ਆਧਾਰ ਵਿਚ ਮੋਬਾਇਲ ਨੰਬਰ ਲਿੰਕ ਕਰਵਾਉਣਾ ਜ਼ਰੂਰੀ,ਲਿੰਕ ਨਾ ਹੋਣ 'ਤੇ ਨਹੀਂ ਮਿਲੇਗੀ ਇਹ ਸਹੂਲਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

UIDAI ਨੇ ਨੰਬਰ ਲਿਕ ਕਰਵਾਉਣ ਲਈ ਅਸਾਲ ਕੀਤੇ ਹਨ ਨਿਯਮ

Photo

ਨਵੀਂ ਦਿੱਲੀ : ਆਧਾਰ ਕਾਰਡ ਧਾਰਕਾ ਨੂੰ ਵੇਰਵੇ ਬਦਲਣ ਦੀ ਸਹੂਲਤਾ ਦਿੰਦਾ ਹੈ। ਇਨ੍ਹਾਂ ਵਿਚੋਂ ਕਈਂ ਵੇਰਵਿਆਂ ਦੇ ਨਵੀਨੀਕਰਨ ਲਈ ਸਬੂਤ ਵਜੋਂ ਪ੍ਰਮਾਣਕ ਦਸਤਾਵੇਜ਼ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਹਾਡਾ ਮੋਬਾਇਲ ਨੰਬਰ ਆਧਾਰ ਕਾਰਡ ਵਿਚ ਅਪਡੇਟ ਨਹੀਂ ਹੈ ਤਾਂ ਇਹ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਆਧਾਰ ਵਿਚ ਮੋਬਾਇਲ ਅਪਡੇਟ ਕਰਾਉਣ ਦੇ ਲਈ ਤੁਹਾਨੂੰ ਕੇਵਲ ਆਪਣੇ ਆਧਾਰ ਕਾਰਡ ਦੇ ਨਾਲ ਨੇੜੇ ਦੇ ਬੇਸ ਸੈਂਟਰ ਤੇ ਜਾਣਾ ਲਾਜ਼ਮੀ ਹੈ। ਤੁਹਾਨੂੰ ਦੱਸਦੇ ਹਾਂ ਆਧਾਰ ਵਿਚ ਮੋਬਾਇਲ ਨੰਬਰ ਅਪਡੇਟ ਨਾਂ ਕਰਨ ਦੇ ਕੀ ਨੁਕਸਾਨ ਹਨ।

ਆਧਾਰ ਦੇ ਨਾਲ ਮੋਬਾਇਲ ਨੰਬਰ ਨਹੀਂ ਜੁੜੇਗਾ ਤਾਂ ਆਧਾਰ ਬੇਸਡ ਔਨਲਾਇਨ ਸਰਵਿਸ ਦਾ ਫਾਇਦਾ ਨਹੀਂ ਮਿਲ ਪਾਵੇਗਾ। ਕਿਉਂਕਿ ਅਜਿਹੀ ਸਹੂਲਤਾਂ ਦਾ ਲਾਭ ਉਠਾਉਣ ਦੇ ਲਈ ਰਜਿਸਟਰਡ ਮੋਬਾਇਲ ਨੰਬਰ 'ਤੇ ਓਟੀਪੀ ਨਾਲ ਭੇਜਿਆ ਜਾਂਦਾ ਹੈ। ਮੋਬਾਇਲ ਰਜਿਸਟਰਡ ਨਹੀਂ ਹੋਣ 'ਤੇ ਔਨਲਾਇਨ ਪਤਾ ਅਪਡੇਟ ਨਾਮ ਵਿਚ ਬਦਲਾਅ ਵਰਗੀ ਸਹੂਲਤਾ ਦਾ ਲਾਭ ਨਹੀ ਮਿਲ ਸਕਦਾ ਹੈ। ਜਿਨ੍ਹਾਂ ਸੇਵਾਵਾਂ ਵਿਚ ਆਧਾਰ ਪ੍ਰਮਾਣਿਕ ਜਿਵੇਂ ਆਈਟੀਆਰ ਅਤੇ ਓਪੀਡੀ ਮੁਲਾਕਾਤ ਦੀ ਜ਼ਰੂਰਤ ਹੁੰਦੀ ਹੈ ਉਨ੍ਹਾਂ ਸਹੂਲਤਾਂ ਦਾ ਲਾਭ ਲੈਣ ਦੇ ਲਈ ਮੋਬਾਇਲ ਨੰਬਰ ਰਜਿਸਟਰਡ ਹੋਣਾ ਜਰੂਰੀ ਹੈ। ਇਹ UIDAI ਦੀ ਮੋਬਾਇਲ ਐਪ ਅਧਾਰਿਤ ਸੇਵਾ ਹੈ।

ਜੇਕਰ ਤੁਸੀ ਵੀ ਆਧਾਰ ਨਾਲ ਮੋਬਾਇਲ ਨੰਬਰ ਨੂੰ ਲਿਕ ਨਹੀਂ ਕੀਤਾ ਹੈ ਤਾਂ ਜਲਦੀ ਕਰਵਾ ਲਵੋ ਇਹ ਕੰਮ ਔਨਲਾਇਨ ਸੰਭਵ ਨਹੀਂ ਹੈ। ਇਸ ਦੇ ਲਈ ਆਧਾਰ ਸੈਂਟਰ ਜਾਣਾ ਹੋਵੇਗਾ। ਬਾਇਓਮੈਟ੍ਰਿਕ ਪਹਿਚਾਣ ਦੇ ਬਾਅਦ ਤੁਹਾਡਾ ਅਧਾਰ ਕਾਰਡ ਖੁਲ੍ਹਦਾ ਹੈ। ਇੱਥੇ ਤੁਹਾਡਾ ਮੋਬਾਇਲ ਨੰਬਰ ਰਜਿਸਟਰ ਕਰਨਾ ਹੋਵੇਗਾ ਜਿਸਦੀ ਫ਼ੀਸ 50 ਰੁਪਏ ਹੈ। ਇਸ ਤੋਂ ਇਲਾਵਾ ਆਈਵੀਆਰਐਸ ਦੇ ਜਰੀਏ ਤੁਸੀ UIDAI ਦੇ ਟੋਲ ਫ੍ਰੀ ਨੰਬਰ 14546 ਤੇ ਵੀ ਫੋਨ ਕਰਕੇ ਵੀ ਮੋਬਾਇਲ ਨੰਬਰ ਰਜਿਸਟਰ ਕਰਵਾ ਸਕਦੇ ਹੋ।

ਆਧਾਰ ਕਾਰਡ ਵਿਚ ਮੋਬਾਇਲ ਨੰਬਰ ਤੋਂ ਇਲਾਵਾਂ ਫੋਟੋ, ਬਾਇਓਮੈਟ੍ਰਿਕਅਤੇ ਈਮੇਲ ਆਈਡੀ ਵੀ ਬਿਨਾ ਕਿਸੇ ਦਸਤਾਵੇਜ਼ ਦੇ ਅਪਡੇਟ ਹੋ ਜਾਂਦੀ ਹੈ। ਸਿਰਫ਼ ਨਾਮ ਜਨਮ ਮਿਤੀ ਅਤੇ ਪਤਾ ਅਪਡੇਟ ਕਰਾਉਣ ਲਈ ਸਬੰਧਿਤ ਦਸਤਾਵੇਜ਼ ਦੀ ਜ਼ਰੂਰਤ ਹੁੰਦੀ ਹੈ।