World Cup 2023 final: ਵਿਸ਼ਵ ਕੱਪ ਮੁਕਾਬਲੇ ਤੋਂ ਪਹਿਲਾਂ ਹੋਵੇਗਾ 'ਸੂਰਿਆ ਕਿਰਨ ਐਰੋਬੈਟਿਕ ਟੀਮ' ਦਾ ਏਅਰ ਸ਼ੋਅ

ਏਜੰਸੀ

ਖ਼ਬਰਾਂ, ਖੇਡਾਂ

ਫਾਈਨਲ ਦੇ ਪਹਿਲੇ ਦਸ ਮਿੰਟ ਤਕ ਸੂਰਿਆ ਕਿਰਨ ਐਰੋਬੈਟਿਕ ਟੀਮ ਅਪਣੇ ਸਟੰਟ ਨਾਲ ਲੋਕਾਂ ਨੂੰ ਰੋਮਾਂਚਿਤ ਕਰੇਗੀ।

Indian Air Force's Surya Kiran team to put on air show for World Cup final

World Cup 2023 final: ਭਾਰਤੀ ਹਵਾਈ ਫ਼ੌਜ ਦੀ 'ਸੂਰਿਆ ਕਿਰਨ ਐਰੋਬੈਟਿਕ ਟੀਮ' ਅਹਿਮਦਾਬਾਦ ਵਿਚ 19 ਨਵੰਬਰ ਨੂੰ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਪਹਿਲਾਂ 'ਏਅਰ ਸ਼ੋਅ' ਪੇਸ਼ ਕਰੇਗੀ। ਇਕ ਅਧਿਕਾਰੀ ਨੇ ਨੂੰ ਇਹ ਜਾਣਕਾਰੀ ਦਿਤੀ ਹੈ।

ਰੱਖਿਆ ਵਿਭਾਗ ਦੇ ਗੁਜਰਾਤ ਪਬਲਿਕ ਰਿਲੇਸ਼ਨ ਅਫਸਰ (ਪੀਆਰਓ) ਨੇ ਦਸਿਆ ਕਿ ਮੋਟੇਰਾ ਖੇਤਰ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਜਾਣ ਵਾਲੇ ਫਾਈਨਲ ਦੇ ਪਹਿਲੇ ਦਸ ਮਿੰਟ ਤਕ ਸੂਰਿਆ ਕਿਰਨ ਐਰੋਬੈਟਿਕ ਟੀਮ ਅਪਣੇ ਸਟੰਟ ਨਾਲ ਲੋਕਾਂ ਨੂੰ ਰੋਮਾਂਚਿਤ ਕਰੇਗੀ।

 

 

ਪੀਆਰਓ ਨੇ ਇਕ ਬਿਆਨ ਵਿਚ ਕਿਹਾ ਕਿ ਏਅਰ ਸ਼ੋਅ ਲਈ ਅਭਿਆਸ ਸ਼ੁਕਰਵਾਰ ਅਤੇ ਸ਼ਨਿਚਰਵਾਰ ਨੂੰ ਹੋਵੇਗਾ। ਭਾਰਤ ਬੁਧਵਾਰ ਨੂੰ ਨਿਊਜ਼ੀਲੈਂਡ ਨੂੰ ਹਰਾ ਕੇ ਵਨਡੇ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਚੁੱਕਾ ਹੈ। ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ ਵਿਚ ਆਮ ਤੌਰ 'ਤੇ ਨੌਂ ਜਹਾਜ਼ ਹੁੰਦੇ ਹਨ ਅਤੇ ਇਸ ਨੇ ਦੇਸ਼ ਭਰ ਵਿਚ ਕਈ ਏਅਰ ਸ਼ੋਅ ਕੀਤੇ ਹਨ।