ਇੰਡੀਗੋ ਤੇ ਗੋਏਅਰ ਦੇ ਏ320 ਨਵੇਂ ਜਹਾਜ਼ਾਂ ਦੀਆਂ ਉਡਾਣਾਂ ‘ਤੇ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਵਾਈ ਸੰਸਥਾ ਡੀਜੀਸੀਏ ਨੇ ਪੀਐਂਡਡਬਲਿਊ) ਇੰਜਣਾਂ ਵਿਚ ਮਿਲ ਰਹੀਆਂ ਗੜਬੜੀਆਂ...

Airline

ਨਵੀਂ ਦਿੱਲੀ : ਹਵਾਈ ਸੰਸਥਾ ਡੀਜੀਸੀਏ ਨੇ ਪੀਐਂਡਡਬਲਿਊ) ਇੰਜਣਾਂ ਵਿਚ ਮਿਲ ਰਹੀਆਂ ਗੜਬੜੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਏ320 ਨਵੇਂ ਜਹਾਜ਼ਾਂ ਦੀਆਂ ਉਡਾਣਾਂ ਉਤੇ ਰੋਕ ਲਗਾ ਦਿਤੀ ਹੈ। ਇਨ੍ਹਾਂ ਜਹਾਜ਼ਾਂ ਵਿਚ ਪੀਐਂਡਡਬਲਿਊ  ਦੇ ਇੰਜਣ ਲੱਗੇ ਹੋਏ ਹਨ ਜਿਨ੍ਹਾਂ ਦੀਆਂ ਉਡਾਣਾਂ ਇੰਡੀਗੋ ਅਤੇ ਗੋਏਅਰ ਵਰਗੀਆਂ ਹਵਾਈ ਕੰਪਨੀਆਂ ਕਰਦੀਆਂ ਹਨ।

ਡੀਜੀਸੀਏ ਅਧਿਕਾਰੀਆਂ ਦੇ ਮੁਤਾਬਕ ਇਸ ਤਰ੍ਹਾਂ ਦੇ ਜਹਾਜ਼ਾਂ ਦੀ ਪੋਰਟ ਬਲੇਅਰ ਲਈ ਉਡਾਣਾਂ ਉਤੇ ਰੋਕ ਲੱਗੀ ਹੈ ਕਿਉਂਕਿ ਇਸ ਹਾਲਤ ਵਿਚ ਇਸ ਦੇ ਨੇੜੇ ਇਕ ਘੰਟੇ ਤੋਂ ਜਿਆਦਾ ਸਮੇਂ ਤੱਕ ਕਿਤੇ ਕੋਈ ਸੁਰੱਖਿਅਤ ਲੈਂਡਿੰਗ ਸਥਾਨ ਨਹੀਂ ਹੈ। ਪੀਐਂਡਡਬਲਿਊ ਇੰਜਣ ਤੋਂ ਆਏ ਦਿਨ ਹਵਾ ਵਿਚ ਜਹਾਜ਼ਾਂ ਦੇ ਸ਼ਟਡਾਊਨ ਵਰਗੀਆਂ ਹਾਲਤਾਂ ਪੈਦਾ ਹੋਣ ਦੀਆਂ ਖਬਰਾਂ ਮਿਲਦੀਆਂ ਹਨ।

ਹਵਾਈ ਮੰਤਰਾਲਾ ਨੇ 8 ਜਨਵਰੀ ਨੂੰ ਏ320 ਜਹਾਜ਼ਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਸੀ ਜਿਨ੍ਹਾਂ ਵਿਚ ਪੀਐਂਡਡਬਲਿਊ  ਦੇ 1100 ਸੀਰੀਜ਼ ਵਾਲੇ ਇੰਜਣ ਲੱਗੇ ਸਨ। ਬੈਠਕ ਵਿਚ ਜਹਾਜ਼ਾਂ ਦੀਆਂ ਉਡਾਣਾਂ ਨੂੰ ਲੈ ਕੇ ਕੁੱਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਹੀ ਹੋਰ ਕੰਪਨੀਆਂ ਦੇ ਇਲਾਵਾ ਇੰਡੀਗੋ ਅਤੇ ਗੋਏਅਰ ਨੂੰ ਹਰ ਹਫ਼ਤੇ ਇਨ੍ਹਾਂ ਇੰਜਣਾਂ ਦੀ ਕੁੱਝ ਖਾਸ ਜਾਂਚ ਕਰਵਾਉਣ ਦੇ ਨਿਰਦੇਸ਼ ਦਿਤੇ ਗਏ ਸਨ। ਇਸ ਤੋਂ ਬਾਅਦ ਹੀ ਜਹਾਜ਼ਾਂ ਦੇ ਤੇਲ ਫਿਲਟਰ ਬਦਲੇ ਗਏ ਪਰ ਜਹਾਜ਼ਾਂ ਵਿਚ ਖ਼ਰਾਬੀ ਦੀਆਂ ਸ਼ਿਕਾਇਤਾਂ ਆਉਦੀਆਂ ਰਹੀਆਂ।