NEET ਪ੍ਰੀਖਿਆ 'ਚ ਸ਼ੋਏਬ ਆਫਤਾਬ ਨੇ ਪੂਰੇ ਅੰਕ ਹਾਸਲ ਕਰ ਰੱਚਿਆ ਇਤਹਾਸ, ਹਾਸਿਲ ਕੀਤੇ 720 ਅੰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਾਲ ਸ਼ੋਏਬ ਆਫਤਾਬ ਨੇ ਮੈਡੀਕਲ ਪ੍ਰੀਖਿਆ ਵਿੱਚ ਕੁੱਲ 720 ਵਿਚੋਂ 720 ਅੰਕ ਪ੍ਰਾਪਤ ਕੀਤੇ ਹਨ।

Shoyeb Aftab

ਨਵੀਂ ਦਿੱਲੀ:  ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਅੱਜ 16 ਅਕਤੂਬਰ, 2020 ਨੂੰ ਨੀਟ ਦੇ ਨਤੀਜੇ ਐਲਾਨੇ ਗਏ। ਜੋ ਉਮੀਦਵਾਰ ਇਸ ਪ੍ਰੀਖਿਆ 'ਚ ਸ਼ਾਮਿਲ ਹੋਏ ਹਨ ਉਹ ਵੈਬਸਾਈਟ ਤੇ ਜਾ ਕੇ ਲਿੰਕ ਰਾਹੀਂ ਨਤੀਜੇ ਵੇਖ ਸਕਦੇ ਹੋ। ਇਸ ਸਾਲ ਪਹਿਲੀ ਵਾਰ ਕਿਸੇ ਵਿਦਿਆਰਥੀ ਨੇ ਪੂਰੇ ਅੰਕ ਹਾਸਲ ਕਰਕੇ ਇਤਹਾਸ ਰੱਚਿਆ ਹੈ। ਸ਼ੋਏਬ ਆਫਤਾਬ ਨੇ ਮੈਡੀਕਲ ਪ੍ਰੀਖਿਆ ਵਿੱਚ ਕੁੱਲ 720 ਵਿਚੋਂ 720 ਅੰਕ ਪ੍ਰਾਪਤ ਕੀਤੇ ਹਨ।

NEET 2020 ਟੋਪਰ ਸ਼ੋਏਬ ਨੇ 100 ਪ੍ਰਤੀਸ਼ਤ ਅੰਕ ਹਾਸਲ ਕਰਕੇ ਰਿਕਾਰਡ ਬਣਾਇਆ ਹੈ। ਇਸਦੇ ਨਾਲ ਹੀ ਉਹ ਓਡੀਸ਼ਾ ਰਾਜ ਦਾ NEET ਟੋਪ ਕਰਨ ਵਾਲਾ ਪਹਿਲਾ ਵਿਦਿਆਰਥੀ ਵੀ ਹੈ। ਮੀਡੀਆ ਨਾਲ ਗੱਲਬਾਤ 'ਚ ਟੋਪਰ ਸ਼ੋਏਬ  ਨੇ ਦੱਸਿਆ ਕਿ  ਰਾਜਸਥਾਨ ਦੇ ਕੋਟਾ ਵਿੱਚ ਇੱਕ ਸੰਸਥਾ ਤੋਂ ਕੋਚਿੰਗ ਲਈ ਸੀ। ਸ਼ੋਏਬ ਨੇ ਵੀਰਵਾਰ ਨੂੰ ਲੋਕ ਸਭਾ ਸਪੀਕਰ ਅਤੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਨਾਲ ਵੀ ਮੁਲਾਕਾਤ ਕੀਤੀ।

ਗੌਰਤਲਬ ਹੈ ਕਿ ਇਸ ਸਾਲ 14.37 ਲੱਖ ਤੋਂ ਵੱਧ ਮੈਡੀਕਲ ਚਾਹਵਾਨਾਂ ਨੇ ਕੋਵਿਡ -19 ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਰਾਸ਼ਟਰੀ ਪੱਧਰ ਦੀ ਦਾਖਲਾ ਪ੍ਰੀਖਿਆ ਦਿੱਤੀ ਸੀ।