ਕੁਲਗਾਮ : 2 ਗ਼ੈਰ-ਸਥਾਨਕ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਣਪਛਾਤੇ ਹਥਿਆਰਬੰਦ ਅਤਿਵਾਦੀਆਂ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇਥੇ ਦੋ ਗ਼ੈਰ ਸਥਾਨਕ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

Kulgam

ਅਨੰਤਨਾਗ (ਫਿਰਦੌਸ ਕਾਦਰੀ) : ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਅਣਪਛਾਤੇ ਹਥਿਆਰਬੰਦ ਅਤਿਵਾਦੀਆਂ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇਥੇ ਦੋ ਗ਼ੈਰ ਸਥਾਨਕ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਇਸ ਹਮਲੇ ਵਿਚ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬੰਦੂਕਧਾਰੀਆਂ ਨੇ ਵਾਨਪੋਹ ਇਲਾਕੇ ਵਿਚ ਗੋਲੀਬਾਰੀ ਕੀਤੀ, ਜਿਸ ਨਾਲ ਦੋ ਵਿਅਕਤੀ ਮਾਰੇ ਗਏ ਜਿਨ੍ਹਾਂ ਦੀ ਪਛਾਣ ਰਾਜਾ ਰੇਸ਼ੀ ਦੇਵ ਅਤੇ ਜੋਗਿੰਦਰ ਰੇਸ਼ੀ ਦੇਵ, ਦੋਵੇਂ ਬਿਹਾਰ ਵਜੋਂ ਹੋਈ ਹੈ।

ਇਸ ਤੋਂ ਇਲਾਵਾ  ਮੈਡੀਕਲ ਸੁਪਰਡੈਂਟ ਜੀਐਮਸੀ ਅਨੰਤਨਾਗ ਡਾਕਟਰ ਇਕਬਾਲ ਸੋਫੀ ਨੇ ਦੱਸਿਆ ਕਿ ਜ਼ਖ਼ਮੀ, ਚੁਨ ਰੇਸ਼ੀ ਦਾਸ ਪੁੱਤਰ ਤੇਜੂ ਦਾਸ ਬਿਹਾਰ, ਨੂੰ ਜੀਐਮਸੀ ਅਨੰਤਨਾਗ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਸ ਦੀ ਪਿੱਠ ਅਤੇ ਬਾਂਹ ਵਿੱਚ ਅੱਗ ਦੀ ਸੱਟ ਲੱਗੀ ਹੈ।