ਟ੍ਰੇਨਿੰਗ ਦੇ ਲਈ ਗੁਰੂਗ੍ਰਾਮ ਆਈ ਏਅਰਲਾਇੰਸ ਦੀ ਮਹਿਲਾ ਅਫ਼ਸਰ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਵਿਚ ਗੁਰੂਗਰਾਮ ਦੇ ਸੁਸ਼ਾਂਤ ਲੋਕ ਵਿਚ ਬਣੇ ਗੈਸਟ ਹਾਊਸ ਵਿਚ ਇਕ ਨਿਜੀ ਏਅਰਲਾਇੰਸ (ਇੰਡੀਗੋ) ਵਿਚ ਕੰਮ...

Suicide by aireliance lady officer in Gurugram

ਗੁਰੂਗ੍ਰਾਮ (ਭਾਸ਼ਾ) : ਹਰਿਆਣਾ ਵਿਚ ਗੁਰੂਗਰਾਮ ਦੇ ਸੁਸ਼ਾਂਤ ਲੋਕ ਵਿਚ ਬਣੇ ਗੈਸਟ ਹਾਊਸ ਵਿਚ ਇਕ ਨਿਜੀ ਏਅਰਲਾਇੰਸ (ਇੰਡੀਗੋ) ਵਿਚ ਕੰਮ ਕਰਨ ਵਾਲੀ ਔਰਤ ਨੇ ਖ਼ੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੀ ਔਰਤ ਦਾ ਨਾਮ ਮੁਸੰਮੀ ਗੌਤਮ ਹੈ। ਜਾਣਕਾਰੀ ਦੇ ਮੁਤਾਬਕ ਅਸਾਮ ਦੀ ਰਹਿਣ ਵਾਲੀ 35 ਸਾਲ ਦੀ ਮੁਸੰਮੀ ਆਫ਼ਿਸ ਦੀ ਕਿਸੇ ਟ੍ਰੇਨਿੰਗ ਲਈ ਇਥੇ ਆਈ ਹੋਈ ਸੀ ਅਤੇ ਉਸ ਦੀ 3 ਦਿਨ ਤੱਕ ਟ੍ਰੇਨਿੰਗ ਸੀ। 12 ਨਵੰਬਰ ਨੂੰ ਮੁਸੰਮੀ ਨੇ ਏਸ਼ੀਅਨ ਸੁਈਟਸ ਵਿਚ ਚੈੱਕ ਇਨ ਕੀਤਾ ਸੀ।

ਗੈਸਟ ਹਾਉਸ ਦੇ ਕਰਮਚਾਰੀਆਂ ਦੇ ਮੁਤਾਬਕ ਮੁਸੰਮੀ ਵੀਰਵਾਰ ਦੀ ਸ਼ਾਮ 4 ਵਜੇ ਦੇ ਆਸਪਾਸ ਗੈਸਟ ਹਾਉਸ ਵਿਚ ਵਾਪਸ ਆਈ ਜਿਸ ਤੋਂ ਬਾਅਦ ਉਨ੍ਹਾਂ ਨੇ ਲਗਭੱਗ 6 ਵਜੇ ਦੇ ਆਸਪਾਸ ਕੁਝ ਖਾਣ ਦਾ ਆਰਡਰ ਕੀਤਾ ਸੀ, ਜਿਸ ‘ਤੇ ਲਗਭੱਗ 9 ਵਜੇ ਦੇ ਆਸਪਾਸ ਗੈਸਟ ਹਾਉਸ ਦੇ ਕਰਮਚਾਰੀ ਨੇ ਉਨ੍ਹਾਂ ਨੂੰ ਜਾਣਨ ਦੇ ਬਾਰੇ ਵਿਚ ਫੋਨ ‘ਤੇ ਪੁੱਛਿਆ ਸੀ ਜਿਸ ‘ਤੇ ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ ਦੀ ਗੱਲ ਕਹੀ ਪਰ ਅਗਲੇ ਦਿਨ ਸਵੇਰੇ ਜਦੋਂ ਉਹ ਨਹੀਂ ਉੱਠੀ ਤਾਂ ਕਰਮਚਾਰੀ ਨੇ ਰੂਮ ਦਾ ਦਰਵਾਜ਼ਾ ਖੜਕਾਇਆ।

ਮੁਸੰਮੀ ਨੇ ਗੇਟ ਨਹੀਂ ਖੋਲਿਆ ਤਾਂ ਗੈਸਟ ਹਾਉਸ ਦੇ ਕਰਮਚਾਰੀ ਨੇ ਕਮਰੇ ਦੇ ਪਿਛੋਂ ਕਮਰੇ ਵਿਚ ਝਾਂਕ ਕੇ ਵੇਖਿਆ ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਹੋਸ਼ ਉੱਡ ਗਏ। ਕਮਰੇ ਵਿਚ ਮੁਸੰਮੀ ਦੀ ਲਾਸ਼ ਲਟਕ ਰਹੀ ਸੀ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਗਈ ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਨ ਲਈ ਭੇਜ ਦਿਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਕੇ ‘ਤੇ ਕੋਈ ਸੁਸਾਇਡ ਨੋਟ ਨਹੀਂ ਮਿਲਿਆ।

ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਸੰਮੀ ਦੇ ਪਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮੁਸੰਮੀ ਨਿਜੀ ਏਅਰਲਾਇੰਸ ਵਿਚ ਅਸਿਸਟੈਂਟ ਸਿਕਓਰਿਟੀ ਮੈਨੇਜਰ ਸਨ। ਮੁਸੰਮੀ ਦੀ 8 ਸਾਲ ਦੀ ਧੀ ਹੈ ਅਤੇ ਉਸ ਦੇ ਪਤੀ ਅਸਾਮ ਵਿਚ ਹੀ ਰਹਿੰਦੇ ਹਨ। ਮੁਸੰਮੀ ਦੇ ਮਾਤਾ-ਪਿਤਾ ਅਤੇ ਭਰਾ ਬੈਂਗਲੁਰੂ ਵਿਚ ਰਹਿੰਦੇ ਹਨ। ਘਟਨਾ ਦੇ ਬਾਅਦ ਪਰਵਾਰ ਦੇ ਸਾਰੇ ਲੋਕ ਗੁਰੁਗਰਾਮ ਆ ਰਹੇ ਹਨ।

ਫਿਲਹਾਲ ਖੁਦਕੁਸ਼ੀ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਮੁਸੰਮੀ ਦੀ ਕਾਲ ਡਿਟੇਲ ਵੀ ਖੰਗਾਲ ਰਹੀ ਹੈ ਅਤੇ ਖੁਦਕੁਸ਼ੀ ਦੇ ਕਾਰਨ ਦਾ ਪਤਾ ਕਰਨ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ।