ਸਮੁੰਦਰੀ ਲੁਟੇਰਿਆਂ ਨੇ 20 ਭਾਰਤੀ ਕੀਤੇ ਅਗਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, “15 ਦਸੰਬਰ ਨੂੰ ਅਫ਼ਰੀਕਾ ਦੇ ਪੱਛਮੀ ਤੱਟ‘ ਤੇ ਡੂੰਘੇ ਸਮੁੰਦਰੀ ਜਹਾਜ਼ ਵਿਚ ਐਮਟੀ ...

File Photo

ਨਵੀਂ ਦਿੱਲੀ- ਅਫਰੀਕਾ ਦੇ ਪੱਛਮੀ ਤੱਟ ਦੇ ਕੋਲ ਸਮੁੰਦਰੀ ਲੁਟੇਰੇ ਨੇ ਇੱਕ ਵਪਾਰਕ ਸਮੁੰਦਰੀ ਜਹਾਜ਼ ਵਿਚ ਸਵਾਰ 20 ਭਾਰਤੀਆਂ ਨੂੰ ਅਗਵਾ ਕਰ ਲੈ ਗਿਆ ਹੈ ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, “15 ਦਸੰਬਰ ਨੂੰ ਅਫ਼ਰੀਕਾ ਦੇ ਪੱਛਮੀ ਤੱਟ‘ ਤੇ ਡੂੰਘੇ ਸਮੁੰਦਰੀ ਜਹਾਜ਼ ਵਿਚ ਐਮਟੀ ਡਿਊਕ ਚਾਲਕ ਦਲ ਦੇ 20 ਮੈਂਬਰਾਂ ਦੇ ਅਗਵਾ ਹੋਣ 'ਤੇ ਅਸੀਂ ਬਹੁਤ ਚਿੰਤਾ ਵਿਚ ਹਾਂ।

ਉਹਨਾਂ ਨੇ ਕਿਹਾ ਇਸ ਖੇਤਰ ਵਿਚ ਇਹ ਤੀਜੀ ਘਟਨਾ ਹੈ। ਕੁਮਾਰ ਨੇ ਕਿਹਾ ਹੈ ਕਿ ਸਾਡੇ ਅਧਿਕਾਰੀਆਂ ਨੇ ਇਹ ਮੁੱਦਾ ਨਾਈਜੀਰੀਆ ਅਤੇ ਗੁਆਂਢੀ ਦੇਸ਼ਾਂ ਦੇ ਸਾਹਮਣੇ ਉਠਾਇਆ ਹੈ। ਇਸ ਤੋਂ ਪਹਿਲਾਂ 3 ਦਸੰਬਰ ਨੂੰ ਨਾਈਜੀਰੀਆ ਦੇ ਤੱਟ ਦੇ ਨਾਲ ਸਮੁੰਦਰੀ ਡਾਕੂਆਂ ਨੇ ਹਾਂਗ ਕਾਂਗ ਦੇ ਝੰਡੇ ਵਾਲੇ ਸਮੁੰਦਰੀ ਜਹਾਜ਼ ਵਿਚ ਸਵਾਰ 18 ਭਾਰਤੀਆਂ ਨੂੰ ਅਗਵਾ ਕਰ ਲਿਆ ਸੀ। 

ਹਾਂਗ ਕਾਂਗ ਦਾ ਝੰਡਾ ਲਹਿਰਾਉਂਦੇ ਹੋਏ 'ਵੀ.ਐਲ.ਸੀ.ਸੀ., ਐਨ.ਏ.ਵੀ.ਈ.ਟੀ. ਤਾਰੂ' ਨਾਈਜੀਰੀਆ ਦੇ ਤੱਟ ਤੋਂ ਲੰਘਦਿਆਂ ਸਮੁੰਦਰੀ ਡਾਕੂਆਂ ਨੇ ਹਮਲਾ ਕਰ ਦਿੱਤਾ ਸੀ।

ਸਮੁੰਦਰ ’ਚ ਜਹਾਜ਼ਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਵਾਲੀ ARX ਮੈਰੀਟਾਈਮ ਨੇ ਆਪਣੀ ਵੈੱਬਸਾਈਟ ਉੱਤੇ ਦੱਸਿਆ ਹੈ ਕਿ ਜਹਾਜ਼ ਨੂੰ ਸਮੁੰਦਰੀ ਡਾਕੂਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਸੀ ਤੇ ਜਹਾਜ਼ ਉੱਤੇ ਸਵਾਰ 19 ਜਣਿਆਂ ਨੂੰ ਅਗ਼ਵਾ ਕਰ ਲਿਆ ਸੀ। ਉਨ੍ਹਾਂ ਵਿਚ 18 ਭਾਰਤੀ ਅਤੇ ਇੱਕ ਤੁਰਕੀ ਦਾ ਨਾਗਰਿਕ ਹੈ।