ਸੈਂਸੈਕਸ ਰੀਕਾਰਡ 46,800 ਤੋਂ ਪਾਰ, ਨਿਫਟੀ 13,740 ਦੇ ਪੱਧਰ ’ਤੇ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੈਂਸੈਕਸ ਦੇ 30 ਵਿਚੋਂ 14 ਸ਼ੇਅਰ ਹਰੇ ਵਿਚ ਬੰਦ ਹੋਏ

Stock market

ਮੁੰਬਈ : ਵੀਰਵਾਰ ਨੂੰ ਬਾਜ਼ਾਰ ਲਗਾਤਾਰ 5ਵੇਂ ਦਿਨ ਤੇਜ਼ੀ ਵਿਚ ਬੰਦ ਹੋਇਆ। ਸੈਂਸੈਕਸ 224 ਅੰਕ ਚੜ੍ਹ ਕੇ ਰੀਕਾਰਡ 46,890 ਦੇ ਪੱਧਰ ’ਤੇ ਅਤੇ ਨਿਫਟੀ 58 ਅੰਕ ਦੀ ਤੇਜ਼ੀ ਨਾਲ 13,741 ਦੇ ਪੱਧਰ ’ਤੇ ਬੰਦ ਹੋਇਆ। ਸੈਂਸੈਕਸ ਦੇ 30 ਵਿਚੋਂ 14 ਸ਼ੇਅਰ ਹਰੇ ਵਿਚ ਬੰਦ ਹੋਏ। ਨਿੱਜੀ ਵਿੱਤੀ ਅਤੇ ਫ਼ਾਰਮਾ ਕੰਪਨੀਆਂ ਦੇ ਸ਼ੇਅਰਾਂ ਨੇ ਬਾਜ਼ਾਰ ਦੀ ਅਗਵਾਈ ਕੀਤੀ। ਸੈਂਸੈਕਸ ਅਤੇ ਨਿਫਟੀ ਲਗਾਤਾਰ ਚੌਥੀ ਵਾਰ ਨਵੀਂ ਉਚਾਈ ’ਤੇ ਬੰਦ ਹੋਏ ਹਨ।

ਬਾਜ਼ਾਰ ਵਿਚ ਐੱਚ. ਡੀ. ਐੱਫ. ਸੀ. ਅਤੇ ਐੱਚ. ਡੀ. ਐੱਫ. ਸੀ. ਬੈਂਕ ਅਤੇ ਬਜਾਜ ਫਾਈਨੈਂਸ ਵਰਗੇ ਨਿੱਜੀ ਵਿੱਤੀ ਅਤੇ ਡਿਵੀਜ਼ ਲੈਬਾਰਟਰੀ ਨਾਲ ਹਰਿਆਲੀ ਬਰਕਰਾਰ ਰਹੀ, ਜਦੋਂ ਕਿ ਐੱਨ. ਐੱਸ. ਈ. ਨਿਫਟੀ ਦੇ 50 ਵਿਚੋਂ 33 ਸ਼ੇਅਰ ਲਾਲ ਨਿਸ਼ਾਨ ’ਤੇ ਬੰਦ ਹੋਏ।

ਨਿਫਟੀ ਮਿਡਕੈਪ 100 ਇੰਡੈਕਸ ਕਾਰੋਬਾਰ ਦੌਰਾਨ 0.75 ਫ਼ੀ ਸਦੀ ਵੱਧ ਕੇ 21,064 ਦੇ ਦਿਨ ਦੇ ਉੱਚੇ ਪੱਧਰ ਤਕ ਪੁੱਜਾ, ਜੋ ਜਨਵਰੀ 2018 ਤੋਂ ਬਾਅਦ ਪਹਿਲੀ ਵਾਰ 21,000 ਦੇ ਪੱਧਰ ਨੂੰ ਪਾਰ ਕਰ ਗਿਆ। ਹਾਲਾਂਕਿ, ਮੁਨਾਫਾਵਸੂਲੀ ਕਾਰਨ ਇਹ 0.27 ਫ਼ੀ ਸਦੀ ਹੇਠਾਂ ਆ ਕੇ 20,849 ਦੇ ਪੱਧਰ ’ਤੇ ਆ ਗਿਆ।