ਖੰਭੇ ਨਾਲ ਟਕਰਾਈ ਸਕੂਲ ਬੱਸ, 12 ਬੱਚੇ ਜ਼ਖ਼ਮੀ, ਡਰਾਈਵਰ ਦੀ ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਟੱਕਰ ਬਹੁਤ ਜ਼ੋਰਦਾਰ ਸੀ। ਟੱਕਰ ਤੋਂ ਬਾਅਦ ਬੱਸ ਦਾ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਦੱਬ ਗਿਆ ਅਤੇ ਬੱਸ ਦੇ ਸ਼ੀਸ਼ੇ ਟੁੱਟ ਗਏ।

The Accidental Bus

ਨੋਇਡਾ,  ( ਪੀਟਾਈ ) : ਨੋਇਡਾ ਵਿਖੇ ਇਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸਵੇਰੇ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਨੋਇਡਾ ਦੇ ਸੈਕਟਰ-16 ਵਿਚ ਇਕ ਖੰਭੇ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਟੱਕਰ ਬਹੁਤ ਜ਼ੋਰਦਾਰ ਸੀ। ਟੱਕਰ ਤੋਂ ਬਾਅਦ ਬੱਸ ਦਾ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਦੱਬ ਗਿਆ ਅਤੇ ਬੱਸ ਦੇ ਸ਼ੀਸ਼ੇ ਟੁੱਟ ਗਏ। ਹਾਦਸੇ ਵਿਚ ਡਰਾਈਵਰ ਅਤੇ ਕੰਡਕਟਰ ਨੂੰ ਗੰਭੀਰ ਸੱਟਾਂ ਲਗੀਆਂ ਹਨ।

ਉਨ੍ਹਾਂ ਨੂੰ ਨੋਇਡਾ ਦੇ ਇਕ ਨਿਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜਖ਼ਮੀ ਬੱਚਿਆਂ ਦਾ ਵੀ ਹਸਪਤਾਲ ਵਿਖੇ ਇਲਾਜ ਕਰਵਾਇਆ ਜਾ ਰਿਹਾ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਬੱਚਿਆਂ ਦੇ ਮਾਤਾ-ਪਿਤਾ ਤੁਰਤ ਹਸਪਤਾਲ ਪਹੁੰਚ ਗਏ। ਰੀਪੋਰਟ ਮੁਤਾਬਕ ਹਾਦਸੇ ਵੇਲੇ ਬੱਸ ਵਿਚ 30 ਵਿਦਿਆਰਥੀ ਬੈਠੇ ਹੋਏ ਸਨ। ਬਸ ਰਜਨੀਗੰਧਾ ਚੌਂਕ ਵਿਖੇ ਜ਼ਮੀਨਦੋਜ਼ ਰਾਹ ਤੋਂ ਲੰਘਦੇ ਹੋਏ ਇਕ ਖੰਭੇ ਨਾਲ ਟਕਰਾ ਗਈ।

ਹਾਦਸੇ ਤੋਂ ਬਾਅਦ ਜ਼ਮੀਨਦੋਜ਼ ਰਾਹ ਨੂੰ ਕੁਝ ਚਿਰ ਲਈ ਬੰਦ ਕਰ ਦਿਤਾ ਗਿਆ। ਸਵੇਰੇ ਹੋਏ ਇਸ ਹਾਦਸੇ ਕਾਰਨ ਰਜਨੀਗੰਧਾ ਚੌਂਕ ਤੇ ਬਹੁਤ ਦੇਰ ਤੱਕ ਜਾਮ ਲਗ ਗਿਆ। ਟ੍ਰੈਫਿਕ ਵਿਭਾਗ ਦੀ ਟੀਮ ਹਾਦਸਾਗ੍ਰਸਤ ਬੱਸ ਨੂੰ ਲੈ ਗਈ। ਜਿਸ ਤੋਂ ਬਾਅਦ ਜ਼ਮੀਨਦੋਜ਼ ਰਾਹ ਦੀ ਇਕ ਸਾਈਡ ਨੂੰ ਟ੍ਰੈਫਿਕ ਲਈ ਖੋਲ੍ਹ ਦਿਤਾ ਗਿਆ ਹੈ।