ਪੱਛਮੀ ਬੰਗਾਲ ਵਿਚ NRC ਅਤੇ CAA ਲਾਗੂ ਕਰਨਾ ਹੈ ਤਾਂ ਮੇਰੀ ਲਾਸ਼ ਤੋਂ ਗੁਜਰਨਾ ਹੋਵੇਗਾ- ਮਮਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਭਰ ਵਿਚ ਹੋ ਰਹੇ ਹਨ ਪ੍ਰਦਰਸ਼ਨ

Photo

ਕਲੱਕਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆ ਹੋਇਆ ਕਿਹਾ ਹੈ ਕਿ ਜੇਕਰ ਉਹ ਸੂਬੇ ਵਿਚ ਐਨਆਰਸੀ ਅਤੇ ਸੀਏਏ ਲਾਗੂ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੇਰੀ ਲਾਸ਼ ਤੋਂ ਗੁਜਰਨਾ ਪਵੇਗਾ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ ਪ੍ਰਦਰਸ਼ਨ ਹੋ ਰਹੇ ਹਨ। ਬੰਗਾਲ ਵਿਚ ਤਾਂ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰਦਾ ਜਾ ਰਿਹਾ ਹੈ।

ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਸਮੇਤ ਵੱਖ-ਵੱਖ ਥਾਵਾਂ 'ਤੇ ਰੋਸ ਮੁਜਹਾਰੇ ਹੋ ਰਹੇ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜਪਾਲ ਜਗਦੀਪ ਧਨਖੜ ਦੀ ਸਲਾਹ ਦੀ ਅਨਦੇਖੀ ਕਰ ਸੋਧ ਕੀਤੇ ਗਏ ਨਾਗਰਿਕਤਾ ਕਾਨੂੰਨ ਵਿਰੁੱਧ ਰੈਲੀ ਕੱਢੀ ਅਤੇ ਕੇਂਦਰ ਨੂੰ ਉਨ੍ਹਾਂ ਦੀ ਸਰਕਾਰ ਬਰਖਾਸਤ ਕਰਨ ਦੀ ਚਣੋਤੀ ਦਿੱਤੀ। ਮਮਤਾ ਅਜਿਹੀ ਇੱਕਲੀ ਮੁੱਖ ਮੰਤਰੀ ਹੈ ਜੋ ਨਵੇਂ ਨਾਗਰਿਕਤਾ ਕਾਨੂੰਨ ਦਾ ਡੱਟ ਕੇ ਵਿਰੋਧ ਕਰਦੇ ਹੋਏ ਸੜਕਾ 'ਤੇ ਉਤਰੀ ਹੈ।

ਮਮਤਾ ਬੈਨਰਜੀ ਨੇ ਕਿਹਾ ''ਜਦੋਂ ਤੱਕ ਮੈ ਜਿਊਂਦੀ ਹਾ ਮੈ ਐਨਆਰਸੀ ਅਤੇ ਨਾਗਰਿਕਤਾ ਸੋਧ ਕਾਨੂੰਨ ਕਦੇਂ ਵੀ ਲਾਗੂ ਨਹੀਂ ਕਰਾਂਗੀ। ਤੁਸੀ ਚਾਹੇ ਮੇਰੀ ਸਰਕਾਰ ਨੂੰ ਬਰਖ਼ਾਸਤ ਕਰ ਦੇਵੋ ਜਾਂ ਮੈਨੂੰ ਸਲਾਖਾ ਦੇ ਪਿੱਛੇ ਭੇਜ ਦੇਵੋ ਪਰ ਮੈ ਇਹ ਕਾਲਾ ਕਾਨੂੰਨ ਕਦੇ ਵੀ ਲਾਗੂ ਨਹੀਂ ਕਰਾਂਗੀ। ਜੇਕਰ ਉਹ ਬੰਗਾਲ ਵਿਚ ਇਸ ਨੂੰ ਲਾਗੂ ਕਰਨਾ ਚਾਹੁੰਦਾ ਹਨ ਤਾਂ ਉਨ੍ਹਾਂ ਨੂੰ ਮੇਰੀ ਲਾਸ਼ 'ਤੇ ਅਜਿਹਾ ਕਰਨਾ ਹੋਵੇਗਾ'।

ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਭਰ ਦੇ ਕਈ ਸੂਬਿਆਂ ਅਤੇ ਯੂਨੀਵਰਸਿਟੀਆਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵਿਰੋਧੀ ਰਾਜਨੀਤਿਕ ਪਾਰਟੀਆਂ ਵੀ ਇਸ ਬਿਲ ਦੇ ਵਿਰੁੱਧ ਖੜੀਆਂ ਹਨ।