ਇਸ ਭਾਰਤੀ ਕ੍ਰਿਕਟਰ 'ਤੇ ਲੱਗੇ ਨਸ਼ੇ ਵਿਚ ਮਾਰ-ਕੁੱਟ ਕਰਨ ਦੇ ਇਲਜ਼ਾਮ

ਏਜੰਸੀ

ਖ਼ਬਰਾਂ, ਖੇਡਾਂ

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

Photo

ਮੇਰਠ : ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਅਤੇ ਭਾਰਟੀ ਟੀਮ ਦੇ ਤੇਜ਼ ਗੇਂਦਬਾਜ਼ ਪ੍ਰਵੀਨ ਕੁਮਾਰ ਉਰਫ ਪੀਕੇ 'ਤੇ ਮਾਰ-ਕੁੱਟ ਦਾ ਆਰੋਪ ਲੱਗਿਆ ਹੈ। ਇਹ ਆਰੋਪ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਦੀਪਕ ਸ਼ਰਮਾਂ ਨੇ ਲਗਾਇਆ ਹੈ। ਉੱਤਰ ਪ੍ਰਦੇਸ਼ ਦੇ ਮੇਰਠ ਵਾਸੀ ਦੀਪਕ ਸ਼ਰਮਾਂ ਦਾ ਇਲਜ਼ਾਮ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਬੱਸ ਤੋਂ ਲੈਣ ਆਏ ਸਨ ਇਸ ਵਿਚਾਲੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਪ੍ਰਵੀਨ ਕੁਮਾਰ ਦੀ ਗੱਡੀ ਉੱਥੇ ਪਹੁੰਚ ਗਈ।

ਦੀਪਕ ਸ਼ਰਮਾ ਦਾ ਕਹਿਣਾ ਹੈ ਕਿ ਪ੍ਰਵੀਨ ਕੁਮਾਰ ਨੇ ਆਉਂਦੇ ਸਾਰੇ ਹੀ ਬੱਸ ਵਾਲੇ ਅਤੇ ਉਸ ਨਾਲ ਗਾਲੀ ਗਲੋਚ ਕੀਤੀ। ਦੀਪਕ ਦਾ ਆਰੋਪ ਹੈ ਕਿ ਹੱਦ ਤਾਂ ਉਦੋਂ ਹੀ ਗਈ ਜਦੋਂ ਪ੍ਰਵੀਨ ਕੁਮਾਰ ਨੇ ਉਸ ਦੇ ਬੱਚੇ ਨੂੰ ਧੱਕਾ ਦੇ ਦਿੱਤਾ। ਦੀਪਕ ਸ਼ਰਮਾ ਨੇ ਦੱਸਿਆ ਕਿ ਇਸੇ ਦੌਰਾਨ ਮਾਰ-ਕੁੱਟ ਹੋਣ ਲੱਗੀ ਜਿਸ ਵਿਚ ਉਸ ਦੇ ਹੱਥ ਦੀ ਉੱਗਲੀ ਟੁੱਟ ਗਈ। ਜਦੋਂ ਦੀਪਕ ਸ਼ਰਮਾ ਦੇ ਪਿਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਪ੍ਰਵੀਨ ਕੁਮਾਰ ਨੇ ਉਸ ਨਾਲ ਵੀ ਮਾਰ-ਕੁੱਟ ਕੀਤੀ। ਇਸ ਤੋਂ ਬਾਅਦ ਦੀਪਕ ਸ਼ਰਮਾਂ ਪ੍ਰਵੀਨ ਕੁਮਾਰ ਦੇ ਵਿਰੁੱਧ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਪਰ ਪੁਲਿਸ ਨੇ ਮਾਮਲੇ ਨੂੰ ਟਾਲ ਦਿੱਤਾ। ਦੀਪਕ ਸ਼ਰਮਾ ਅਨੁਸਾਰ ਜਦੋਂ ਉਹ ਥਾਣੇ ਵਿਚ ਸ਼ਿਕਾਇਤ ਲੈ ਕੇ ਗਏ ਤਾਂ ਉਸ ਨੂੰ ਕਿਹਾ ਗਿਆ ਕਿ ਪਹਿਲਾਂ ਉਪਰ ਤੋਂ ਫੋਨ ਕਰਾਓ ਕਿਉਂਕਿ ਪ੍ਰਵੀਨ ਕੁਮਾਰ ਅੰਤਰਰਾਸ਼ਟਕੀ ਕ੍ਰਿਕਟਰ ਹੈ।

ਦੀਪਕ ਦਾ ਇਹ ਵੀ ਆਰੋਪ ਸੀ ਕਿ ਪ੍ਰਵੀਨ ਕੁਮਾਰ ਨੇ ਜਦੋਂ ਮਾਰ-ਕੁੱਟ ਕੀਤੀ ਉਸ ਵੇਲੇ ਉਹ ਨਸ਼ੇ ਵਿਚ ਸੀ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਦੋਣਾ ਪੱਖਾਂ ਵਿਚ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਦੋਣਾਂ ਨੂੰ ਮੈਡੀਕਲ ਜਾਂਚ ਦੇ ਲਈ ਭੇਜ ਦਿੱਤਾ ਗਿਆ ਹੈ। ਬਾਕੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।

ਦੱਸਿਆ ਦਾ ਰਿਹਾ ਹੈ ਕਿ ਇਸ ਮਾਰ ਕੁੱਟ ਵਿਚ ਪ੍ਰਵੀਨ ਕੁਮਾਰ ਦੇ ਮੂੰਹ 'ਤੇ ਵੀ ਥੋੜੀ ਸੱਟ ਆਈ ਹੈ। ਮੇਰਠ ਦੇ ਜਿਲ੍ਹਾਂ ਹਸਪਤਾਲ ਵਿਚ ਪ੍ਰਵੀਨ ਕੁਮਾਰ ਦਾ ਇਲਾਜ ਕਰਵਾਇਆ ਗਿਆ ਹੈ। ਇਸ ਪੂਰੇ ਮਾਮਲੇ 'ਤੇ ਪ੍ਰਵੀਨ ਕੁਮਾਰ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ।