ਦਿੱਲੀ ਹਵਾਈ ਅੱਡੇ 'ਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਵਿਸਥਾਰਤ ਖੇਤਰ ਜਲਦ ਹੋ ਜਾਵੇਗਾ ਚਾਲੂ - ਡਾਇਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾਇਲ (DIAL) ਰਾਸ਼ਟਰੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ਦਾ ਆਪਰੇਟਰ ਹੈ।

DIAL says expanded area for international transfers to be operational soon at Delhi airport

 

 

ਨਵੀਂ ਦਿੱਲੀ -ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (DIAL) ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਯਾਤਰੀਆਂ ਲਈ ਵਿਸਥਾਰਤ ਖੇਤਰ ਟਰਮੀਨਲ 3 'ਤੇ ਜਲਦੀ ਹੀ ਚਾਲੂ ਹੋ ਜਾਵੇਗਾ। ਡਾਇਲ (DIAL) ਰਾਸ਼ਟਰੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ਦਾ ਆਪਰੇਟਰ ਹੈ।

ਇਸ ਸੰਬੰਧ ਵਿੱਚ ਜਾਰੀ ਇੱਕ ਪ੍ਰੈੱਸ ਰੀਲੀਜ਼ ਅਨੁਸਾਰ, ਟਰਮੀਨਲ 3 'ਤੇ ਟਰਾਂਸਫ਼ਰ ਹੋਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਸਾਂਭਣ ਲਈ ਇੰਟਰਨੈਸ਼ਨਲ-ਟੂ-ਇੰਟਰਨੈਸ਼ਨਲ ਟਰਾਂਸਫ਼ਰ ਖੇਤਰ ਦਾ ਵਿਸਥਾਰ ਕੀਤਾ ਗਿਆ ਹੈ। ਇਹ ਨਵਾਂ ਵਿਸਥਾਰਤ ਖੇਤਰ ਲਗਭਗ 3,000 ਵਰਗ ਮੀਟਰ 'ਚ ਫ਼ੈਲਿਆ ਹੋਇਆ ਹੈ, ਅਤੇ ਪਿਛਲੇ ਟਰਾਂਸਫ਼ਰ ਖੇਤਰ ਨਾਲੋਂ ਦੁੱਗਣੇ ਆਕਾਰ ਦਾ ਹੈ।