Dry Day In Delhi: ਰਾਜਧਾਨੀ ਦਿੱਲੀ ਵਿਚ 19 ਨਵੰਬਰ ਨੂੰ ਨਹੀਂ ਮਿਲੇਗੀ ਸ਼ਰਾਬ, ਜਾਣੋ ਕਿਉਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਆਬਕਾਰੀ ਕਮਿਸ਼ਨਰ ਵਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਸ਼ਰਾਬ ਨੀਤੀ 2010 ਦੀ ਧਾਰਾ 52 ਤਹਿਤ ਰਾਜਧਾਨੀ ਵਿਚ ਡਰਾਈ ਡੇਅ ਐਲਾਨਿਆ ਗਿਆ ਹੈ।

Dry Day In Delhi: Liquor Shops To Remain Closed On 19 November

Dry Day In Delhi: ਦਿੱਲੀ ਸਰਕਾਰ ਨੇ 19 ਨਵੰਬਰ ਨੂੰ ਸ਼ਰਾਬ ਦੀਆ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਆਬਕਾਰੀ ਵਿਭਾਗ ਨੇ ਐਲਾਨ ਕੀਤਾ ਹੈ ਕਿ ਛਠ ਪੂਜਾ ਵਾਲੇ ਦਿਨ ਦਿੱਲੀ ਵਿਚ ਡਰਾਈ ਡੇਅ ਰਹੇਗਾ। ਯਾਨੀ ਕਿ 19 ਨਵੰਬਰ ਐਤਵਾਰ ਨੂੰ ਦਿੱਲੀ ਦੀਆਂ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦੱਸ ਦੇਈਏ ਕਿ ਕਾਂਗਰਸ ਪਾਰਟੀ ਨੇ ਛਠ ਪੂਜਾ ਵਾਲੇ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਕੀਤੀ ਸੀ।

ਦਿੱਲੀ ਆਬਕਾਰੀ ਕਮਿਸ਼ਨਰ ਵਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਸ਼ਰਾਬ ਨੀਤੀ 2010 ਦੀ ਧਾਰਾ 52 ਤਹਿਤ ਰਾਜਧਾਨੀ ਵਿਚ ਡਰਾਈ ਡੇਅ ਐਲਾਨਿਆ ਗਿਆ ਹੈ। ਸਾਰੇ ਲਾਇਸੰਸ ਧਾਰਕਾਂ ਨੂੰ ਇਹ ਨੋਟਿਸ ਸਵੀਕਾਰ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਸੂਬਾ ਸਰਕਾਰ ਅਤੇ ਐਲ.ਜੀ. ਨੂੰ ਛਠ ਪੂਜਾ ਨੂੰ ਡਰਾਈ ਡੇਅ ਐਲਾਨਣ ਦੀ ਅਪੀਲ ਕੀਤੀ ਸੀ।

ਦਰਅਸਲ ਅੱਜ ਤੋਂ ਛੱਠ ਪੂਜਾ ਸ਼ੁਰੂ ਹੋ ਰਹੀ ਹੈ। ਯੂਪੀ-ਬਿਹਾਰ ਦੇ ਨਾਲ-ਨਾਲ ਰਾਜਧਾਨੀ ਦਿੱਲੀ ਵਿਚ ਵੀ ਛੱਠ ਪੂਜਾ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਸ਼ਹਿਰ ਵਿਚ ਕਈ ਥਾਵਾਂ ’ਤੇ ਘਾਟ ਤਿਆਰ ਕੀਤੇ ਗਏ ਹਨ ਅਤੇ ਪੰਡਾਲ ਵੀ ਸਜਾਏ ਗਏ ਹਨ। ਇਸ ਦੌਰਾਨ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।

(For more news apart from Liquor Shops To Remain Closed On 19 November, stay tuned to Rozana Spokesman)