਬੁਨਿਆਦ ਦੋਸ਼ਾਂ ਨੂੰ ਕਾਨੂੰਨੀ ਕਾਰਵਾਈ ਦੇ ਜ਼ਰੀਏ ਵੇਖਾਂਗੇ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਆਮ ਚੋਣਾਂ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਦਾ ਤੂਫ਼ਾਨ ਕਿਉਂ ਉੱਠਿਆ? ਕੀ ਇਸ ਦੇ ਪਿੱਛੇ ਕੋਈ ਏਜੰਡਾ ਹੈ? ਤੁਸੀਂ ਹੀ ਫ਼ੈਸਲਾ ਕਰੋ। ਇਸ ਝੂਠੇ ਬੇਬੁਨਿਆਦ ਅਤੇ ਬੇਹੁਦਾ ਦੋਸ਼ਾਂ ਕਾਰਨ ਮੇਰੀ ਇੱਜ਼ਤ ਨੂੰ ਨੁਕਸਾਨ ਪਹੁੰਚਿਆ ਹੈ। ਕੇਂਦਰੀ ਮੰਤਰੀ ਨੇ ਕਿਹਾ, ਝੂਠ ਦੇ ਪੈਰ ਨਹੀਂ ਹੁੰਦੇ ਹਨ ਪਰ ਉਨ੍ਹਾਂ ਵਿਚ ਇਕ ਜ਼ਹਿਰ ਹੁੰਦਾ ਹੈ, ਜਿਸ ਨੂੰ ਇਕ ਪਾਗਲਪਨ ਵਿਚ ਕਿਸੇ ਉਤੇ ਵੀ ਮਾਰ ਦਿਤਾ ਜਾਂਦਾ ਹੈ। ਇਹ ਬਹੁਤ ਹੀ ਚਿੰਤਾਜਨਕ ਹੈ।
ਮੈਂ ਉਚਿਤ ਕਾਨੂੰਨੀ ਕਾਰਵਾਈ ਕਰਾਂਗਾ। ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ, ਪ੍ਰਿਆ ਰਮਾਨੀ ਨੇ ਇਕ ਸਾਲ ਪਹਿਲਾਂ ਇਕ ਪਤ੍ਰਿਕਾ ਵਿਚ ਲੇਖ ਦੇ ਜ਼ਰੀਏ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਮੇਰਾ ਨਾਮ ਤੱਕ ਨਹੀਂ ਲਿਆ ਸੀ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਇਕ ਝੂਠੀ ਕਹਾਣੀ ਹੈ। ਜਦੋਂ ਹਾਲ ਹੀ ਵਿਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਮੇਰਾ ਨਾਮ ਕਿਉਂ ਨਹੀਂ ਲਿਆ, ਤਾਂ ਉਨ੍ਹਾਂ ਨੇ ਟਵੀਟ ਦੇ ਜ਼ਰੀਏ ਜਵਾਬ ਦਿਤਾ- ਉਨ੍ਹਾਂ ਦਾ ਨਾਮ ਨਹੀਂ ਲਿਆ, ਕਿਉਂਕਿ ਉਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਸੀ। ਉਨ੍ਹਾਂ ਨੇ ਅੱਗੇ ਕਿਹਾ, ਜੇਕਰ ਮੈਂ ਕੁਝ ਨਹੀਂ ਕੀਤਾ ਹੈ ਤਾਂ ਇਹ ਕਹਾਣੀ ਕੀ ਹੈ, ਕਿਉਂ ਹੈ?
