ਦਿੱਲੀ ‘ਚ ਸੰਘਣੇ ਕੋਹਰੇ ਦੇ ਚਲਦੇ ਉਡਾਣਾਂ ‘ਤੇ ਅਸਰ, 84 ਉਡਾਣਾਂ ਲੇਟ, 2 ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਕੜਾਕੇ ਦੀ ਠੰਡ ਦੇ ਵਿਚ ਕੋਹਰੇ ਦੀ ਚਾਦਰ.......

Delhi Airport

ਨਵੀਂ ਦਿੱਲੀ (ਭਾਸ਼ਾ): ਦਿੱਲੀ ਵਿਚ ਕੜਾਕੇ ਦੀ ਠੰਡ ਦੇ ਵਿਚ ਕੋਹਰੇ ਦੀ ਚਾਦਰ ਵੀ ਪਈ ਹੋਈ ਹੈ। ਸੰਘਣੇ ਕੋਹਰੇ ਦੇ ਚਲਦੇ ਦਿੱਲੀ ਏਅਰਪੋਰਟ ਉਤੇ ਬਹੁਤ ਘੱਟ ਵਿਜੀਬਿਲਟੀ ਹੈ। ਕੁਲ 91 ਉਡਾਣਾਂ ਉਤੇ ਅਸਰ ਪਿਆ ਹੈ। 2 ਉਡਾਣਾਂ ਨੂੰ ਰੱਦ ਕੀਤਾ ਗਿਆ ਹੈ ਜਦੋਂ ਕਿ 5 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਹੈ ਉਥੇ ਹੀ 84 ਉਡਾਣਾਂ ਦੇ ਆਉਣ ਵਿਚ ਦੇਰੀ ਹੋ ਰਹੀ ਹੈ। ਰਾਜਧਾਨੀ ਦਿੱਲੀ ਵਿਚ ਮੰਗਲਵਾਰ ਦੀ ਸਵੇਰ ਠੰਡੇ ਅਤੇ ਕੋਹਰੇ ਵਿਚ ਡੁੱਬੀ ਰਹੀ।

ਇਸ ਵਜ੍ਹਾ ਨਾਲ ਵਿਜੀਬਿਲਟੀ ਘੱਟ ਕੇ 50 ਮੀਟਰ ਰਹਿ ਗਈ। ਇਸ ਦੌਰਾਨ ਦੋ ਉਡਾਣਾਂ ਨੂੰ ਰੱਦ ਕਰਨਾ ਪਿਆ, ਪੰਜਾਂ ਨੂੰ ਰਸਤੇ ਵਿਚ ਤਬਦੀਲ ਕੀਤਾ ਗਿਆ ਅਤੇ 84 ਉਡਾਣਾਂ ਵਿਚ ਦੇਰੀ ਹੋਈ। ਤਿੰਨ ਅੰਤਰਰਾਸ਼ਟਰੀ ਅਤੇ ਦੋ ਘਰੇਲੂ ਉਡਾਣਾਂ ਦੇ ਰਸਤਿਆਂ ਵਿਚ ਤਬਦੀਲੀ ਕੀਤੀ ਗਈ। ਕਿਸੇ ਵੀ ਜਹਾਜ਼ ਦੇ ਉਡ਼ਾਣ ਭਰਨ ਲਈ ਘੱਟ ਤੋਂ  ਘੱਟ 125 ਮੀਟਰ ਦੀ ਵਿਜੀਬਿਲਟੀ ਜ਼ਰੂਰੀ ਹੈ। ਅਧਿਕਾਰੀ ਦੇ ਮੁਤਾਬਕ, ਘੱਟ ਵਿਜੀਬਿਲਟੀ ਉਡ਼ਾਣ (ਐਲਵੀਟੀਓ) ਜਰੂਰਤਾਂ ਪੂਰੀ ਨਹੀਂ ਹੋਣ ਦੀ ਵਜ੍ਹਾਂ ਨਾਲ ਉਡਾਣਾਂ ਦੀ ਰਵਾਨਗੀ ਨੂੰ ਸਵੇਰੇ ਸੱਤ ਵਜੇ 15 ਮਿੰਟ ਉਤੇ ਦੋ ਘੰਟੇ ਲਈ ਰੋਕਿਆ ਗਿਆ।

ਸਵੇਰੇ 9 ਵਜੇ 16 ਮਿੰਟ ਉਤੇ ਫਿਰ ਤੋਂ ਸ਼ੁਰੂ ਹੋ ਸਕੀ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਦੇਸ਼ ਦਾ ਸਭ ਤੋਂ ਵਧਿਆ ਹਵਾਈ ਅੱਡਾ ਹੈ। ਇਥੋਂ ਔਸਤਨ ਹਰ ਘੰਟੇ 70 ਤੋਂ ਜ਼ਿਆਦਾ ਉਡਾਣਾਂ ਸ਼ੁਰੂ ਹੁੰਦੀਆਂ ਹਨ।