ਹੁਣ ਆਯੁੱਧਿਆ 'ਚ ਸ੍ਰੀਰਾਮ ਦੀ ਮੂਰਤੀ 'ਤੇ ਖ਼ਰਚੇ ਜਾਣਗੇ 4 ਹਜ਼ਾਰ ਕਰੋੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣਕਾਰੀ ਅਨੁਸਾਰ ਡਾਇਰੈਕਟੋਰੇਟ ਨੇ ਅਕਵਾਇਰ ਲਈ ਪਹਿਲੀ ਕਿਸ਼ਤ ਲਗਭਗ 100 ਕਰੋੜ ਰੁਪਏ ਜ਼ਿਲ੍ਹਾ ਅਧਿਕਾਰੀ ਅਯੁੱਧਿਆ ਨੂੰ ਦੇਣ ਲਈ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ

Shri ram Statue in Ayodhya

ਉੱਤਰ ਪ੍ਰਦੇਸ਼- ਅਯੁੱਧਿਆ ’ਚ ਭਗਵਾਨ ਸ੍ਰੀਰਾਮ ਦੀ ਵਿਸ਼ਾਲ ਮੂਰਤੀ ਸਥਾਪਤ ਕਰਨ ਲਈ ਜ਼ਮੀਨ ਅਕਵਾਇਰ ਕਰਨ ਦਾ ਕੰਮ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ। ਸੈਰ–ਸਪਾਟਾ ਮਾਮਲਿਆਂ ਦੇ ਡਾਇਰੈਕਟੋਰੇਟ ਨੇ ਅਕਵਾਇਰ ਦੀ ਮਦ ਵਿਚ ਪਹਿਲੀ ਕਿਸ਼ਤ ਦੇ ਤੌਰ ’ਤੇ 100 ਕਰੋੜ ਰੁਪਏ ਜਾਰੀ ਕਰਨ ਦੀ ਚਿੱਠੀ ਸਰਕਾਰ ਨੂੰ ਭੇਜ ਦਿੱਤੀ ਹੈ। ਸ੍ਰੀਰਾਮ ਦੀ ਮੂਰਤੀ ਦੇ ਨਾਲ ਹੀ ਰਿਵਰ ਫ਼ਰੰਟ ਨਿਰਮਾਣ ਨੂੰ ਵੀ ਪ੍ਰੋਜੈਕਟ ਵਿਚ ਸ਼ਾਮਲ ਕੀਤਾ ਗਿਆ ਹੈ। ਪੂਰੇ ਪ੍ਰੋਜੈਕਟ ਦੀ ਲਾਗਤ ਲਗਭਗ 4,000 ਕਰੋੜ ਰੁਪਏ ਰੱਖੀ ਗਈ ਹੈ।

ਅਯੁੱਧਿਆ ’ਚ ਮੰਦਰ–ਮਸਜਿਦ ਵਿਵਾਦ ਸੁਪਰੀਮ ਕੋਰਟ ਤੋਂ ਹੱਲ ਹੋਣ ਪਿੱਛੋਂ ਉੱਤਰ ਪ੍ਰਦੇਸ਼ ਦੀ ਸਰਕਾਰ ਆਪਣੇ ਇਸ ਡ੍ਰੀਮ–ਪ੍ਰੋਜੈਕਟ ਦਾ ਕੰਮ ਛੇਤੀ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ। ਇਸ ਲਈ ਸੈਰ–ਸਪਾਟਾ ਵਿਭਾਗ ਦੇ ਨਾਲ ਹੀ ਸਰਕਾਰੀ ਨਿਰਮਾਣ ਨਿਗਮ ਦੇ ਅਧਿਕਾਰੀ ਦਿਨ–ਰਾਤ ਤਿਆਰੀਆਂ ਵਿਚ ਲੱਗੇ ਹੋਏ ਹਨ। ਇਸ ਪ੍ਰੋਜੈਕਟ ਲਈ ਸੈਰ–ਸਪਾਟਾ ਵਿਭਾਗ ਨੇ ਨੈਸ਼ਨਲ ਹਾਈਵੇਅ ਬਾਈਪਾਸ ਨਾਲ ਲੱਗੇ ਮੀਰਾਪੁਰ ਦੋਆਬਾ ਵਿਖੇ ਲਗਭਗ 150 ਏਕੜ ਜ਼ਮੀਨ ਦੀ ਸ਼ਨਾਖ਼ਤ ਕੀਤੀ ਹੈ। ਹੁਣ ਇਸ ਜ਼ਮੀਨ ਨੂੰ ਅਕਵਾਇਰ ਕਰਨ ਦੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਡਾਇਰੈਕਟੋਰੇਟ ਨੇ ਅਕਵਾਇਰ ਲਈ ਪਹਿਲੀ ਕਿਸ਼ਤ ਲਗਭਗ 100 ਕਰੋੜ ਰੁਪਏ ਜ਼ਿਲ੍ਹਾ ਅਧਿਕਾਰੀ ਅਯੁੱਧਿਆ ਨੂੰ ਦੇਣ ਲਈ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ। ਇੱਕ–ਦੋ ਦਿਨਾਂ ਅੰਦਰ ਇਹ ਰਕਮ ਡੀਐੱਮ–ਅਯੁੱਧਿਆ ਕੋਲ ਚਲੀ ਜਾਵੇਗੀ। ਸਰਕਾਰੀ ਨਿਰਮਾਣ ਨਿਗਮ ਦੇ ਐੱਮਡੀ ਯੂ.ਕੇ. ਗਹਿਲੋਤ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਡ੍ਰਾਇੰਗ–ਡਿਜ਼ਾਇਨ ਤਿਆਰ ਕਰਨ ਲਈ ਵਿਸ਼ਵ–ਪੱਧਰੀ ਸਲਾਹਕਾਰ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

ਆਰਕੀਟੈਕਟ ਤੇ ਕਨਸਲਟੈਂਟ ਦੀ ਚੋਣ ਲਈ ਗਲੋਬਲ ਟੈਂਡਰ ਵੀ ਕੱਢਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ਉੱਤੇ ਕੁੱਲ 4,000 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ ਪਰ ਇਸ ਦੀ ਅਸਲ ਲਾਗਤ ਡਿਜ਼ਾਇਨ ਤਿਆਰ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।