ਇਥੇ ਕੋਈ ਕਹਾਣੀ ਹੀ ਨਹੀਂ ਹੈ ਪਰ ਉਸ ਚੀਜ਼ ਦੇ ਬਾਰੇ ਵਿਚ ਸੁਝਾਅ, ਚਿੰਨ੍ਹ ਅਤੇ ਇਤਰਾਜ਼ ਦਾ ਇਕ ਅਜਿਹਾ ਮਾਹੌਲ ਬਣਾਇਆ ਗਿਆ ਜੋ ਕਦੇ ਹੋਇਆ ਹੀ ਨਹੀਂ। ਇਨ੍ਹਾਂ ਵਿਚ ਕੁਝ ਤਾਂ ਅਜਿਹੀਆਂ ਗੱਲਾਂ ਹਨ ਜੋ ਪੂਰੀ ਤਰ੍ਹਾਂ ਸੁਣੀ-ਸੁਣਾਈਆਂ ਹਨ ਅਤੇ ਕੁਝ ਬਿਲਕੁੱਲ ਸਪੱਸ਼ਟ ਹਨ। ਮੈਂ ਕੁਝ ਨਹੀਂ ਕੀਤਾ ਹੈ। ਐਮਜੇ ਅਕਬਰ ਨੇ ਹੋਰ ਦੋਸ਼ਾਂ ਉਤੇ ਵੀ ਸਪਸ਼ਟੀਕਰਨ ਦਿੰਦੇ ਹੋਏ ਕਿਹਾ, ਸ਼ੁਤਾਪਾ ਪਾਲ ਕਹਿੰਦੀ ਹੈ ਉਸ ਆਦਮੀ ਨੇ ਕਦੇ ਮੈਨੂੰ ਹੱਥ ਤੱਕ ਨਹੀਂ ਲਗਾਇਆ। ਸ਼ੁਮਾ ਰਾਹਾ ਕਹਿੰਦੀ ਹੈ, ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਸੱਚ ਵਿਚ ਕੁਝ ਨਹੀਂ ਕੀਤਾ ਹੈ।
ਇਕ ਹੋਰ ਔਰਤ ਅੰਜੂ ਭਾਰਤੀ ਇਸ ਹੱਦ ਤੱਕ ਚੱਲੀ ਗਈ ਹੈ ਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਮੈਂ ਇਕ ਸਵਿਮਿੰਗ ਪੂਲ ਵਿਚ ਪਾਰਟੀ ਕਰ ਰਿਹਾ ਸੀ, ਜਦੋਂ ਕਿ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੈਰਦੇ ਕਿਵੇਂ ਹਨ? ਉਨ੍ਹਾਂ ਨੇ ਅੱਗੇ ਕਿਹਾ ਕਿ ਗਜਲਾ ਵਹਾਬ ਦੁਆਰਾ ਵਾਰ-ਵਾਰ ਇਲਜ਼ਾਮ ਲਗਾਏ ਜਾ ਰਹੇ ਹਨ, ਜੋ ਮੇਰੀ ਪ੍ਰਤਿਭਾ ਨੂੰ ਚੋਟ ਪਹੁੰਚਾਉਂਦੇ ਹਨ। ਉਨ੍ਹਾਂ ਨੇ ਗਜਲਾ ਹਾਬ ਦੇ ਦੋਸ਼ਾਂ ਨੂੰ ਵੀ ਝੂਠਾ ਅਤੇ ਮਨ-ਘੜਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਵੀ ਗਜਲਾ ਵਹਾਬ ਅਤੇ ਪ੍ਰਿਆ ਰਮਾਨੀ ਨੇ ਮੇਰੇ ਨਾਲ ਕੰਮ ਕੀਤਾ, ਜਿਸ ਦੇ ਨਾਲ ਇਹ ਸਪੱਸ਼ਠ ਹੁੰਦਾ ਹੈ
ਕਿ ਮੇਰੇ ਨਾਲ ਕੰਮ ਕਰਨ ਵਿਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਜਾਂ ਚਿੰਤਾ ਵਾਲੀ ਗੱਲ ਨਹੀਂ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਾਰੇ ਦੋਸ਼ ਝੂਠੇ ਅਤੇ ਪੂਰੀ ਤਰ੍ਹਾਂ ਬੇਬੁਨਿਆਦ ਹਨ। ਦੱਸ ਦੇਈਏ ਕਿ ਕੇਂਦਰੀ ਮੰਤਰੀ ਐਮਜੇ ਅਕਬਰ ਨੇ ਅਸਤੀਫ਼ਾ ਨਹੀਂ ਦਿਤਾ ਹੈ। ਹਾਲਾਂਕਿ ਪਹਿਲਾਂ ਵੀ ਅਜਿਹਾ ਅੰਦਾਜ਼ਾ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਐਤਵਾਰ ਸਵੇਰੇ ਹੀ ਉਹ ਨਾਇਜ਼ੀਰੀਆ ਦੇ ਦੌਰੇ ਤੋਂ ਭਾਰਤ ਵਾਪਸ ਆਏ ਹਨ।