Uttarakhand News: ਉਤਰਾਖ਼ੰਡ ਦੇ ਨੈਨੀਤਾਲ ਵਿਖੇ ਖੱਡ ਵਿਚ ਡਿੱਗੀ ਪਿਕਅੱਪ ਗੱਡੀ, 8 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Uttarakhand News: ਹਾਦਸੇ ’ਚ ਤਿੰਨ ਹੋਰ ਲੋਕ ਜ਼ਖ਼ਮੀ

A pickup vehicle fell into a ravine at Nainital in Uttarakhand

A pickup vehicle fell into a ravine at Nainital in Uttarakhand: ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ’ਚ ਸ਼ੁਕਰਵਾਰ ਨੂੰ ਚੇਦਾਖਾਨ-ਮਿਦਰ ਮੋਟਰਵੇਅ ’ਤੇ ਇਕ ਪਿਕਅੱਪ ਗੱਡੀ ਦੇ ਖਾਈ ’ਚ ਡਿੱਗ ਜਾਣ ਕਾਰਨ ਪਤੀ-ਪਤਨੀ ਅਤੇ ਉਨ੍ਹਾਂ ਦੇ ਬੇਟੇ ਸਮੇਤ ਅੱਠ ਮੁਸਾਫ਼ਰਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ।

ਇਹ ਵੀ ਪੜ੍ਹੋ: Guess who: ਬਚਪਨ ਦੀ ਤਸਵੀਰ 'ਚ ਇਕ, ਦੋ ਨਹੀਂ ਬਲਕਿ ਲੁਕੀਆਂ ਹਨ ਤਿੰਨ ਪੰਜਾਬੀ ਖੂਬਸੂਰਤ ਅਭਿਨੇਤਰੀਆਂ, ਪਹਿਚਾਣਿਆ ਕੌਣ?  

ਨੈਨੀਤਾਲ ਦੇ ਸੀਨੀਅਰ ਪੁਲਿਸ ਕਪਤਾਨ ਪ੍ਰਹਿਲਾਦ ਨਾਰਾਇਣ ਮੀਨਾ ਨੇ ਇੱਥੇ ਦਸਿਆ ਕਿ ਹਾਦਸਾ ਸਵੇਰੇ 8 ਵਜੇ ਵਾਪਰਿਆ ਅਤੇ ਉਸ ਸਮੇਂ ਗੱਡੀ ਪਟਲੋਟ ਤੋਂ ਅਮਜਦ ਪਿੰਡ ਜਾ ਰਹੀ ਸੀ।

ਇਹ ਵੀ ਪੜ੍ਹੋ: Chandigarh News : ਵਿਸ਼ਵ ਕੱਪ: ਕ੍ਰਿਕਟ ਪ੍ਰੇਮੀਆਂ ਲਈ ਖ਼ੁਸਖਬਰੀ, ਸੈਕਟਰ 17 'ਚ ਲਗਾਈ ਜਾਵੇਗੀ ਵੱਡੀ ਸਕਰੀਨ  

ਉਨ੍ਹਾਂ ਦਸਿਆ ਕਿ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇਹ ਹਾਦਸਾ ਵਾਪਰਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਗੱਡੀ ’ਚ ਸਵਾਰ ਛੇ ਵਿਅਕਤੀਆਂ ਦੀ ਖਾਈ ’ਚ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਾਂ ਨੇ ਹਸਪਤਾਲ ’ਚ ਦਮ ਤੋੜ ਦਿਤਾ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।